Chandigarh News : ਸੈਕਟਰ 38 'ਚ ਬਦਮਾਸ਼ਾਂ ਨੇ ਪੁਲਿਸ 'ਤੇ ਕੀਤਾ ਹਮਲਾ, ਗੋਲੀਆਂ ਚਲਾ ਕੇ ਸਾਥੀ ਨੂੰ ਪੁਲਿਸ ਗ੍ਰਿਫ਼ਤ 'ਚੋਂ ਭਜਾਇਆ

Attack on Police in Chandigarh : 26 ਜਨਵਰੀ ਦੇ ਮੱਦੇਨਜ਼ਰ ਥਾਣਾ 39 ਦੇ ਕਾਂਸਟੇਬਲ ਪ੍ਰਦੀਪ ਨੇ ਸੈਕਟਰ 38ਏ ਦੀ EWS ਕਲੋਨੀ ਦੇ ਬਾਹਰ ਨਾਕਾਬੰਦੀ ਕੀਤੀ ਸੀ। ਜਦੋਂ ਕਾਂਸਟੇਬਲ ਨੇ ਤੇਜ਼ ਰਫਤਾਰ ਆ ਰਹੀ ਇੱਕ ਚਿੱਟੇ ਰੰਗ ਦੀ ਮਾਰੂਤੀ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੁਕਣ ਦਾ ਇਸ਼ਾਰਾ ਕੀਤਾ, ਪਰ ਡਰਾਈਵਰ ਮੌਕੇ ਤੋਂ ਭੱਜ ਗਿਆ।

By  KRISHAN KUMAR SHARMA January 24th 2025 09:13 AM -- Updated: January 24th 2025 10:58 AM

Firing on police in Sector 38 : ਚੰਡੀਗੜ੍ਹ ਦੇ ਸੈਕਟਰ 38 'ਚ ਦੇਰ ਰਾਤ ਕੁੱਝ ਬਦਮਾਸ਼ਾਂ ਵੱਲੋਂ ਹਮਲਾ ਕਰਦੇ ਹੋਏ ਗੋਲੀਆਂ ਚਲਾ ਦਿੱਤੀਆਂ ਅਤੇ ਪੁਲਿਸ ਗ੍ਰਿਫਤ ਵਿਚੋਂ ਆਪਣੇ ਸਾਥੀ ਨੂੰ ਛੁਡਾ ਕੇ ਫਰਾਰ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਸੈਕਟਰ-38 ਵਿੱਚ ਕਾਰ ਸਵਾਰਾਂ ਨੇ ਪੁਲਿਸ ਮੁਲਾਜ਼ਮਾਂ ’ਤੇ ਗੋਲੀਆਂ ਚਲਾਈਆਂ, ਜੋ ਕਿ ਨਾਕੇ 'ਤੇ ਖੜੇ ਪੁਲਿਸ ਮੁਲਾਜ਼ਮਾਂ 'ਤੇ ਹੋਇਆ। 26 ਜਨਵਰੀ ਦੇ ਮੱਦੇਨਜ਼ਰ ਥਾਣਾ 39 ਦੇ ਕਾਂਸਟੇਬਲ ਪ੍ਰਦੀਪ ਨੇ ਸੈਕਟਰ 38ਏ ਦੀ EWS ਕਲੋਨੀ ਦੇ ਬਾਹਰ ਨਾਕਾਬੰਦੀ ਕੀਤੀ ਸੀ। ਜਦੋਂ ਕਾਂਸਟੇਬਲ ਨੇ  ਤੇਜ਼ ਰਫਤਾਰ ਆ ਰਹੀ ਇੱਕ ਚਿੱਟੇ ਰੰਗ ਦੀ ਮਾਰੂਤੀ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੁਕਣ ਦਾ ਇਸ਼ਾਰਾ ਕੀਤਾ, ਪਰ ਡਰਾਈਵਰ ਮੌਕੇ ਤੋਂ ਭੱਜ ਗਿਆ। ਕੁਝ ਦੂਰੀ 'ਤੇ ਉਸਨੇ ਇੱਕ ਵਿਅਕਤੀ ਨੂੰ ਕਾਰ ਤੋਂ ਹੇਠਾਂ ਸੁੱਟ ਦਿੱਤਾ, ਜਿਸਨੂੰ ਪ੍ਰਦੀਪ ਨੇ ਫੜ ਲਿਆ।

ਇਸ ਦੌਰਾਨ, ਕਾਰ ਚਾਲਕ ਵਾਪਸ ਆਇਆ ਅਤੇ ਆਪਣੇ ਸਾਥੀ ਨੂੰ ਛੁਡਾਉਣ ਲਈ ਆਪਣੀ ਕਾਰ ਨਾਲ ਕਾਂਸਟੇਬਲ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਮੌਜੂਦ ਜ਼ਿਲ੍ਹਾ ਅਪਰਾਧ ਸੈੱਲ ਦੇ ਸੀਨੀਅਰ ਕਾਂਸਟੇਬਲ ਦੀਪ ਨੇ ਪ੍ਰਦੀਪ ਦੀ ਮਦਦ ਕੀਤੀ ਅਤੇ ਦੋਵਾਂ ਨੇ ਡਰਾਈਵਰ ਨੂੰ ਫੜ ਲਿਆ।

ਫੜੇ ਜਾਣ 'ਤੇ ਮੁਲਜ਼ਮ ਨੇ ਕਾਰ ਵਿੱਚੋਂ ਪਿਸਤੌਲ ਕੱਢੀ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਸਨੇ ਚਾਰ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚ ਇੱਕ ਦੀਪ ਵੱਲ ਵੀ ਗਈ। ਦੀਪ ਨੇ ਹੇਠਾਂ ਡਿੱਗ ਕੇ ਆਪਣੇ ਆਪ ਨੂੰ ਗੋਲੀ ਤੋਂ ਬਚਾਇਆ, ਪਰ ਇਸ ਦੌਰਾਨ ਦੋਵੇਂ ਮੁਲਜ਼ਮ ਪੁਲਿਸ ਹਿਰਾਸਤ ਵਿਚੋਂ ਭੱਜ ਗਏ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਮੁਲਜ਼ਮ ਨਸ਼ੇ ਦੀ ਤਸਕਰੀ ਦੇ ਸਿਲਸਿਲੇ ਵਿੱਚ ਕਾਲੋਨੀ ਵਿੱਚ ਆਏ ਹੋਣ, ਕਿਉਂਕਿ ਪਹਿਲਾਂ ਵੀ ਇਸ ਸੈਕਟਰ 38ਏ ਦੀ ਕਲੋਨੀ ਵਿੱਚ ਪਹਿਲਾਂ ਕਈ ਨਸ਼ੇ ਦੇ ਕੇਸਾਂ ਵਿੱਚ ਮੁਲਜ਼ਮ ਫੜੇ ਗਏ ਹਨ। ਨਾਲ ਹੀ ਮੁਲਜ਼ਮਾਂ ਦੇ ਹੋਰ ਗੈਂਗਸਟਰਾਂ ਨਾਲ ਸਬੰਧਾਂ ਵੀ ਜਾਂਚ ਕੀਤੀ ਜਾ ਰਹੀ ਹੈ।

Related Post