One Nation One Election : ਮੋਦੀ ਸਰਕਾਰ 3.0 ਕਾਰਜਕਾਲ 'ਚ ਹੀ ਲਾਗੂ ਕਰੇਗੀ 'ਇੱਕ ਰਾਸ਼ਟਰ ਇੱਕ ਚੋਣ' ਫਾਰਮੂਲਾ! ਜਾਣੋ ਕਦੋਂ ਹੋਣਗੀਆਂ ਇਕੱਠੀਆਂ ਚੋਣਾਂ

One Nation One Election : ਸੂਤਰਾਂ ਦੀ ਮੰਨੀਏ ਤਾਂ ਤੀਜੇ ਕਾਰਜਕਾਲ ਦੀ ਮਿਆਦ ਦੇ ਦੌਰਾਨ ਸਮਾਂਤਰ ਚੋਣਾਂ (ਸਿੰਕਰੋਨਸ ਪੋਲ) ਯਕੀਨੀ ਤੌਰ 'ਤੇ ਲਾਗੂ ਕੀਤੀਆਂ ਜਾਣਗੀਆਂ। ਸਰਕਾਰ ਨੂੰ ਭਰੋਸਾ ਹੈ ਕਿ ਇਸ ਸੁਧਾਰਾਤਮਕ ਕਦਮ ਨੂੰ ਵੱਖ-ਵੱਖ ਪਾਰਟੀਆਂ ਦਾ ਸਮਰਥਨ ਮਿਲੇਗਾ।

By  KRISHAN KUMAR SHARMA September 15th 2024 09:14 PM -- Updated: September 15th 2024 09:16 PM

One Nation One Election : 'ਇੱਕ ਦੇਸ਼, ਇੱਕ ਚੋਣ' ਲਈ ਸਰਕਾਰ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਸਰਕਾਰ ਅਤੇ ਭਾਜਪਾ ਦੇ ਉੱਚ ਸੂਤਰਾਂ ਵੱਲੋਂ ਇੱਥੋਂ ਤੱਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੋਦੀ ਸਰਕਾਰ ਆਪਣੇ ਇਸ 3.0 ਕਾਰਜਕਾਲ ਦੌਰਾਨ 'ਇੱਕ ਦੇਸ਼, ਇੱਕ ਚੋਣ' (ONOE) ਯੋਜਨਾ ਨੂੰ ਲਾਗੂ ਕਰਨ ਲਈ ਵਚਨਬੱਧ ਹੈ।

ਸੂਤਰਾਂ ਦੀ ਮੰਨੀਏ ਤਾਂ ਤੀਜੇ ਕਾਰਜਕਾਲ ਦੀ ਮਿਆਦ ਦੇ ਦੌਰਾਨ ਸਮਾਂਤਰ ਚੋਣਾਂ (ਸਿੰਕਰੋਨਸ ਪੋਲ) ਯਕੀਨੀ ਤੌਰ 'ਤੇ ਲਾਗੂ ਕੀਤੀਆਂ ਜਾਣਗੀਆਂ। ਸਰਕਾਰ ਨੂੰ ਭਰੋਸਾ ਹੈ ਕਿ ਇਸ ਸੁਧਾਰਾਤਮਕ ਕਦਮ ਨੂੰ ਵੱਖ-ਵੱਖ ਪਾਰਟੀਆਂ ਦਾ ਸਮਰਥਨ ਮਿਲੇਗਾ। BJP ਨੇ ਐਨਡੀਏ ਦੇ ਪਹਿਲੇ ਦੋ ਕਾਰਜਕਾਲ (2014-2024) ਦੌਰਾਨ ਆਪਣੇ ਦਮ 'ਤੇ ਬਹੁਮਤ ਹਾਸਲ ਕੀਤਾ ਸੀ।

ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਹ ਰਿਪੋਰਟ ਪੀਐਮ ਮੋਦੀ ਦੇ ਲਗਾਤਾਰ ਤੀਜੇ ਕਾਰਜਕਾਲ ਦੇ ਪਹਿਲੇ 100 ਦਿਨ ਤੋਂ ਪਹਿਲਾਂ ਆਈ ਹੈ। ਪੀਐਮ ਮੋਦੀ ਨੇ ਆਪਣੀ ਚੋਣ ਮੁਹਿੰਮ ਵਿੱਚ ਵਾਰ-ਵਾਰ ਦੁਹਰਾਇਆ ਸੀ ਕਿ ਉਨ੍ਹਾਂ ਦੇ ਤੀਜੇ ਕਾਰਜਕਾਲ ਵਿੱਚ ਕੁਝ ‘ਮਹੱਤਵਪੂਰਨ ਫੈਸਲੇ’ ਲਏ ਜਾਣਗੇ।

ਰਾਸ਼ਟਰਪਤੀ ਨੂੰ ਸੌਂਪੀ ਰਿਪੋਰਟ

ਪਿਛਲੇ ਸਾਲ ਮਾਰਚ ਵਿੱਚ, ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਵਾਲੇ ਇੱਕ ਪੈਨਲ ਨੇ ਓਐਨਓਈ ਬਾਰੇ ਆਪਣੀ ਰਿਪੋਰਟ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੌਂਪੀ ਸੀ। ਕਮੇਟੀ ਨੇ ਸਮਾਂਤਰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਕਰਵਾਉਣ ਦਾ ‘ਪੁਰਜ਼ੋਰ ਸਮਰਥਨ’ ਕੀਤਾ।

ਭਾਜਪਾ ਨੇ ਚੋਣ ਮੈਨੀਫੈਸਟੋ ਵਿੱਚ ਕੀਤਾ ਸੀ ਵਾਅਦਾ

ਹਾਲਾਂਕਿ, ਇਸ ਵਾਰ ਭਾਜਪਾ ਨੇ 240 ਸੀਟਾਂ ਜਿੱਤੀਆਂ, ਜੋ ਕਿ 543 ਮੈਂਬਰੀ ਲੋਕ ਸਭਾ ਵਿੱਚ ਬਹੁਮਤ ਦੇ ਅੰਕੜੇ ਤੋਂ ਘੱਟ ਹਨ ਅਤੇ ਐਨਡੀਏ ਵਿੱਚ ਸ਼ਾਮਲ ਪਾਰਟੀਆਂ ਦੇ ਸਮਰਥਨ ਨਾਲ ਕੇਂਦਰ ਵਿੱਚ ਸਰਕਾਰ ਬਣੀ ਹੈ। ਦੱਸ ਦੇਈਏ ਕਿ 'ਵਨ ਨੇਸ਼ਨ-ਵਨ ਇਲੈਕਸ਼ਨ' ਦਾ ਪ੍ਰਸਤਾਵ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤਾ ਸੀ। ਆਮ ਚੋਣਾਂ ਲਈ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਇਸ ਸਬੰਧੀ ਵਾਅਦਾ ਕੀਤਾ ਗਿਆ ਸੀ। 15 ਅਗਸਤ ਨੂੰ ਆਪਣੇ ਭਾਸ਼ਣ ਵਿੱਚ, ਪੀਐਮ ਮੋਦੀ ਨੇ ਸਿਆਸੀ ਪਾਰਟੀਆਂ ਨੂੰ 'ਓਐਨਓਈ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ' ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਵਾਰ-ਵਾਰ ਚੋਣਾਂ ਨੂੰ 'ਭਾਰਤ ਦੀ ਤਰੱਕੀ 'ਚ ਰੁਕਾਵਟ' ਦੱਸਿਆ ਸੀ।

Related Post