ਲੁਧਿਆਣਾ 'ਚ ਬਦਮਾਸ਼ਾਂ ਨੇ ਕਾਰ ਨੂੰ ਲਗਾਈ ਅੱਗ

By  Pardeep Singh November 11th 2022 11:00 AM -- Updated: November 14th 2022 01:36 PM

ਲੁਧਿਆਣਾ: ਲੁਧਿਆਣਾ ਵਿੱਚ ਇੱਕ ਵਿਅਕਤੀ ਨੂੰ STF ਦਾ ਭਗੌੜਾ ਫੜਨਾ ਮਹਿੰਗਾ ਪੈ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਚਿੱਟਾ ਵੇਚਣ ਵਾਲੇ ਵਿਅਕਤੀ ਨੂੰ ਪੁਲਿਸ ਕੋਲ ਫੜਾ ਦਿੱਤਾ ਪਰ ਮੁਲਜ਼ਮ ਦੇ ਸਾਥੀਆਂ ਨੇ ਹੁਣ ਉਸ ਵਿਅਕਤੀ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ । ਇਸ ਦੇ ਨਾਲ ਹੀ ਇਲਾਕਾ ਪੁਲਿਸ ਮੁਲਜ਼ਮਾਂ ਨੂੰ ਫੜਨ ਦੀ ਬਜਾਏ ਸੈਟਿੰਗ ਕਰਵਾਉਣ ’ਤੇ ਜ਼ੋਰ ਦੇ ਰਹੀ ਹੈ।


ਘਟਨਾ ਪਿੱਪਲ ਚੌਕ ਨੇੜੇ ਗਿਆਸਪੁਰਾ ਦੇ ਸੁਰਜੀਤ ਨਗਰ ਇਲਾਕੇ ਦੀ ਹੈ। ਪੀੜਤ ਨਾਗਮਣੀ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਉਸ ਨੇ ਇਲਾਕੇ ਦੇ ਲੋਕਾਂ ਨੂੰ ਕਾਫੀ ਰਾਸ਼ਨ ਵੰਡਿਆ। ਇਲਾਕੇ ਦੇ ਕੁਝ ਸਿਆਸਤਦਾਨਾਂ ਨੇ ਉਸ ਦੇ ਕੰਮ 'ਤੇ ਚੋਟ ਕਰਨੀ ਸ਼ੁਰੂ ਕਰ ਦਿੱਤੀ। ਜਿਸ ਨੇ ਬਦਮਾਸ਼ਾਂ ਦੀ ਮਦਦ ਨਾਲ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਉਹ ਕਰੀਬ 7 ਮਹੀਨਿਆਂ ਤੋਂ ਅਪੋਲੋ ਹਸਪਤਾਲ 'ਚ ਦਾਖਲ ਸੀ। ਦੋ ਮਹੀਨੇ ਪਹਿਲਾਂ ਵੀ ਉਕਤ ਲੋਕ ਇਲਾਕੇ ਵਿੱਚ ਚਿਟਾ ਵੇਚਦੇ ਸਨ। ਐਸਟੀਐਫ ਨੇ ਇੱਕ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ ਪਰ ਉਹ ਫਰਾਰ ਸੀ। ਨਾਗਮਣੀ ਨੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਸੇ ਦੁਸ਼ਮਣੀ ਨੂੰ ਮੁੱਖ ਰੱਖਦਿਆਂ ਉਕਤ ਵਿਅਕਤੀ ਦੇ ਸਾਥੀਆਂ ਅਤੇ ਉਸ ਦੀ ਮਾਂ ਦੀ ਮਿਲੀਭੁਗਤ ਨਾਲ ਦੋ ਵਾਰ ਉਸ ਦੀ ਕਾਰ ਨੂੰ ਅੱਗ ਲਗਾ ਦਿੱਤੀ ਗਈ।

ਪਹਿਲੀ ਵਾਰ ਨਾਗਮਣੀ ਦੀ ਕਾਰ ਦੀ ਭੰਨਤੋੜ ਕੀਤੀ ਗਈ ਅਤੇ ਅੱਗ ਲਗਾ ਦਿੱਤੀ ਗਈ। ਉਸ ਸਮੇਂ ਅੱਗ 'ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ ਸੀ ਅਤੇ ਕਰੀਬ 40 ਹਜ਼ਾਰ ਰੁਪਏ ਖਰਚ ਕਰਕੇ ਕਾਰ ਦੀ ਮੁਰੰਮਤ ਕੀਤੀ ਗਈ ਸੀ ਪਰ ਹੁਣ ਫਿਰ ਤੋਂ ਉਨ੍ਹਾਂ ਦੀ ਕਾਰ ਨੂੰ ਨਿਸ਼ਾਨਾ ਬਣਾ ਕੇ ਸਾੜ ਦਿੱਤਾ ਗਿਆ। ਇਸ ਵਾਰ ਕਾਰ ਨਹੀਂ ਬਚੀ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਵਿਵੇਕ ਪਾਂਡੇ, ਆਯੂਸ਼, ਹਿਮਾਂਸ਼ੂ, ਰਾਮ ਦਿਆਲ, ਨਿਰਮਲਾ ਦੇਵਾ, ਰਮੇਸ਼ ਨੂੰ ਨਾਮਜ਼ਦ ਕੀਤਾ ਹੈ।

Related Post