Mohali ਪੁਲਿਸ ਵੱਲੋਂ Target Killing ਮਡਿਊਲ ਦਾ ਪਰਦਾਫਾਸ, ਲੰਡਾ ਗਰੁੱਪ ਦੇ ਦੋ ਮੈਂਬਰ ਗ੍ਰਿਫ਼ਤਾਰ
ਪੁਲਿਸ ਨੂੰ ਮੁਲਜ਼ਮਾਂ ਕੋਲੋਂ ਪੁੱਛਗਿੱਛ ਤੋਂ ਇਹ ਵੀ ਖੁਲਾਸਾ ਹੋਇਆ ਕਿ ਉਨ੍ਹਾਂ ਨੂੰ ਨਾਜਾਇਜ਼ ਹਥਿਆਰ ਵੀ ਹਰਜੀਤ ਭੰਡਾਲ ਨੇ ਭੇਜਣੇ ਸਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਹਰਜੀਤ ਭੰਡਾਲ ਅਤੇ ਗੋਪੀ ਵਾਸੀ ਨਵਾਂ ਸ਼ਹਿਰ ਦੇ ਸਾਥੀਆਂ ਨਾਲ ਮਿਲ ਕੇ ਦਿੱਤੇ ਟਾਰਗੇਟ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ।
Mohali News : ਪੁਲਿਸ ਵੱਲੋਂ Target Killing ਮਡਿਊਲ ਦਾ ਪਰਦਾਫਾਸ ਕਰਦੇ ਹੋਏ ਗੈਂਗਸਟਰ ਲੰਡਾ ਗੈਂਗ ਦੇ ਦੋ ਮੈਂਬਰਾਂ ਨੂੰ 90 ਰੌਂਦ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਮੁਲਜ਼ਮਾਂ ਕੋਲੋਂ ਪੁੱਛਗਿੱਛ ਤੋਂ ਇਹ ਵੀ ਖੁਲਾਸਾ ਹੋਇਆ ਕਿ ਉਨ੍ਹਾਂ ਨੂੰ ਨਾਜਾਇਜ਼ ਹਥਿਆਰ ਵੀ ਹਰਜੀਤ ਭੰਡਾਲ ਨੇ ਭੇਜਣੇ ਸਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਹਰਜੀਤ ਭੰਡਾਲ ਅਤੇ ਗੋਪੀ ਵਾਸੀ ਨਵਾਂ ਸ਼ਹਿਰ ਦੇ ਸਾਥੀਆਂ ਨਾਲ ਮਿਲ ਕੇ ਦਿੱਤੇ ਟਾਰਗੇਟ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ।
ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ. ਸਟਾਫ ਦੀ ਪੁਲਿਸ ਨੇੜੇ ਬਾਂਸਾਵਾਲੀ ਚੁੰਗੀ ਖਰਤ ਮੌਜੂਦ ਸੀ, ਜਿੱਥੇ ਕਿ ਪੁਲਿਸ ਪਾਰਟੀ ਨੂੰ ਮੁੱਖਬਰੀ ਮਿਲੀ ਸੀ ਕਿ ਮੋਹਿਤ ਕੁਮਾਰ ਮੁੰਡੀ ਖਰੜ ਜ਼ਿਲ੍ਹਾ ਐਸ.ਏ.ਐਸ. ਨਗਰ ਵਿਖੇ ਕਿਰਾਏ 'ਤੇ ਕਮਰਾ ਲਿਆ ਹੋਇਆ ਹੈ, ਜਿਸ ਪਾਸ ਇਸਦੇ ਹੋਰ ਕਈ ਸਾਥੀ ਆਉਂਦੇ-ਜਾਂਦੇ ਰਹਿੰਦੇ ਹਨ। ਮੋਹਿਤ ਕੁਮਾਰ ਅਤੇ ਇਸਦੇ ਸਾਥੀਆਂ ਵਿਰੁੱਧ ਪਹਿਲਾਂ ਦੀ ਲੜਾਈ-ਝਗੜੇ ਅਤੇ ਹੋਰ ਕਈ ਮੁਕੱਦਮੇ ਦਰਜ ਹਨ ਅਤੇ ਜਿਨ੍ਹਾਂ ਪਾਸ ਨਾਜਾਇਜ਼ ਹਥਿਆਰ ਵੀ ਹਨ। ਜਿਨ੍ਹਾਂ ਨਾਲ ਮਿਲ ਕਰ ਮੋਹਿਤ ਕੁਮਾਰ ਨੇ ਆਪਣੇ ਪਾਸ ਭਾਰੀ ਮਾਤਰਾ ਵਿੱਚ ਨਾਜਾਇਜ਼ ਅਸਲਾ ਇਕੱਠਾ ਕੀਤਾ ਹੋਇਆ ਹੈ, ਜੇ ਕਿਸੇ ਵੀ ਸਮੇਂ ਨਜਾਇਜ ਹਥਿਆਰ ਅਤੇ ਭਾਰੀ ਐਮੋਨੇਸ਼ਨ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ।
ਮੁਕੱਦਮਾ ਦੀ ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਮੋਹਿਤ ਕੁਮਾਰ ਨੇ ਇਹ 90 ਰੌਂਦ ਲਾਂਡਰਾ ਤੋਂ ਸਰਹਿੰਦ ਰੋਡ ਤੇ ਬੇ-ਅਬਾਦ ਜਗਾ ਤੋਂ ਮਨਿੰਦਰ ਸਿੰਘ ਵਾਸੀ ਪਿੰਡ ਅਲੀ ਚੱਕ, ਜ਼ਿਲ੍ਹਾ ਜਲੰਧਰ ਦੀ ਨਿਸ਼ਾਨਦੇਹੀ 'ਤੇ ਚੁੱਕ ਕੇ ਆਪਣੇ ਕੋਲ ਰੱਖੇ ਸਨ, ਜੋ ਉਸਨੇ ਮਨਿੰਦਰ ਸਿੰਘ ਦੇ ਕਹਿਣ ਤੇ ਅੱਗੇ ਭੇਜਣੇ ਸਨ। ਇਸਤੋਂ ਬਾਅਦ ਪੁਲਿਸ ਨੇ ਮੁਲਜ਼ਮ ਮੋਹਿਤ ਕੁਮਾਰ ਦੀ ਗ੍ਰਿਫਤਾਰੀ ਤੋਂ ਬਾਅਦ ਮਨਿੰਦਰ ਸਿੰਘ ਉਸਦੇ ਪਿੰਡ ਅਲੀ ਚੱਕ ਤੋਂ ਗ੍ਰਿਫਤਾਰ ਕਰ ਲਿਆ ਹੈ, ਜਿਸ ਖਿਲਾਫ਼ ਲੜਾਈ-ਝਗੜੇ ਅਤੇ ਆਰਮਸ ਐਕਟ ਦੇ ਜ਼ਿਲ੍ਹਾ ਜਲੰਧਰ ਅਤੇ ਕਪੂਰਥਲਾ ਵਿਖੇ 09 ਮੁਕਦਮੇ ਦਰਜ ਹਨ।
ਪੁਲਿਸ ਵੱਲੋਂ ਉਸ ਤੋਂ ਪੁੱਛਗਿੱਛ 'ਚ ਖੁਲਾਸਾ ਹੋਇਆ ਕਿ ਉਸਨੂੰ ਇਹ ਰੋਂਦ ਹਰਜੀਤ ਭੰਡਾਲ ਵਾਸੀ ਪਿੰਡ ਚਿੱਟੀ (ਜਲੰਧਰ) ਨੇ ਭੇਜੇ ਸਨ, ਜਿਸਦੇ ਵਿਰੁੱਧ ਵੀ ਜ਼ਿਲ੍ਹਾ ਕਪੂਰਥਲਾ ਵਿਖੇ ਆਰਮਜ਼ ਐਕਟ ਅਤੇ ਫਿਰੌਤੀਆਂ ਮੰਗਣ ਦੇ ਮੁਕੱਦਮੇ ਦਰਜ ਹਨ, ਜੋ ਇਸ ਸਮੇਂ ਇੰਗਲੈਂਡ ਵਿਖੇ ਰਹਿ ਰਿਹਾ ਹੈ।