Bathinda News : ਬਠਿੰਡਾ 'ਚ ਸ਼ਰਾਰਤੀ ਅਨਸਰਾਂ ਨੇ ਕੌਮੀ ਝੰਡੇ ਨੂੰ ਲਾਈ ਅੱਗ, ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ

ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਡੀਐਸਪੀ ਸਿਟੀ 2 ਸਰਬਜੀਤ ਸਿੰਘ ਬਰਾੜ ਅਤੇ ਥਾਣਾ ਕੈਂਟ ਦੀ ਪੁਲਿਸ ਪਹੁੰਚੀ ਅਤੇ ਅੱਗ ਨਾਲ ਸੜੇ ਕੌਮੀ ਝੰਡੇ ਨੂੰ ਸਨਮਾਨ ਨਾਲ ਦਰੱਖਤ ਤੋਂ ਥੱਲੇ ਉਤਾਰਿਆ ਗਿਆ।

By  Aarti October 5th 2024 08:55 AM -- Updated: October 5th 2024 08:56 AM

Bathinda News :  ਬਠਿੰਡਾ ਦੇ ਭਾਰਤ ਨਗਰ ਚੌਕ ਵਿੱਚ ਰਾਤ 10 ਵਜੇ ਦੇ ਕਰੀਬ ਸ਼ਰਾਰਤੀ ਅਨਸਰਾਂ ਵੱਲੋਂ ਕੌਮੀ ਝੰਡੇ ਨੂੰ ਅੱਗ ਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਇੱਕ ਰਾਹਗੀਰ ਨੇ ਪੁਲਿਸ ਨੂੰ ਸੁਚਿਤ ਕੀਤਾ ਗਿਆ ਕਿ ਬਠਿੰਡਾ ਦੇ ਭਾਰਤ ਨਗਰ ਚੌਂਕ ’ਚ ਇੱਕ ਦਰੱਖਤ ਨਾਲ ਬੰਨ੍ਹ ਕੇ ਅੱਗ ਲਾ ਦਿੱਤੀ ਗਈ ਹੈ। 

ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਡੀਐਸਪੀ ਸਿਟੀ 2 ਸਰਬਜੀਤ ਸਿੰਘ ਬਰਾੜ ਅਤੇ ਥਾਣਾ ਕੈਂਟ ਦੀ ਪੁਲਿਸ ਪਹੁੰਚੀ ਅਤੇ ਅੱਗ ਨਾਲ ਸੜੇ ਕੌਮੀ ਝੰਡੇ ਨੂੰ ਸਨਮਾਨ ਨਾਲ ਦਰੱਖਤ ਤੋਂ ਥੱਲੇ ਉਤਾਰਿਆ ਗਿਆ। ਡੀਐਸਪੀ ਸਿਟੀ 2 ਸਰਬਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੂੰ ਰਾਹਗੀਰ ਕੋਲੋਂ ਸੂਚਨਾ ਮਿਲੀ ਸੀ। ਕਿ ਭਾਰਤ ਨਗਰ ਚੌਂਕ ’ਤੇ ਕੌਮੀ ਝੰਡੇ ਨੂੰ ਅਣਪਛਾਤੇ ਲੋਕਾਂ ਵੱਲੋਂ ਅੱਗ ਲਗਾਈ ਗਈ ਹੈ। 

ਮੌਕੇ ’ਤੇ ਪਹੁੰਚ ਕੇ ਪੁਲਿਸ ਵੱਲੋਂ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗ ਲਾਉਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ  : Haryana Vidhan Sabha Election Voting : ਹਰਿਆਣਾ ਵਿਧਾਨਸਭਾ ਚੋਣਾਂ ਲਈ ਵੋਟਿੰਗ ਜਾਰੀ, 90 ਸੀਟਾਂ ’ਤੇ ਹੋ ਰਹੀ ਹੈ ਵੋਟਿੰਗ, ਇੱਥੇ ਪੜ੍ਹੋ ਚੋਣਾਂ ਦੀ ਹਰ ਅਪਡੇਟ

Related Post