Monsoon ਦੇਵੇਗਾ ਦੁੱਗਣੀ ਖੁਸ਼ੀ; ਕੇਰਲ ਸਣੇ ਇਨ੍ਹਾਂ ਸੂਬਿਆਂ ’ਚ ਵੀ ਹੋਵੇਗੀ ਐਂਟਰੀ, ਜਾਣੋ ਪੰਜਾਬ ’ਚ ਕਦੋਂ ਹੋਵੇਗਾ ਐਂਟਰ

ਖਾਸ ਗੱਲ ਇਹ ਹੈ ਕਿ ਆਮਤੌਰ 'ਤੇ ਮਾਨਸੂਨ 1 ਜੂਨ ਤੱਕ ਕੇਰਲ ਪਹੁੰਚ ਜਾਂਦਾ ਹੈ। ਜਦਕਿ 5 ਜੂਨ ਤੱਕ ਉੱਤਰ-ਪੂਰਬੀ ਸੂਬਿਆਂ ਵਿੱਚ ਇਸ ਦੀ ਐਂਟਰੀ ਹੋ ਜਾਂਦੀ ਹੈ।

By  Aarti May 30th 2024 10:27 AM

 Monsoon 2024 Update: ਮਾਨਸੂਨ ਦੀ ਉਡੀਕ ਹੁਣ ਖਤਮ ਹੋਣ ਵਾਲੀ ਹੈ। ਸੰਭਾਵਨਾਵਾਂ ਹਨ ਕਿ ਮਾਨਸੂਨ ਸਮੇਂ ਤੋਂ ਪਹਿਲਾਂ ਕੇਰਲ ਵਿੱਚ ਆ ਸਕਦਾ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਮੌਸਮ ਦਾ ਵਿਰਲਾ ਨਜ਼ਾਰਾ ਵੀ ਦੇਖਣ ਨੂੰ ਮਿਲ ਸਕਦਾ ਹੈ, ਕਿਉਂਕਿ ਕਿਹਾ ਜਾ ਰਿਹਾ ਹੈ ਕਿ ਮਾਨਸੂਨ ਕੇਰਲ ਅਤੇ ਕੁਝ ਉੱਤਰ-ਪੂਰਬੀ ਸੂਬਿਆਂ 'ਚ ਨਾਲ-ਨਾਲ ਦਾਖਲ ਹੋਣ ਵਾਲਾ ਹੈ। ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰ ਪੱਛਮੀ ਭਾਰਤ ਨੂੰ ਵੀਰਵਾਰ ਤੋਂ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।

ਖਾਸ ਗੱਲ ਇਹ ਹੈ ਕਿ ਆਮਤੌਰ 'ਤੇ ਮਾਨਸੂਨ 1 ਜੂਨ ਤੱਕ ਕੇਰਲ ਪਹੁੰਚ ਜਾਂਦਾ ਹੈ। ਜਦਕਿ 5 ਜੂਨ ਤੱਕ ਉੱਤਰ-ਪੂਰਬੀ ਸੂਬਿਆਂ ਵਿੱਚ ਇਸ ਦੀ ਐਂਟਰੀ ਹੋ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਦੋਵਾਂ ਖੇਤਰਾਂ 'ਚ ਮਾਨਸੂਨ ਦੇ ਇਕੱਠੇ ਆਉਣ ਦਾ ਕਾਰਨ ਪਿਛਲੇ ਹਫਤੇ ਬੰਗਾਲ ਦੀ ਖਾੜੀ 'ਚ ਬਣਿਆ ਚੱਕਰਵਾਤ ਰੇਮਲ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਚੱਕਰਵਾਤੀ ਸਰਕੂਲੇਸ਼ਨ ਨੇ ਖੇਤਰ ਵਿੱਚ ਮਾਨਸੂਨ ਦੇ ਪ੍ਰਵਾਹ ਨੂੰ ਵਧਾ ਦਿੱਤਾ ਹੈ।

ਮੌਸਮ ਵਿਭਾਗ ਨੇ ਕਿਹਾ ਕਿ 'ਅਗਲੇ 24 ਘੰਟਿਆਂ 'ਚ ਕੇਰਲ ਅਤੇ ਉੱਤਰ-ਪੂਰਬ ਦੇ ਕੁਝ ਇਲਾਕਿਆਂ 'ਚ ਮਾਨਸੂਨ ਦੇ ਆਉਣ ਲਈ ਹਾਲਾਤ ਅਨੁਕੂਲ ਬਣਦੇ ਨਜ਼ਰ ਆ ਰਹੇ ਹਨ।' ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵੀਰਵਾਰ ਤੋਂ ਦਿੱਲੀ-ਐੱਨਸੀਆਰ ਸਮੇਤ ਉੱਤਰ-ਪੱਛਮੀ ਅਤੇ ਮੱਧ ਭਾਰਤ 'ਚ ਗਰਮੀ ਦੀ ਤੇਜ਼ ਲਹਿਰ ਹੌਲੀ-ਹੌਲੀ ਘੱਟ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਤਾਪਮਾਨ 'ਚ ਗਿਰਾਵਟ ਦਾ ਕਾਰਨ ਪੱਛਮੀ ਗੜਬੜ ਵੀ ਹੋ ਸਕਦੀ ਹੈ।

ਉੱਥੇ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਪੰਜਾਬ ਅਤੇ ਹਰਿਆਣਾ ’ਚ 30 ਜੂਨ ਨੂੰ ਐਂਟਰ ਹੋ ਸਕਦਾ ਹੈ। ਜਿਸ ਨਾਲ ਲੋਕਾਂ ਨੂੰ ਅੱਤ ਦੀ ਪੈ ਰਹੀ ਗਰਮੀ ਤੋਂ ਕਾਫੀ ਰਾਹਤ ਮਿਲੇਗੀ। 

ਇਹ ਵੀ ਪੜ੍ਹੋ: PRTC Employee Death: ਪੀਆਰਟੀਸੀ ਮੁਲਾਜ਼ਮ ਦੀ ਡਿਊਟੀ ਦੇ ਦੌਰਾਨ ਗਰਮੀ ਦੇ ਕਾਰਨ ਹੋਈ ਮੌਤ

Related Post