ਚੋਰੀ ਦੇ ਸ਼ੱਕ 'ਚ ਨਾਬਾਲਗਾਂ ਨੂੰ ਕਥਿਤ ਤੌਰ 'ਤੇ ਲਗਾਇਆ ਪੈਟਰੋਲ ਦਾ ਟੀਕਾ; ਮਨੁੱਖੀ ਨਿਕਾਸ ਪੀਣ ਨੂੰ ਕੀਤਾ ਮਜਬੂਰ
ਇੱਕ ਦੁਖਦਾਈ ਵੀਡੀਓ ਵਿੱਚ ਦੇਖਣ ਨੂੰ ਮਿਲਿਆ ਜਿਸ ਵਿੱਚ ਯੂ.ਪੀ. ਦੇ ਸਿਧਾਰਥਨਗਰ ਵਿੱਚ ਦੋ ਨਾਬਾਲਗ ਲੜਕਿਆਂ ਨੂੰ ਬੰਦਿਆ ਦੇ ਇੱਕ ਸਮੂਹ ਦੁਆਰਾ ਪਹਿਲਾਂ ਕੁੱਟਿਆ ਗਿਆ ਅਤੇ ਫਿਰ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ, ਜਿਨ੍ਹਾਂ ਨੇ ਉਨ੍ਹਾਂ ਨੂੰ ਇੱਕ ਬੋਤਲ ਵਿੱਚੋਂ ਪਿਸ਼ਾਬ ਪਿਲਾਇਆ ਅਤੇ ਉਨ੍ਹਾਂ ਦੇ ਗੁਦਾ ਵਿੱਚ ਮਿਰਚਾਂ ਵੀ ਰਗੜੀਆਂ।
Child Abuse In Uttar Pradesh: ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਜ਼ਿਲ੍ਹੇ ਵਿੱਚ ਦੋ ਨਾਬਾਲਗ ਲੜਕਿਆਂ ਨੂੰ ਚੋਰੀ ਦੇ ਸ਼ੱਕ ਵਿੱਚ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਗਿਆ ਅਤੇ ਉਨ੍ਹਾਂ ਦੇ ਗੁਦਾ ਵਿੱਚ ਹਰੀਆਂ ਮਿਰਚਾਂ ਰਗੜ ਦਿੱਤੀਆਂ ਗਈਆਂ। ਪੁਲਿਸ ਵੱਲੋਂ ਕਾਬੂ ਕੀਤੇ ਜਾਣ ਤੋਂ ਪਹਿਲਾਂ ਕਥਿਤ ਘਟਨਾ ਦੇ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋ ਗਏ। ਪੀੜਤਾਂ ਦੀ ਉਮਰ ਕ੍ਰਮਵਾਰ 10 ਅਤੇ 15 ਸਾਲ ਹੈ।
ਇੱਕ ਦੁਖਦਾਈ ਵੀਡੀਓ ਵਿੱਚ ਮੁੰਡਿਆਂ ਨੂੰ ਮਰਦਾਂ ਦੇ ਇੱਕ ਸਮੂਹ ਦੁਆਰਾ ਕੁੱਟਿਆ ਅਤੇ ਦੁਰਵਿਵਹਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਇੱਕ ਬੋਤਲ ਵਿੱਚੋਂ ਪਿਸ਼ਾਬ ਪੀਣ ਅਤੇ ਹਰੀ ਮਿਰਚ ਖਾਣ ਨੂੰ ਕਿਹਾ, ਉਨ੍ਹਾਂ ਇਸ ਅਣਮਨੁੱਖੀ ਵਤੀਰੇ ਨੂੰ ਨਾ ਮਨਣ 'ਤੇ ਹੋਰ ਕੁੱਟਣ ਦੀ ਧਮਕੀ ਵੀ ਦਿੱਤੀ। ਇਨ੍ਹਾਂ ਨਾਬਾਲਗਾਂ 'ਤੇ ਕਥਿਤ ਤੌਰ 'ਤੇ ਪੈਸੇ ਚੋਰੀ ਕਰਨ ਦੇ ਇਲਜ਼ਾਮ ਸਨ।
ਕਥਿਤ ਘਟਨਾ ਦੇ ਇੱਕ ਹੋਰ ਦੁਖਦਾਈ ਵੀਡੀਓ ਵਿੱਚ ਨਾਮਾਲਗ ਜ਼ਮੀਨ ਵੱਲ ਮੂੰਹ ਕਰਕੇ ਲੇਟੇ ਹੋਏ ਸਨ, ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਸਨ ਅਤੇ ਪੈਂਟ ਹੇਠਾਂ ਖਿੱਚੀਆਂ ਗਈਆਂ ਸਨ। ਨਾਬਾਲਗਾਂ ਨੂੰ ਉਸ ਵੇਲੇ ਦਰਦ ਨਾਲ ਚੀਕਾਂ ਮਾਰਦੇ ਦੇਖਿਆ ਜਾ ਸਕਦਾ ਜਦੋਂ ਇੱਕ ਆਦਮੀ ਨੇ ਉਨ੍ਹਾਂ ਦੇ ਗੁਦਾ ਵਿੱਚ ਹਰੀ ਮਿਰਚ ਰਗੜ ਦਿੱਤੀ। ਉਨ੍ਹਾਂ ਨੂੰ ਇੱਕ ਅਣਪਛਾਤੇ ਪੀਲੇ ਰੰਗ ਦੇ ਤਰਲ ਪਦਾਰਥ ਦਾ ਟੀਕਾ ਵੀ ਲਗਾਇਆ ਗਿਆ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਇਹ ਪੈਟਰੋਲ ਦਾ ਟੀਕਾ ਸੀ।
ਕੌਮੀ ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀਡੀਓ 4 ਅਗਸਤ ਨੂੰ ਸਿਧਾਰਥਨਗਰ ਦੇ ਪਾਥਰਾ ਬਾਜ਼ਾਰ ਥਾਣਾ ਖੇਤਰ ਦੇ ਕੋਨਕਤੀ ਚੌਰਾਹਾ ਨੇੜੇ ਅਰਸ਼ਨ ਚਿਕਨ ਦੀ ਦੁਕਾਨ 'ਤੇ ਸ਼ੂਟ ਕੀਤਾ ਗਿਆ ਸੀ। ਸਿਧਾਰਥਨਗਰ ਪੁਲਿਸ ਨੇ ਇਸ ਘਟਨਾ ਦਾ ਤੁਰੰਤ ਨੋਟਿਸ ਲਿਆ ਅਤੇ ਸੋਸ਼ਲ ਮੀਡੀਆ ਤੋਂ ਵੀਡੀਓ ਨੂੰ ਹਟਾ ਦਿੱਤਾ, ਉਨ੍ਹਾਂ ਇਸਨੂੰ ਦੋ ਬੱਚਿਆਂ ਦੇ ਖਿਲਾਫ ਅਣਮਨੁੱਖੀ ਕਾਰਵਾਈ ਕਰਾਰ ਦਿੱਤਾ ਹੈ।
ਸਿਧਾਰਥਨਗਰ ਦੇ ਵਧੀਕ ਪੁਲਿਸ ਸੁਪਰਡੈਂਟ ਸਿਧਾਰਥ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਮਗਰੋਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ "ਥਾਣਾ ਪਥਰਾ ਬਾਜ਼ਾਰ ਵਿੱਚ ਦੋ ਨਾਬਾਲਗਾਂ ਨਾਲ ਇਤਰਾਜ਼ਯੋਗ ਹਰਕਤਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਸਾਹਮਣੇ ਆਈ ਹੈ। ਵਾਇਰਲ ਵੀਡੀਓ ਦਾ ਨੋਟਿਸ ਲੈਂਦਿਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਦੇ ਸਬੰਧ ਵਿੱਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।"