Modi 3.0 First Budget: 22 ਜੁਲਾਈ ਨੂੰ ਪੇਸ਼ ਹੋ ਸਕਦੈ ਕੇਂਦਰੀ ਬਜਟ 2024, ਨਿਰਮਲਾ ਸੀਤਾਰਮਨ ਬਣਾਉਣਗੇ ਇਹ ਰਿਕਾਰਡ

ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਅਗਲੇ ਮਹੀਨੇ 22 ਜੁਲਾਈ ਨੂੰ ਪੇਸ਼ ਹੋ ਸਕਦਾ ਹੈ। ਕਿਉਂਕਿ ਇਹ ਚੋਣ ਸਾਲ ਸੀ, ਅੰਤਰਿਮ ਬਜਟ ਫਰਵਰੀ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਦੇ ਨਾਲ ਹੀ ਆਰਥਿਕ ਸਰਵੇਖਣ 3 ਜੁਲਾਈ ਨੂੰ ਜਾਰੀ ਹੋਣ ਦੀ ਸੰਭਾਵਨਾ ਹੈ।

By  Dhalwinder Sandhu June 14th 2024 03:17 PM

Modi 3.0 First Budget: ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਅਗਲੇ ਮਹੀਨੇ 22 ਜੁਲਾਈ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਕਿਉਂਕਿ ਇਹ ਚੋਣ ਵਰ੍ਹਾ ਸੀ, ਇਸ ਲਈ ਅੰਤਰਿਮ ਬਜਟ ਫਰਵਰੀ ਵਿਚ ਪੇਸ਼ ਕੀਤਾ ਗਿਆ ਸੀ ਅਤੇ ਹੁਣ ਪੂਰੇ ਸਾਲ ਦਾ ਬਜਟ 22 ਜੁਲਾਈ ਨੂੰ ਆ ਸਕਦਾ ਹੈ। ਹਾਲਾਂਕਿ ਤਰੀਕ ਬਾਰੇ ਅੰਤਿਮ ਅਧਿਕਾਰਤ ਫੈਸਲਾ ਸਰਕਾਰ ਵੱਲੋਂ ਅਜੇ ਲੈਣਾ ਬਾਕੀ ਹੈ।

ਵਿੱਤ ਮੰਤਰੀ ਰਿਕਾਰਡ ਸੱਤਵੀਂ ਵਾਰ ਪੇਸ਼ ਕਰਨਗੇ ਬਜਟ 

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰਦੇ ਹੀ ਇੱਕ ਰਿਕਾਰਡ ਬਣਾ ਦੇਣਗੇ। ਮੰਤਰੀ ਨਿਰਮਲਾ ਸੀਤਾਰਮਨ ਲਗਾਤਾਰ ਸੱਤ ਕੇਂਦਰੀ ਬਜਟ ਪੇਸ਼ ਕਰਨ ਵਾਲੀ ਦੇਸ਼ ਦੀ ਪਹਿਲੀ ਵਿੱਤ ਮੰਤਰੀ ਬਣ ਜਾਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਲਗਾਤਾਰ ਛੇ ਬਜਟ ਪੇਸ਼ ਕਰਨ ਵਾਲੇ ਮੋਰਾਰਜੀ ਦੇਸਾਈ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ।

ਬਜਟ ਸੈਸ਼ਨ 'ਚ ਕੀ ਹੋਵੇਗਾ

ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਬੁੱਧਵਾਰ ਨੂੰ ਕਿਹਾ ਕਿ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 24 ਜੂਨ ਤੋਂ ਸ਼ੁਰੂ ਹੋਵੇਗਾ। ਪਹਿਲੇ ਤਿੰਨ ਦਿਨਾਂ ਵਿੱਚ ਚੋਣਾਂ ਜਿੱਤਣ ਵਾਲੇ ਸੰਸਦ ਮੈਂਬਰ ਸਹੁੰ ਚੁੱਕਣਗੇ ਅਤੇ ਹੇਠਲੇ ਸਦਨ ਯਾਨੀ ਲੋਕ ਸਭਾ ਦੇ ਨਵੇਂ ਸਪੀਕਰ ਦੀ ਚੋਣ ਕੀਤੀ ਜਾਵੇਗੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ 27 ਜੂਨ ਨੂੰ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਿਤ ਕਰਨਗੇ, ਜਿਸ 'ਚ ਨਵੀਂ ਸਰਕਾਰ ਦੇ ਅਗਲੇ ਪੰਜ ਸਾਲਾਂ ਦੀ ਰੂਪ-ਰੇਖਾ ਪੇਸ਼ ਕੀਤੀ ਜਾ ਸਕਦੀ ਹੈ। ਇਹ ਸੈਸ਼ਨ 3 ਜੁਲਾਈ ਤੱਕ ਚੱਲੇਗਾ। 

ਸੰਸਦ ਦੇ ਦੋਵਾਂ ਸਦਨਾਂ ਦੀ ਅਗਲੀ ਮੀਟਿੰਗ ਜੁਲਾਈ ਦੇ ਤੀਜੇ ਹਫ਼ਤੇ ਬੁਲਾਈ ਜਾ ਸਕਦੀ ਹੈ ਜਿਸ ਵਿੱਚ ਕੇਂਦਰੀ ਬਜਟ ਪੇਸ਼ ਕੀਤਾ ਜਾਵੇਗਾ। ਸੰਸਦ ਦੇ ਉਪਰਲੇ ਸਦਨ ਰਾਜ ਸਭਾ ਬਾਰੇ ਗੱਲ ਕਰਦਿਆਂ ਰਿਜਿਜੂ ਨੇ ਕਿਹਾ ਕਿ ਇਸ ਦਾ 264ਵਾਂ ਸੈਸ਼ਨ 27 ਜੂਨ ਨੂੰ ਸ਼ੁਰੂ ਹੋਵੇਗਾ ਅਤੇ 3 ਜੁਲਾਈ ਤੱਕ ਚੱਲੇਗਾ।

ਇਹ ਵੀ ਪੜੋ: WPI Inflation: ਮਹਿੰਗਾਈ ਦਾ ਝਟਕਾ, ਆਲੂ, ਪਿਆਜ਼ ਤੇ ਦਾਲਾਂ ਦੀਆਂ ਕੀਮਤਾਂ 'ਚ ਵਾਧਾ

Related Post