Monsoon Skincare Tips : ਕੀ ਤੁਸੀਂ ਵੀ ਹੋ ਮੁਹਾਂਸਿਆਂ ਤੋਂ ਪਰੇਸ਼ਾਨ ? ਰੋਜ਼ਾਨਾ ਦੀਆਂ ਇਨ੍ਹਾਂ ਆਦਤਾਂ ’ਚ ਬਦਲਾਅ ਕਰਨ ਨਾਲ ਮਿਲੇਗਾ ਫਾਇਦਾ

ਮਾਹਿਰਾਂ ਮੁਤਾਬਕ ਲੋੜ ਤੋਂ ਜ਼ਿਆਦਾ ਪਸੀਨਾ ਆਉਣਾ ਪੋਰਸ ਨੂੰ ਬੰਦ ਕਰ ਸਕਦਾ ਹੈ, ਜਿਸ ਨਾਲ ਜ਼ਿਆਦਾ ਮੁਹਾਸੇ ਹੋ ਜਾਂਦੇ ਹਨ। ਅਜਿਹੇ 'ਚ ਮਨ 'ਚ ਇਹ ਸਵਾਲ ਆਉਂਦਾ ਹੈ ਕਿ ਅਸੀਂ ਇਨ੍ਹਾਂ ਤੋਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਾਂ?

By  Aarti July 22nd 2024 05:42 PM

Monsoon Skincare Tips : ਅੱਜਕਲ੍ਹ ਦੀ ਹਲਕੀ ਬਰਸਾਤ ਦੇ ਨਾਲ-ਨਾਲ ਗਰਮੀ ਵਧਣ ਕਾਰਨ ਹਰ ਪਾਸੇ ਨਮੀ ਵੱਧ ਰਹੀ ਹੈ। ਦਸ ਦਈਏ ਕਿ ਨਮੀ ਦੇ ਕਾਰਨ ਪਸੀਨਾ ਚਿਪਕਣ ਦੇ ਨਾਲ ਆਉਂਦਾ ਹੈ, ਜਿਸ ਦਾ ਚਮੜੀ 'ਤੇ ਮਾੜਾ ਪ੍ਰਭਾਵ ਪੈਂਦਾ ਹੈ। 

ਮਾਹਿਰਾਂ ਮੁਤਾਬਕ ਲੋੜ ਤੋਂ ਜ਼ਿਆਦਾ ਪਸੀਨਾ ਆਉਣਾ ਪੋਰਸ ਨੂੰ ਬੰਦ ਕਰ ਸਕਦਾ ਹੈ, ਜਿਸ ਨਾਲ ਜ਼ਿਆਦਾ ਮੁਹਾਸੇ ਹੋ ਜਾਂਦੇ ਹਨ। ਅਜਿਹੇ 'ਚ ਮਨ 'ਚ ਇਹ ਸਵਾਲ ਆਉਂਦਾ ਹੈ ਕਿ ਅਸੀਂ ਇਨ੍ਹਾਂ ਤੋਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਾਂ? ਗਰਮੀਆਂ ਦੇ ਮੌਸਮ 'ਚ ਮੁਹਾਂਸਿਆਂ ਤੋਂ ਬਚਣ ਲਈ, ਔਰਤਾਂ ਸਕਿਨਕੇਅਰ ਰੁਟੀਨ ਨੂੰ ਅਪਣਾ ਸਕਦੀਆਂ ਹਨ ਅਤੇ ਜੀਵਨ ਸ਼ੈਲੀ 'ਚ ਕੁਝ ਬਦਲਾਅ ਕਰ ਸਕਦੀਆਂ ਹਨ। ਤਾਂ ਆਓ ਜਾਣਦੇ ਹਾਂ ਗਰਮੀਆਂ 'ਚ ਮੁਹਾਸੇ ਤੋਂ ਬਚਣ ਲਈ ਤੁਸੀਂ ਕੀ ਕਰ ਸਕਦੇ ਹੋ। 

ਮਾਹਰ ਕੀ ਕਹਿੰਦੇ ਹਨ?

ਦਸ ਦਈਏ ਕਿ ਗਰਮੀਆਂ ਦਾ ਮੌਸਮ ਆਪਣੇ ਨਾਲ ਬਹੁਤ ਜ਼ਿਆਦਾ ਨਮੀ ਲੈ ਕੇ ਆਉਂਦਾ ਹੈ। ਨਾਲ ਹੀ ਗਰਮੀਆਂ 'ਚ ਤਾਪਮਾਨ 'ਚ ਉਤਰਾਅ-ਚੜ੍ਹਾਅ ਵੀ ਦੇਖਣ ਨੂੰ ਮਿਲਦਾ ਹੈ, ਜਿਸ ਕਾਰਨ ਚਮੜੀ ਬਹੁਤ ਤੇਲ ਵਾਲੀ ਹੋ ਜਾਂਦੀ ਹੈ, ਇਸ ਕਾਰਨ ਮੁਹਾਸੇ ਵਧ ਜਾਣਦੇ ਹਨ। ਮੁਹਾਸੇ ਤੋਂ ਇਲਾਵਾ ਇਹ ਗਰਮੀ ਦਾ ਮੌਸਮ ਚਮੜੀ ਦੀਆਂ ਹੋਰ ਸਮੱਸਿਆਵਾਂ ਵੀ ਲੈ ਕੇ ਆਉਂਦਾ ਹੈ।

ਜੀਵਨਸ਼ੈਲੀ 'ਚ ਥੋੜਾ ਜਿਹਾ ਬਦਲਾਅ ਫਾਇਦੇਮੰਦ ਹੋ ਸਕਦਾ ਹੈ : 

ਮਾਹਿਰਾਂ ਮੁਤਾਬਕ ਜੀਵਨਸ਼ੈਲੀ 'ਚ ਕੁਝ ਬਦਲਾਅ ਕਰਨਾ ਅਤੇ ਤਣਾਅ ਨੂੰ ਕੰਟਰੋਲ ਕਰਨਾ ਗਰਮੀਆਂ ਦੇ ਮੌਸਮ 'ਚ ਚਮੜੀ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਅਜਿਹੇ 'ਚ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਤਰਲ ਚੀਜ਼ਾਂ ਦਾ ਸੇਵਨ ਕਰਕੇ ਹਾਈਡ੍ਰੇਟਿਡ ਰਹਿ ਸਕਦੇ ਹੋ। ਇਸ ਮੌਸਮ 'ਚ ਹਲਕੇ ਕੱਪੜੇ ਪਹਿਨਣ ਅਤੇ ਤੇਜ਼ ਧੁੱਪ ਤੋਂ ਬਚਣ ਨਾਲ ਚਮੜੀ 'ਤੇ ਗਰਮੀ ਦੇ ਪ੍ਰਭਾਵ ਨੂੰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ।

ਬਦਲਦੇ ਮੌਸਮਾਂ ਮੁਤਾਬਕ ਅਜਿਹੀ ਚਮੜੀ ਦੀ ਦੇਖਭਾਲ ਅਤੇ ਜੀਵਨ ਸ਼ੈਲੀ ਨੂੰ ਅਪਣਾ ਕੇ ਅਸੀਂ ਮੁਹਾਸੇ ਤੋਂ ਬਚਾਅ ਕਰ ਸਕਦੇ ਹਾਂ ਅਤੇ ਆਪਣੀ ਚਮੜੀ ਨੂੰ ਗਰਮੀ ਦੇ ਮੌਸਮ ਦੇ ਮਾੜਾ ਪ੍ਰਭਾਵਾਂ ਤੋਂ ਬਚਾ ਸਕਦੇ ਹਾਂ।

ਅਪਣਾਓ ਇਹ ਨੁਸਖੇ 

  • ਤੇਲਯੁਕਤ ਮਾਇਸਚਰਾਈਜ਼ਰ ਦੀ ਵਰਤੋਂ ਨਾ ਕਰੋ।
  • ਵਾਰ-ਵਾਰ ਆਪਣਾ ਚਿਹਰਾ ਧੋਦੇ ਰਹੋ। ਇਹ ਗੰਦਗੀ ਅਤੇ ਮੇਕਅੱਪ ਨੂੰ ਦੂਰ ਕਰਦਾ ਹੈ, ਜਿਸ ਨਾਲ ਤੁਹਾਡੀ ਚਮੜੀ ਦੇ ਪੋਰਸ ਸਾਫ਼ ਰਹਿਣਗੇ।
  • ਪਸੀਨੇ ਵਾਲੇ ਕੱਪੜੇ, ਸਿਰ ਦੇ ਬੈਂਡ, ਤੌਲੀਏ ਅਤੇ ਟੋਪੀਆਂ ਨੂੰ ਦੁਬਾਰਾ ਪਹਿਨਣ ਤੋਂ ਪਹਿਲਾਂ ਧੋਵੋ।
  • ਚਿਹਰੇ, ਗਰਦਨ, ਪਿੱਠ ਅਤੇ ਛਾਤੀ 'ਤੇ ਜਿੰਨਾ ਸੰਭਵ ਹੋ ਸਕੇ ਗੈਰ-ਕਮੇਡੋਜਨਿਕ ਉਤਪਾਦਾਂ ਦੀ ਵਰਤੋਂ ਕਰੋ।

ਇਹ ਵੀ ਪੜ੍ਹੋ: Milk Benefits And Side Effects : ਖਾਲੀ ਢਿੱਡ ਦੁੱਧ ਪੀਣਾ ਫਾਇਦੇਮੰਦ ਜਾਂ ਨੁਕਸਾਨਦੇਹ ?

Related Post