ਮੋਦੀ ਦੀ ਰਿਹਾਇਸ਼ 'ਤੇ 'ਚਾਹ' ਪੀਂਦੇ ਨਹੀਂ ਵਿਖਾਈ ਦਿੱਤੇ ਸਮ੍ਰਿਤੀ, ਠਾਕੁਰ ਤੇ ਚੌਬੇ ਸਮੇਤ 20 ਦਿੱਗਜ਼, ਪਿਛਲੀ ਸਰਕਾਰ 'ਚ ਸਨ ਮੰਤਰੀ

Modi Oath Ceremony : ਇਹ ਸਾਰੇ ਪਿਛਲੀ ਮੋਦੀ ਸਰਕਾਰ ਵਿੱਚ ਮੰਤਰੀ ਸਨ। ਪਰ ਹੁਣ ਤੱਕ ਨਾ ਤਾਂ ਉਨ੍ਹਾਂ ਦਾ ਕੋਈ ਫੋਨ ਆਇਆ ਹੈ ਅਤੇ ਨਾ ਹੀ ਉਹ ਪ੍ਰਧਾਨ ਮੰਤਰੀ ਨਿਵਾਸ 'ਤੇ ਹੋਈ ਚਾਹ ਪਾਰਟੀ 'ਚ ਸ਼ਾਮਲ ਹੋਏ ਹਨ। ਹਾਲਾਂਕਿ ਇਨ੍ਹਾਂ 'ਚੋਂ ਕਈ ਨਾਂ ਅਜਿਹੇ ਹਨ ਜੋ ਚੋਣਾਂ ਨਹੀਂ ਜਿੱਤ ਸਕੇ...

By  KRISHAN KUMAR SHARMA June 9th 2024 04:44 PM

Narendra Modi Oath Ceremony : ਪ੍ਰਧਾਨ ਮੰਤਰੀ (PM Oath Ceremony) ਦੇ ਅਹੁਦੇ ਲਈ ਨਾਮਜ਼ਦ ਨਰਿੰਦਰ ਮੋਦੀ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿੱਚ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਦੌਰਾਨ ਦਿੱਲੀ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਜਿਨ੍ਹਾਂ ਸੰਸਦ ਮੈਂਬਰਾਂ ਤੱਕ ਫ਼ੋਨ ਪਹੁੰਚਿਆ ਹੈ, ਉਹ ਖ਼ੁਸ਼ੀ-ਖ਼ੁਸ਼ੀ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਕਰ ਰਹੇ ਹਨ। ਪਰ ਜਿਨ੍ਹਾਂ ਸੰਸਦ ਮੈਂਬਰਾਂ ਨੂੰ ਫੋਨ ਨਹੀਂ ਗਿਆ, ਉਨ੍ਹਾਂ ਨੂੰ ਲੈ ਕੇ ਸ਼ਸੋਪੰਜ ਦੀ ਸਥਿਤੀ ਬਣੀ ਹੋਈ ਹੈ।

ਇਨ੍ਹਾਂ 'ਚ ਭਾਜਪਾ ਦੇ 20 ਦਿੱਗਜ ਨੇਤਾਵਾਂ ਦੇ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਮੋਦੀ ਸਰਕਾਰ 2.0 'ਚ ਬਹੁਤ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ ਪਰ ਇਸ ਵਾਰ ਉਨ੍ਹਾਂ ਦੇ ਨਾਂ ਸੂਚੀ 'ਚੋਂ ਗਾਇਬ ਵਿਖਾਈ ਦੇ ਰਹੇ ਹਨ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਮੰਤਰੀ ਮੰਡਲ (Modi Cabinet Minister Oath) ਦੇ ਭਵਿੱਖੀ ਸੰਸਦ ਮੈਂਬਰਾਂ ਲਈ ਚਾਹ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਇਸ ‘ਚਾਹ ਪਾਰਟੀ’ ਵਿੱਚ ਸ਼ਾਮਲ ਹੋਣ ਵਾਲੇ ਸੰਸਦ ਮੈਂਬਰਾਂ ਨੂੰ ਮੋਦੀ ਮੰਤਰੀ ਮੰਡਲ ਵਿੱਚ ਪੱਕਾ ਸਥਾਨ ਮੰਨਿਆ ਜਾਂਦਾ ਹੈ। ਹਾਲਾਂਕਿ ਪੀਐਮ ਮੋਦੀ ਦੀ ਇਸ ‘ਚਾਹ ਪਾਰਟੀ’ ਵਿੱਚ ਸਮ੍ਰਿਤੀ ਇਰਾਨੀ (Samriti Irani), ਅਨੁਰਾਗ ਠਾਕੁਰ (Anurag Thakur), ਰਾਜੀਵ ਚੰਦਰਸ਼ੇਖਰ, ਨਰਾਇਣ ਰਾਣੇ, ਪੁਰਸ਼ੋਤਮ ਰੁਪਾਲਾ ਅਤੇ ਭਾਰਤੀ ਪੰਵਾਰ ਵਰਗੇ ਚਿਹਰੇ ਨਜ਼ਰ ਨਹੀਂ ਆਏ। ਇਹ ਸਾਰੇ ਪਿਛਲੀ ਮੋਦੀ ਸਰਕਾਰ ਵਿੱਚ ਮੰਤਰੀ ਸਨ। ਪਰ ਹੁਣ ਤੱਕ ਨਾ ਤਾਂ ਉਨ੍ਹਾਂ ਦਾ ਕੋਈ ਫੋਨ ਆਇਆ ਹੈ ਅਤੇ ਨਾ ਹੀ ਉਹ ਪ੍ਰਧਾਨ ਮੰਤਰੀ ਨਿਵਾਸ 'ਤੇ ਹੋਈ ਚਾਹ ਪਾਰਟੀ 'ਚ ਸ਼ਾਮਲ ਹੋਏ ਹਨ। ਹਾਲਾਂਕਿ ਇਨ੍ਹਾਂ 'ਚੋਂ ਕਈ ਨਾਂ ਅਜਿਹੇ ਹਨ ਜੋ ਚੋਣਾਂ ਨਹੀਂ ਜਿੱਤ ਸਕੇ...

ਇਹ 20 ਦਿੱਗਜ਼ ਨਹੀਂ ਵਿਖਾਈ ਦਿੱਤੇ 'ਚਾਹ ਪਾਰਟੀ' 'ਤੇ

ਇਨ੍ਹਾਂ 20 ਚਿਹਰਿਆਂ ਵਿੱਚ 'ਚ ਅਜੇ ਭੱਟ, ਸਾਧਵੀ ਨਿਰੰਜਨ ਜੋਤੀ, ਮੀਨਾਕਸ਼ੀ ਲੇਖੀ, ਰਾਜਕੁਮਾਰ ਰੰਜਨ ਸਿੰਘ, ਜਨਰਲ ਵੀ.ਕੇ, ਆਰ.ਕੇ. ਸਿੰਘ, ਅਰਜੁਨ ਮੁੰਡਾ, ਸਮ੍ਰਿਤੀ ਇਰਾਨੀ, ਅਨੁਰਾਗ ਠਾਕੁਰ, ਰਾਜੀਵ ਚੰਦਰਸ਼ੇਖਰ, ਨਿਸ਼ੀਥ ਪ੍ਰਮਾਨਿਕ, ਅਜੈ ਮਿਸ਼ਰਾ ਟੈਨੀ, ਸੁਭਾਸ਼ ਸਰਕਾਰ, ਜੌਨ ਬਾਰਲਾ, ਭਾਰਤੀ ਪੰਵਾਰ, ਅਸ਼ਵਿਨੀ ਚੌਬੇ, ਰਾਓਸਾਹਿਬ ਦਾਨਵੇ, ਕਪਿਲ ਪਾਟਿਲ, ਨਰਾਇਣ ਰਾਣੇ ਅਤੇ ਭਾਗਵਤ ਕਾਰਦ ਸ਼ਾਮਲ ਹਨ।

ਇਨ੍ਹਾਂ ਨਵਿਆਂ ਨੂੰ ਮਿਲ ਸਕਦਾ ਹੈ ਮੌਕਾ

ਸੂਤਰਾਂ ਮੁਤਾਬਕ ਭਾਜਪਾ ਨੇਤਾ ਮਨੋਹਰ ਲਾਲ ਖੱਟਰ, ਸ਼ਿਵਰਾਜ ਸਿੰਘ ਚੌਹਾਨ, ਬੀ ਸੰਜੇ ਕੁਮਾਰ ਅਤੇ ਰਵਨੀਤ ਸਿੰਘ ਬਿੱਟੂ ਵਰਗੇ ਨਵੇਂ ਚਿਹਰਿਆਂ ਨੂੰ ਨਰਿੰਦਰ ਮੋਦੀ ਦੀ ਨਵੀਂ ਮੰਤਰੀ ਮੰਡਲ 'ਚ ਜਗ੍ਹਾ ਮਿਲ ਸਕਦੀ ਹੈ। ਸੂਤਰਾਂ ਨੇ ਦੱਸਿਆ ਕਿ ਨਵੀਂ ਸਰਕਾਰ ਵਿੱਚ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ, ਪੀਯੂਸ਼ ਗੋਇਲ, ਅਸ਼ਵਨੀ ਵੈਸ਼ਨਵ, ਨਿਰਮਲਾ ਸੀਤਾਰਮਨ ਅਤੇ ਮਨਸੁਖ ਮਾਂਡਵੀਆ ਵਰਗੇ ਸੀਨੀਅਰ ਨੇਤਾਵਾਂ ਦੀ ਜਗ੍ਹਾ ਪੱਕੀ ਮੰਨੀ ਜਾਂਦੀ ਹੈ।

ਜ਼ਿਕਰਯੋਗ ਹੈ ਕਿ 2014 ਤੋਂ ਇਹ ਰਿਵਾਜ਼ ਬਣ ਗਈ ਹੈ ਕਿ ਮੰਤਰੀ ਮੰਡਲ ਦੇ ਗਠਨ ਤੋਂ ਪਹਿਲਾਂ ਨਰਿੰਦਰ ਮੋਦੀ ਨੇਤਾਵਾਂ ਨੂੰ ਚਾਹ ਲਈ ਬੁਲਾਉਂਦੇ ਹਨ ਅਤੇ ਫਿਰ ਉਨ੍ਹਾਂ ਵਿਚੋਂ ਹੀ ਜ਼ਿਆਦਾਤਰ ਚਿਹਰੇ ਮੰਤਰੀ ਵਜੋਂ ਸਹੁੰ ਚੁੱਕਦੇ ਹਨ। ਅਜਿਹੇ 'ਚ ਇਨ੍ਹਾਂ ਸੀਨੀਅਰ ਸੰਸਦ ਮੈਂਬਰਾਂ ਦੇ 'ਚਾਹ ਪਾਰਟੀ' 'ਚ ਸ਼ਾਮਲ ਨਾ ਹੋਣ ਨੂੰ ਮੋਦੀ ਮੰਤਰੀ ਮੰਡਲ 'ਚੋਂ ਬਾਹਰ ਕੀਤੇ ਜਾਣ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

Related Post