Bathinda News : ਬਠਿੰਡਾ 'ਚ ਚਿੱਟੇ ਦਿਨ ਬਦਮਾਸ਼ਾਂ ਨੇ ਨੌਜਵਾਨ ਵਕੀਲ ਨੂੰ ਮਾਰੀਆਂ ਗੋਲੀਆਂ; ਹਾਲਤ ਗੰਭੀਰ, ਹਸਪਤਾਲ ਦਾਖਲ

ਮਿਲੀ ਜਾਣਕਾਰੀ ਮੁਤਾਬਿਕ ਵਕੀਲ ਯਸ਼ ਜਿਸ ਸਮੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਵਾਪਸ ਜਾ ਰਿਹਾ ਸੀ ਤਾਂ ਉਸ ’ਤੇ ਕਾਰ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ। ਵਕੀਲ ਯਸ਼ ਨੂੰ ਦੋ ਗੋਲੀਆਂ ਲੱਗੀਆਂ ਸੀ ਜਿਸ ਕਾਰਨ ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

By  Aarti January 23rd 2025 05:56 PM

ਪੰਜਾਬ ’ਚ ਚਿੱਟੇ ਦਿਨ ਬਦਮਾਸ਼ਾਂ ਨੇ ਅਣਪਛਾਤੇ ਨੌਜਵਾਨਾਂ ਵੱਲੋਂ ਵਕੀਲ ’ਤੇ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਕਾਰ ਸਵਾਰਾਂ ਮੁਲਜ਼ਮਾਂ ਨੇ NFL ਦੇ ਗੇਟ ਨੰਬਰ 1 ਦੇ ਬਾਹਰ ਵਾਰਦਾਤ ਨੂੰ ਅੰਜਾਮ ਦਿੱਤਾ ਹੈ। 

ਮਿਲੀ ਜਾਣਕਾਰੀ ਮੁਤਾਬਿਕ ਵਕੀਲ ਯਸ਼ ਜਿਸ ਸਮੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਵਾਪਸ ਜਾ ਰਿਹਾ ਸੀ ਤਾਂ ਉਸ ’ਤੇ ਕਾਰ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ। ਵਕੀਲ ਯਸ਼ ਨੂੰ ਦੋ ਗੋਲੀਆਂ ਲੱਗੀਆਂ ਸੀ ਜਿਸ ਕਾਰਨ ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। 

ਫਿਲਹਾਲ ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਹਰਕਤ ’ਚ ਆ ਗਈ ਹੈ। ਮੌਕੇ ’ਤੇ ਘਟਨਾ ਵਾਲੀ ਥਾਂ ਤੇ ਸੀਨੀਅਰ ਅਧਿਕਾਰੀ ਪਹੁੰਚੇ ਹਨ। ਪੁਲਿਸ ਅਧਿਕਾਰੀਆਂ ਵੱਲ਼ੋਂ ਸੀਆਈ ਦੇ ਸਟਾਫ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਖੈਰ ਜ਼ਖਮੀ ਵਕੀਲ ਯਸ਼ ਦਾ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। 

ਇਹ ਵੀ ਪੜ੍ਹੋ : Punjab Police Officer Injured : ਅੰਮ੍ਰਿਤਸਰ ਦੇ ਪੁਲਿਸ ਮੁਲਾਜ਼ਮਾਂ ਨਾਲ ਵਾਪਰਿਆ ਹਾਦਸਾ ; ਨਸ਼ੀਲੇ ਪਦਾਰਥਾਂ ਨੂੰ ਅੱਗ ਲਗਾਉਂਦੇ ਬੁਰੀ ਤਰ੍ਹਾਂ ਝੁਲਸੇ 2 ਪੁਲਿਸ ਮੁਲਾਜ਼ਮ

Related Post