Meritorious School : ਮੋਹਾਲੀ ਦੇ ਮੈਰੀਟੋਰੀਅਸ ਸਕੂਲ 'ਚ 7 ਵਿਦਿਆਰਥਣਾਂ ਬੇਹੋਸ਼, ਹੋਸਟਲ 'ਚ 2 ਦਿਨਾਂ ਤੋਂ ਨਾ ਬਿਜਲੀ ਤੇ ਨਾ ਪਾਣੀ

Meritorious School : ਸੈਕਟਰ 70 ਸਥਿਤ ਮੈਰੀਟੋਰੀਅਸ ਸਕੂਲ 'ਚ 7 ਵਿਦਿਆਰਥਣਾਂ ਦਮ ਘੁੱਟ ਜਾਣ ਕਾਰਨ ਬੇਹੋਸ਼ ਹੋ ਗਈਆਂ ਹਨ। ਇਨ੍ਹਾਂ ਵਿਚੋਂ 5 ਵਿਦਿਆਰਥਣਾਂ ਨੂੰ ਫੇਜ਼-6 ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

By  KRISHAN KUMAR SHARMA August 11th 2024 01:08 PM -- Updated: August 11th 2024 01:35 PM

Meritorious School Incident : ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਅਧੀਨ ਚੱਲਦੇ ਮੈਰੀਟੋਰੀਅਸ ਸਕੂਲਾਂ ਦੀ ਹਾਲਤ ਬਿਆਨ ਕਰਦੀ ਤਾਜ਼ਾ ਤਸਵੀਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ। ਜਿਥੇ ਸੈਕਟਰ 70 ਸਥਿਤ ਮੈਰੀਟੋਰੀਅਸ ਸਕੂਲ 'ਚ 7 ਵਿਦਿਆਰਥਣਾਂ ਦਮ ਘੁੱਟ ਜਾਣ ਕਾਰਨ ਬੇਹੋਸ਼ ਹੋ ਗਈਆਂ ਹਨ। ਇਨ੍ਹਾਂ ਵਿਚੋਂ 5 ਵਿਦਿਆਰਥਣਾਂ ਨੂੰ ਫੇਜ਼-6 ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਦੱਸ ਦਈਏ ਕਿ ਇਸਤੋਂ ਪਹਿਲਾਂ ਵੀ ਪੰਜਾਬ ਸਰਕਾਰ ਦੀ ਅਗਵਾਈ ਹੇਠਲੇ ਮੈਰੀਟੋਰੀਅਸ ਸਕੂਲ ਨਾਲ ਸਬੰਧਤ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਸੰਗਰੂਰ 'ਚ ਜਿਥੇ ਘਟੀਆ ਖਾਣੇ ਨੂੰ ਲੈ ਕੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਵੱਲੋਂ ਮੈਰੀਟੋਰੀਅਸ ਸਕੂਲ ਦੇ ਹਾਲਾਤ ਬਿਆਨ ਕੀਤੇ ਸਨ, ਉਥੇ ਘਾਬਦਾਂ ਦੇ ਇਸ ਸਕੂਲ ਦੀ ਇੱਕ ਘਟਨਾ 'ਚ ਹੋਸਟਲ ਦੇ ਇੱਕ ਵਿਦਿਆਰਥੀ ਵੱਲੋਂ ਆਪਣੀ ਜੀਵਨਲੀਲ੍ਹਾ ਵੀ ਸਮਾਪਤ ਕੀਤੇ ਜਾਣ ਦੀ ਘਟਨਾ ਵੀ ਸਾਹਮਣੇ ਆਈ ਸੀ।

ਹੁਣ ਮੋਹਾਲੀ ਦੇ ਸੈਕਟਰ 70 'ਚ ਮੈਰੀਟੋਰੀਅਸ ਸਕੂਲ ਦੇ ਹੋਸਟਲ ਦੀਆਂ 7 ਵਿਦਿਆਰਥਣਾਂ ਬੇਹੋਸ਼ ਹੋ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣਾਂ ਦਮ ਘੁੱਟਣ ਕਾਰਨ ਬੇਹੋਸ਼ ਹੋਈਆਂ ਹਨ। ਕਿਉਂਕਿ ਇਥੇ ਗਰਮੀਆਂ ਦੇ ਮੌਸਮ ਹੋਣ ਕਾਰਨ ਵੀ ਦੋ ਦਿਨਾਂ ਤੋਂ ਨਾ ਤਾਂ ਵਿਦਿਆਰਥੀਆਂ ਨੂੰ ਪਾਣੀ ਦਾ ਪ੍ਰਬੰਧ ਮਿਲ ਰਿਹਾ ਹੈ ਅਤੇ ਨਾ ਹੀ ਬਿਜਲੀ ਮਿਲ ਰਹੀ ਹੈ। ਹੋਸਟਲਾਂ 'ਚ ਵਿਦਿਆਰਥੀ ਬਿਨਾਂ ਬਿਜਲੀ ਅਤੇ ਪਾਣੀ ਤੋਂ ਰਹਿਣ ਲਈ ਮਜਬੂਰ ਹਨ।

ਬੇਹੋਸ਼ ਹੋਈਆਂ 7 ਵਿਦਿਆਰਥਣਾਂ 'ਚੋਂ 5 ਨੂੰ 6 ਫੇਜ਼ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੋਸਟਲ ਦੇ ਇੱਕ ਕਮਰੇ ਵਿੱਚ ਚਾਰ ਕੁੜੀਆਂ ਰਹਿੰਦੀਆਂ ਹਨ, ਜਿਸ ਕਾਰਨ ਉਨ੍ਹਾਂ ਦਾ ਦਮ ਘੁੱਟਿਆ ਜਾਣ ਲੱਗਾ ਅਤੇ ਉਹ ਬੇਹੋਸ਼ ਹੋ ਗਈਆਂ।

ਖਬਰ ਅਪਡੇਟ ਜਾਰੀ...

Related Post