ਮੋਗੇ ਦੀ ਧੀ ਇੰਦਰਪ੍ਰੀਤ ਕੌਰ ਸਿੱਧੂ ਨੇ ਤੁਰਕੀ 'ਚ ਚਮਕਾਇਆ ਭਾਰਤ ਦਾ ਨਾਂਅ, ਮਹਿਜ਼ 18 ਸਾਲ ਦੀ ਉਮਰ ਵਿੱਚ ਜਿੱਤਿਆ 'ਆਉਟ ਸਟੈਂਡਿੰਗ ਡਿਪਲੋਮੈਟ ਐਵਾਰਡ'

By  Shameela Khan October 13th 2023 05:56 PM -- Updated: October 13th 2023 06:15 PM

ਮੋਗਾ: ਮੋਗਾ ਦੀ ਇੰਦਰਪ੍ਰੀਤ ਕੌਰ ਨੇ ਆਊਟ ਸਟੈਂਡਿੰਗ ਡਿਪਲੋਮੈਟਸ ਐਵਾਰਡ ਜਿੱਤਿਆ ਹੈ। 18 ਸਾਲਾ ਇੰਦਰਪ੍ਰੀਤ ਕੌਰ ਸਿੱਧੂ ਨੇ ਤੁਰਕੀ ਵਿੱਚ ਆਊਟਸਟੈਂਡਿੰਗ ਡਿਪਲੋਮੈਟਸ ਐਵਾਰਡ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਇੰਦਰਪ੍ਰੀਤ ਕੌਰ ਸਿੰਧੂ ਨੇ ਦੱਸਿਆ ਕਿ 62 ਦੇਸ਼ਾਂ ਦੇ 117 ਨੁਮਾਇੰਦੇ ਤੁਰਕੀ ਪਹੁੰਚੇ ਸਨ। ਜਿਸ ਵਿੱਚ ਉਨ੍ਹਾਂ ਨੂੰ ਆਊਟ ਸਟੈਂਡਿੰਗ ਡਿਪਲੋਮੈਟਸ ਐਵਾਰਡ ਦਿੱਤਾ ਗਿਆ।


ਭਾਰਤ ਦੀ ਨੁਮਾਇੰਦੀ ਕਰਨ ਵਾਲੀ ਇਸ ਬੱਚੀ ਨੂੰ ' ਦੇਸ਼ ਦੀਆਂ ਔਰਤਾਂ ਦੇ ਹੱਕ' ਵਿਸ਼ੇ 'ਤੇ ਬੋਲਣ ਦਾ ਮੌਕਾ ਦਿੱਤਾ ਗਿਆ। ਜ਼ਿਲ੍ਹੇ ਦੀ ਇਸ ਧੀ ਨੇ ਬਹੁਤ ਹੀ ਤਰਕ ਨਾਲ ਆਪਣੇ ਵਿਸ਼ੇ ਨੂੰ ਜੱਜਾਂ ਦੇ ਸਾਹਮਣੇ ਪੇਸ਼ ਕੀਤਾ, ਜਿਸ ਤੋਂ ਪ੍ਰਭਾਵਿਤ ਹੋ ਕੇ ਸੰਸਥਾ ਵੱਲੋਂ ਇੰਦਰਪ੍ਰਰੀਤ ਸਿੱਧੂ ਨੂੰ ਸਭ ਤੋਂ ਬੈਸਟ ਐਵਾਰਡ ਯਾਨੀ ਆਊਟ ਸਟੈਂਡਿੰਗ ਡਿਪੋਮੈਟਿਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਿਸ ਨਾਲ ਇੰਦਰਪ੍ਰਰੀਤ ਕੌਰ ਨੂੰ ਸਭ ਤੋਂ ਘੱਟ ਉਮਰ 18 ਸਾਲ ਵਿਚ ਸੰਸਾਰ ਪੱਧਰ 'ਤੇ ਔਰਤਾਂ ਦੇ ਹੱਕ ਵਿਚ ਆਵਾਜ਼ ਚੁੱਕਣ ਵਾਲੀ ਪਹਿਲੀ ਭਾਰਤੀ ਲੜਕੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। 



ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਜਿਸ ਕਾਰਨ ਉਸ ਨੂੰ ਇਸ ਮੁਕਾਬਲੇ ਲਈ ਚੁਣਿਆ ਗਿਆ। ਉਸ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਸਖ਼ਤ ਮਿਹਨਤ ਕਰਕੇ ਵੱਖ-ਵੱਖ ਦੇਸ਼ਾਂ ਵਿੱਚ ਹੋਣ ਵਾਲੇ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣੇ ਮਾਤਾ-ਪਿਤਾ ਅਤੇ ਦੇਸ਼ ਦਾ ਨਾਂ ਰੌਸ਼ਨ ਕਰੇਗੀ। ਐਵਾਰਡ ਮਿਲਣ ਤੋਂ ਬਾਅਦ ਪੂਰੇ ਪਰਿਵਾਰ ‘ਚ ਖੁਸ਼ੀ ਦੀ ਲਹਿਰ ਹੈ।







Related Post