Jagraon News : ਕਬੱਡੀ ਦੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਨੇ ਜੀਵਨਲੀਲਾ ਕੀਤੀ ਸਮਾਪਤ, ਨੌਕਰੀ ਨਾ ਮਿਲਣ ਦਾ ਦੱਸਿਆ ਜਾ ਰਿਹਾ ਕਾਰਨ

International Kabbadi Player Death : ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵੱਲੋਂ ਜੀਵਨਲੀਲਾ ਸਮਾਪਤ ਕਰ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਅਵਤਾਰ ਸ਼ੰਟੀ ਕਿਸ਼ਨਪੁਰੀਆ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਆਪਣੇ ਪਿੰਡ ਤੋਂ 20 ਦੂਰ ਪਿੰਡ ਅੱਬੂਪੁਰਾ ਵਿਖੇ ਆ ਕੇ ਆਪਣੀ ਜਾਨ ਦਿੱਤੀ।

By  KRISHAN KUMAR SHARMA November 17th 2024 03:49 PM -- Updated: November 17th 2024 03:52 PM

International Kabbadi Player Death in Punjab : ਜਗਰਾਓ ਦੇ ਕਸਬਾ ਸਿੱਧਵਾਂ ਬੇਟ ਦੇ ਪਿੰਡ ਅੱਬੂਪੂਰਾ ਵਿਖੇ ਇੱਕ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵੱਲੋਂ ਜੀਵਨਲੀਲਾ ਸਮਾਪਤ ਕਰ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਅਵਤਾਰ ਸ਼ੰਟੀ ਕਿਸ਼ਨਪੁਰੀਆ (Kabbadi Player Avtar Shanti Kishanpuria) ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਆਪਣੇ ਪਿੰਡ ਤੋਂ 20 ਦੂਰ ਪਿੰਡ ਅੱਬੂਪੁਰਾ ਵਿਖੇ ਆ ਕੇ ਆਪਣੀ ਜਾਨ ਦਿੱਤੀ।

ਨੌਕਰੀ ਨਾ ਮਿਲਣ ਦਾ ਸਾਹਮਣੇ ਆ ਰਿਹਾ ਕਾਰਨ

ਜਾਣਕਾਰੀ ਅਨੁਸਾਰ ਇਹ ਕਬੱਡੀ ਖਿਡਾਰੀ, ਜਿਸ ਦੀ ਉਮਰ 50 ਸਾਲ ਸੀ ਤੇ ਇਹ ਖਿਡਾਰੀ ਨੌਕਰੀ ਨਾ ਮਿਲਣ ਕਰਕੇ ਬਹੁਤ ਪਰੇਸ਼ਾਨ ਰਹਿੰਦਾ ਸੀ। ਇਸੇ ਪਰੇਸ਼ਾਨੀ ਦੇ ਚਲਦੇ ਇਹ ਨਸ਼ੇ ਕਰਨ ਲੱਗ ਪਿਆ ਸੀ ਤੇ ਹੁਣ ਇਸ ਨੇ ਇੱਕ ਦਰੱਖ਼ਤ ਨਾਲ ਲਟਕ ਕੇ ਜੀਵਨਲੀਲਾ ਸਮਾਪਤ ਕਰ ਲਈ। ਪੁਲਿਸ ਨੇ ਇਸ ਮਾਮਲੇ ਵਿੱਚ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।

ਕੀ ਕਹਿਣਾ ਹੈ ਪੁਲਿਸ ਦਾ

ਇਸ ਮੌਕੇ ਥਾਣਾ ਸਿੱਧਵਾਂ ਬੇਟ ਦੇ ਥਾਣੇਦਾਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਇਹ ਕਬੱਡੀ ਖਿਡਾਰੀ ਮੋਗਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਦਾ ਰਹਿਣ ਵਾਲਾ ਸੀ। ਇਸੇ ਪਰੇਸ਼ਾਨੀ ਦੀ ਹਾਲਤ ਵਿੱਚ ਇਸ ਨੇ ਆਪਣੇ ਪਿੰਡ ਤੋਂ 20 ਕਿਲੋਮੀਟਰ ਦੂਰ ਪਿੰਡ ਅੱਬੂਪੁਰਾ ਵਿਖੇ ਆ ਕੇ ਜੀਵਨਲੀਲਾ ਸਮਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।

Related Post