Mohali News : ਮੋਹਾਲੀ ਦੇ ਲਾਲੜੂ 'ਚ ਐਨਕਾਊਂਟਰ, ਲੁਟੇਰਾ ਗੈਂਗ ਦਾ ਕਿੰਗਪਿੰਨ ਸੱਤੀ ਕਾਬੂ
Mohali Encounter News : ਲਾਲੜੂ ਦੇ ਪਿੰਡ ਲੈਹਿਲੀ ਨੇ ਪੁਲਿਸ ਨੇ ਮੁਕਾਬਲੇ 'ਚ ਲੁਟੇਰਾ ਗਿਰੋਹ ਦੇ ਇੱਕ ਮੈਂਬਰ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਅਨੁਸਾਰ ਫੜੇ ਗਏ ਮੁਲਜ਼ਮ ਦੀ ਪਛਾਣ ਸਤਪ੍ਰੀਤ ਸਿੰਘ ਸੱਤੀ ਵੱਜੋਂ ਹੋਈ ਹੈ, ਜੋ ਕਿ ਲੁਟੇਰਾ ਗੈਂਗ ਦਾ ਕਿੰਗਪਿੰਨ ਹੈ।
Encounter in Mohali : ਮੋਹਾਲੀ 'ਚ ਪੁਲਿਸ ਤੇ ਲੁਟੇਰਾ ਗੈਂਗ 'ਚ ਮੁੱਠਭੇੜ ਦੀ ਖ਼ਬਰ ਹੈ। ਲਾਲੜੂ ਦੇ ਪਿੰਡ ਲੈਹਿਲੀ ਨੇ ਪੁਲਿਸ ਨੇ ਮੁਕਾਬਲੇ 'ਚ ਲੁਟੇਰਾ ਗਿਰੋਹ ਦੇ ਇੱਕ ਮੈਂਬਰ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਅਨੁਸਾਰ ਫੜੇ ਗਏ ਮੁਲਜ਼ਮ ਦੀ ਪਛਾਣ ਸਤਪ੍ਰੀਤ ਸਿੰਘ ਸੱਤੀ ਵੱਜੋਂ ਹੋਈ ਹੈ, ਜੋ ਕਿ ਲੁਟੇਰਾ ਗੈਂਗ ਦਾ ਕਿੰਗਪਿੰਨ ਹੈ। ਮੁੱਠਭੇੜ 'ਚ ਪੁਲਿਸ ਦੀ ਜਵਾਬੀ ਕਾਰਵਾਈ 'ਚ ਮੁਲਜ਼ਮ ਦੇ ਪੈਰ ਵਿੱਚ ਗੋਲੀ ਵੱਜੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ।
ਪੁਲਿਸ ਜਾਣਕਾਰੀ ਅਨੁਸਾਰ, ਮੁਕਾਬਲੇ ਉਪਰੰਤ ਹਾਈਵੇ ਰੌਬਰੀ ਦਾ ਮਾਸਟਰ ਮਾਇੰਡ ਸਤਪ੍ਰੀਤ ਸਿੰਘ ਸੱਤੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਉਹੀ ਬਦਮਾਸ਼ ਹੈ, ਜਿਹੜਾ ਹਾਈਵੇ 'ਤੇ ਪਿਸਤੌਲ ਦੀ ਨੋਕ 'ਤੇ ਸਾਥੀਆਂ ਨਾਲ ਗੱਡੀਆਂ ਦੀ ਲੁੱਟ ਕਰਦਾ ਸੀ ਅਤੇ ਪੁਲਿਸ ਨੂੰ ਕਾਫੀ ਸਮੇਂ ਤੋਂ ਇਸ ਦੀ ਤਲਾਸ਼ ਸੀ। ਅੱਜ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇਹ ਲਾਲੜੂ ਦੇ ਕੋਲੇ ਇੱਕ ਪਿੰਡ ਵਿੱਚ ਲੁਕਿਆ ਹੋਇਆ ਹੈ ਅਤੇ ਜਦੋਂ ਇਹ ਪਿੰਡ ਤੋਂ ਮੋਟਰਸਾਈਕਲ ਦੇ ਕਿਤੇ ਬਾਹਰ ਜਾ ਰਿਹਾ ਸੀ ਤਾਂ ਪੁਲਿਸ ਦੇ ਨਾਲ ਇਸ ਦਾ ਮੁਕਾਬਲਾ ਹੋਇਆ। ਇਸ ਦੌਰਾਨ ਮੁਲਜ਼ਮ ਨੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਤਾਂ ਪੁਲਿਸ ਨੇ ਜਵਾਬੀ ਫਾਇਰਿੰਗ ਤੋਂ ਬਾਅਦ ਇਸ ਨੂੰ ਅਸਲੇ ਸਮੇਤ ਗ੍ਰਿਫਤਾਰ ਕਰ ਲਿਆ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਸ ਸਬੰਧੀ ਆਪਣੇ ਟਵਿੱਟਰ ਐਕਸ 'ਤੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਐਸ.ਏ.ਐਸ. ਨਗਰ ਪੁਲਿਸ ਨੇ ਹਾਈਵੇਅ ਲੁਟੇਰੇ ਗਿਰੋਹ ਦੇ ਸਰਗਨਾ ਸਤਪ੍ਰੀਤ ਸਿੰਘ ਉਰਫ ਸੱਤੀ ਨੂੰ ਪਿੰਡ ਲੇਹਲੀ ਨੇੜੇ ਮੁੱਠਭੇੜ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਗੈਂਗ ਨੇ ਅੰਬਾਲਾ-ਡੇਰਾਬੱਸੀ ਹਾਈਵੇਅ 'ਤੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਪੰਜਾਬ ਤੇ ਹਰਿਆਣਾ ਵਿੱਚ ਕਈ ਹਥਿਆਰਬੰਦ ਲੁੱਟਾਂ-ਖੋਹਾਂ ਵਿੱਚ ਵੀ ਇਹ ਗੈਂਗ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਗੈਂਗ ਵੱਲੋਂ 3 ਅਤੇ 10 ਨਵੰਬਰ ਨੂੰ ਦੇਰ ਰਾਤ ਨੂੰ ਬੰਦੂਕ ਦੀ ਨੋਕ 'ਤੇ ਦੋ ਘਟਨਾਵਾਂ ਵੀ ਕੀਤੀਆਂ ਗਈਆਂ ਸਨ, ਜਿੱਥੇ ਨਕਦੀ, ਮੋਬਾਈਲ ਫੋਨ ਅਤੇ ਸੋਨੇ ਦੇ ਗਹਿਣੇ ਖੋਹ ਲਏ ਗਏ ਸਨ।
ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਨੇ ਉਸ ਕੇ ਕੋਲੋਂ .32 ਕੈਲੀਬਰ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ, ਜਦਕਿ ਇੱਕ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਹੈ।