ਮੂਸੇਵਾਲਾ ਹੱਤਿਆ ਕਾਂਡ : ਜੇਲ੍ਹ 'ਚ ਬੰਦ ਮੁਲਜ਼ਮ ਕੋਲੋਂ ਮਿਲਿਆ ਮੋਬਾਈਲ
ਫਰੀਦਕੋਟ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁਲਜ਼ਮ ਹਰਿਆਣਾ ਦੇ ਗੈਂਗਸਟਰ ਮੋਨੂੰ ਡਾਂਗਰ ਕੋਲੋਂ ਇਕ ਟੱਚ ਸਕਰੀਨ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ। ਮੋਨੂੰ ਡਾਂਗਰ ਕੇਂਦਰੀ ਮਾਡਰਨ ਜੇਲ੍ਹ, ਫਰੀਦਕੋਟ ਵਿਚ ਬੰਦ ਹੈ। ਉਸ ਨੂੰ ਜੇਲ੍ਹ ਦੇ ਉੱਚ ਸੁਰੱਖਿਆ ਖੇਤਰ ਵਿਚ ਰੱਖਿਆ ਗਿਆ ਹੈ।
ਜੇਲ੍ਹ ਸਟਾਫ਼ ਵੱਲੋਂ ਲਈ ਗਈ ਤਲਾਸ਼ੀ ਦੌਰਾਨ ਜੇਲ੍ਹ ਵਿਚੋਂ 6 ਟੱਚ ਸਕਰੀਨ ਮੋਬਾਈਲ ਫ਼ੋਨ, 3 ਚਾਰਜਰ ਅਤੇ ਬੀੜੀ ਜ਼ਰਦਾ ਸਮੇਤ ਕੁੱਲ 14 ਫ਼ੋਨ ਬਰਾਮਦ ਹੋਏ ਹਨ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਕੋਤਵਾਲੀ 'ਚ ਗੈਂਗਸਟਰ ਮੋਨੂੰ ਡਾਂਗਰ ਸਮੇਤ ਕੁੱਲ 4 ਬੰਦੀਆਂ, 2 ਕੈਦੀਆਂ ਅਤੇ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵਿਧਾਇਕ ਤੇ ਮੰਤਰੀ ਵਿਧਾਨ ਸਭਾ 'ਚ ਜਾਇਦਾਦ ਬਾਰੇ ਜਾਣਕਾਰੀ ਦੇਣ ਤੋਂ ਕਰ ਰਹੇ ਗੁਰੇਜ਼
ਦੱਸ ਦਈਏ ਕਿ ਗੈਂਗਸਟਰ ਪ੍ਰਿਆਵਰਤ ਫੌਜੀ ਤੇ ਸ਼ੂਟਰ ਦੀਪਕ ਮੂਸੇਵਾਲਾ ਕਤਲ ਕਾਂਡ ਵਿੱਚ ਮੁਲਜ਼ਮ ਹਨ। ਚਾਰੇ ਗੈਂਗਸਟਰ ਤੇ ਸ਼ੂਟਰ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿਚ ਬੰਦ ਹਨ। ਐਸਪੀਡੀ ਵਿਸ਼ਾਲਜੀਤ ਸਿੰਘ ਨੇ ਕਿਹਾ ਇਹ ਗੈਂਗਸਟਰ ਜੇਲ੍ਹ ਵਿਚ ਫੋਨ ਰਾਹੀਂ ਕਿਸ ਨਾਲ ਸੰਪਰਕ ਵਿਚ ਸਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।