ਮਿਸ ਅਰਜਨਟੀਨਾ ਤੇ ਮਿਸ ਪੋਰਟੋ ਰੀਕੋ ਨੇ ਕਰਵਾਇਆ ਵਿਆਹ

By  Ravinder Singh November 3rd 2022 12:28 PM

ਮਿਸ ਅਰਜਨਟੀਨਾ ਤੇ ਮਿਸ ਪੋਰਟੋ ਰੀਕੋ ਨੇ ਵਿਆਹ ਕਰਵਾ ਲਿਆ ਤੇ ਆਪਣੇ ਰੋਮਾਂਟਿਕ ਪਲਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ। ਮਾਰਿਆਨਾ ਵਰੇਲਾ ਤੇ ਫੈਬਿਓਲਾ ਵੇਲੈਂਟਾਈਨ ਦੀ ਪਹਿਲੀ ਮੁਲਾਕਾਤ 2020 ਵਿੱਚ ਮਿਸ ਗਰਾਂਡ ਇੰਟਰਨੈਸ਼ਨਲ ਦੌਰਾਨ ਹੋਈ। ਇਸ ਤੋਂ ਬਾਅਦ ਦੋਵਾਂ ਇਕ ਦੂਜੇ ਦੇ ਸੰਪਰਕ ਵਿਚ ਸਨ ਤੇ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਮਿਸ ਅਰਜਨਟੀਨਾ ਮਾਰਿਆਨਾ ਵਰੇਲਾ ਅਤੇ ਮਿਸ ਪਿਊਟਰੋ ਰੀਕੋ ਫੈਬਿਓਲਾ ਵੇਲੇਂਟਾਈਨ ਨੇ ਆਪਣੇ ਰਿਸ਼ਤੇ ਦਾ ਖੁਲਾਸਾ ਕਰ ਦਿੱਤਾ ਹੈ।


ਦੋਵੇਂ ਬੀਤੇ ਦੋ ਸਾਲ ਤੋਂ ਦੁਨੀਆ ਦੀ ਨਜ਼ਰ ਤੋਂ ਬਚਾਉਂਦੇ ਹੋਏ ਇਕ-ਦੂਸਰੇ ਨੂੰ ਡੇਟ ਕਰ ਰਹੀਆਂ ਸਨ। ਇਹ ਜੋੜਾ ਵਿਆਹ ਦੇ ਬੰਧਨ ਵਿਚ ਬੱਝ ਚੁੱਕਾ ਹੈ ਤੇ ਉਨ੍ਹਾਂ ਨੇ ਇਸ ਦਾ ਖੁਲਾਸਾ ਇੰਸਟਾਗ੍ਰਾਮ ਉਤੇ ਕੀਤਾ। ਦੋਵਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਰਿਸ਼ਤੇ ਦਾ ਜ਼ਿਕਰ ਕਰਦੇ ਹੋਏ ਇੱਕ ਵੀ ਵੀਡੀਓ ਵੀ ਸ਼ੇਅਰ ਕੀਤੀ ਹੈ। ਮਿਸ ਅਰਜਨਟੀਨਾ ਮਾਰੀਆਨਾ ਵਰੇਲਾ ਅਤੇ ਮਿਸ ਪੋਰਟੋ ਰੀਕੋ ਫੈਬੀਓਲਾ ਵੈਲੇਨਟਾਈਨ ਨੇ ਸਾਬਤ ਕਰ ਦਿੱਤਾ ਕਿ ਪਿਆਰ ਦਾ ਕੋਈ ਲਿੰਗ ਨਹੀਂ ਹੁੰਦਾ, ਇਹ ਹਰ ਰੂਪ ਵਿੱਚ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਸੀਆਈਏ ਸਟਾਫ਼ ਵੱਲੋਂ ਤਿੰਨ ਹਾਈ ਪ੍ਰੋਫਾਈਲ ਨਸ਼ਾ ਤਸਕਰ ਗ੍ਰਿਫ਼ਤਾਰ

ਮਾਰਿਆਨਾ ਵਰੇਲਾ ਤੇ ਫੈਬਿਓਲਾ ਦੀ ਪਹਿਲੀ ਮੁਲਾਕਾਤ 2020 ਵਿਚ ਮਿਸ ਗ੍ਰੈਂਡ ਇੰਟਰਨੈਸ਼ਨਲ ਦੌਰਾਨ ਹੋਈ ਸੀ। ਇਸ ਮਗਰੋਂ ਦੋਵੇਂ ਇਕ-ਦੂਜੇ ਦੇ ਸੰਪਰਕ ਵਿਚ ਸਨ। ਇਸ ਪਿੱਛੋਂ ਬੀਤੀ 28 ਅਕਤੂਬਰ ਨੂੰ ਦੋਵਾਂ ਨੇ ਵਿਆਹ ਕਰਵਾ ਲਿਆ। ਉਨ੍ਹਾਂ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਆਪਣੇ ਰਿਸ਼ਤੇ ਨੂੰ ਬੇਹੱਦ ਨਿੱਜੀ ਰੱਖਣ ਤੋਂ ਬਾਅਦ ਅਸੀਂ ਇਕ-ਦੂਜੇ ਲਈ ਆਪਣੇ ਦਰਵਾਜ਼ੇ 28 ਅਕਤੂਬਰ ਨੂੰ ਖੋਲ੍ਹ ਦਿੱਤੇ। ਇਸ ਐਲਾਨ ਮਗਰੋਂ ਸੋਸ਼ਲ ਮੀਡੀਆ ਉਤੇ ਦੋਵਾਂ ਨੂੰ ਮੁਬਾਰਾਕਾਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।


Related Post