Mohammad Azharuddin Summoned : ਅਜ਼ਹਰੂਦੀਨ ਦੀਆਂ ਵਧੀਆਂ ਮੁਸ਼ਕਿਲਾਂ, ਮਨੀ ਲਾਂਡਰਿੰਗ ਮਾਮਲੇ 'ਚ ਈਡੀ ਨੇ ਭੇਜਿਆ ਨੋਟਿਸ

ਅਜ਼ਹਰੂਦੀਨ ਇਸ ਤੋਂ ਪਹਿਲਾਂ ਐਚਸੀਏ ਦੇ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ 'ਤੇ ਆਪਣੇ ਕਾਰਜਕਾਲ ਦੌਰਾਨ ਫੰਡਾਂ ਦੀ ਗਬਨ ਕਰਨ ਦਾ ਇਜ਼ਲਾਮ ਹੈ। ਕਾਂਗਰਸੀ ਆਗੂ ਨੂੰ ਜਾਰੀ ਕੀਤਾ ਗਿਆ ਇਹ ਪਹਿਲਾ ਸੰਮਨ ਹੈ, ਜਿਸ ਤਹਿਤ ਉਸ ਨੂੰ ਅੱਜ ਜਾਂਚ ਏਜੰਸੀ ਸਾਹਮਣੇ ਪੇਸ਼ ਹੋਣਾ ਹੈ।

By  Aarti October 3rd 2024 11:52 AM

Mohammad Azharuddin summoned :  ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀਰਵਾਰ ਨੂੰ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਮੁਹੰਮਦ ਅਜ਼ਹਰੂਦੀਨ ਨੂੰ ਹੈਦਰਾਬਾਦ ਕ੍ਰਿਕਟ ਸੰਘ (ਐਚਸੀਏ) ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਮਨ ਜਾਰੀ ਕੀਤਾ। 

ਅਜ਼ਹਰੂਦੀਨ ਇਸ ਤੋਂ ਪਹਿਲਾਂ ਐਚਸੀਏ ਦੇ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ 'ਤੇ ਆਪਣੇ ਕਾਰਜਕਾਲ ਦੌਰਾਨ ਫੰਡਾਂ ਦੀ ਗਬਨ ਕਰਨ ਦਾ ਇਜ਼ਲਾਮ ਹੈ। ਕਾਂਗਰਸੀ ਆਗੂ ਨੂੰ ਜਾਰੀ ਕੀਤਾ ਗਿਆ ਇਹ ਪਹਿਲਾ ਸੰਮਨ ਹੈ, ਜਿਸ ਤਹਿਤ ਉਸ ਨੂੰ ਅੱਜ ਜਾਂਚ ਏਜੰਸੀ ਸਾਹਮਣੇ ਪੇਸ਼ ਹੋਣਾ ਹੈ।

ਦਰਅਸਲ, ਅਜ਼ਹਰੂਦੀਨ 'ਤੇ 20 ਕਰੋੜ ਰੁਪਏ ਦੇ ਫੰਡਾਂ ਦੀ ਦੁਰਵਰਤੋਂ ਦਾ ਇਲਜ਼ਾਮ ਹੈ। ਮਾਮਲਾ ਹੈਦਰਾਬਾਦ ਦਾ ਹੀ ਦੱਸਿਆ ਜਾ ਰਿਹਾ ਹੈ। ਅਜ਼ਹਰੂਦੀਨ 'ਤੇ ਹੈਦਰਾਬਾਦ ਕ੍ਰਿਕਟ ਸੰਘ 'ਚ ਮਨੀ ਲਾਂਡਰਿੰਗ ਦਾ ਇਲਜ਼ਾਮ ਹੈ। ਇਸ ਸਬੰਧ ਵਿੱਚ ਈਡੀ ਵੱਲੋਂ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

ਇਹ ਮਾਮਲਾ ਹੈਦਰਾਬਾਦ ਦੇ ਉੱਪਲ ਵਿੱਚ ਰਾਜੀਵ ਗਾਂਧੀ ਕ੍ਰਿਕਟ ਸਟੇਡੀਅਮ ਲਈ ਡੀਜ਼ਲ ਜਨਰੇਟਰਾਂ, ਅੱਗ ਬੁਝਾਊ ਪ੍ਰਣਾਲੀਆਂ ਅਤੇ ਛੱਤਰੀਆਂ ਦੀ ਖਰੀਦ ਲਈ ਅਲਾਟ ਕੀਤੇ ਗਏ 20 ਕਰੋੜ ਰੁਪਏ ਦੇ ਕਥਿਤ ਗਬਨ ਨਾਲ ਸਬੰਧਤ ਹੈ।

ਇਹ ਵੀ ਪੜ੍ਹੋ : ICC Ranking : ਬੁਮਰਾਹ ਬਣੇ ਵਿਸ਼ਵ ਦੇ ਨੰਬਰ ਇੱਕ ਗੇਂਦਬਾਜ਼, ਕੋਹਲੀ ਦੀ ਸਿਖਰ 10 'ਚ ਵਾਪਸੀ

Related Post