Migrant woman Sarpanch : ਪ੍ਰਵਾਸੀ ਮਹਿਲਾ ਬਣੀ ਪਿੰਡ ਦੀ ਸਰਪੰਚ, 107 ਚੋਂ 47 ਵੋਟਾਂ ਲੈ ਕੇ ਕੀਤੀ ਜਿੱਤ ਹਾਸਿਲ

ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਡਗਾਣਾ ਖੁਰਦ ਤੋਂ ਹੈ ਜਿੱਥੇ ਕਿ ਸਰਪੰਚੀ ਦੇ ਉਮੀਦਵਾਰ ਪ੍ਰਵਾਸੀ ਮਜ਼ਦੂਰ ਰਾਮ ਬਾਈ 107 ਵੋਟਾਂ ਚੋਂ 47 ਵੋਟਾਂ ਲੈ ਕੇ ਜਿੱਤ ਹਾਸਿਲ ਕੀਤੀ ਹੈ। ਜਿੱਥੇ ਉਨ੍ਹਾਂ ਦੇ ਖਿਲਾਫ ਖੜੀ ਵਿਰੋਧੀ ਉਮੀਦਵਾਰ ਸੀਮਾ ਨੂੰ ਸਿਰਫ 17 ਵੋਟਾਂ ਹੀ ਪਈਆਂ।

By  Aarti October 15th 2024 09:05 PM

Migrant woman Sarpanch :  ਪੰਜਾਬ 'ਚ ਮੰਗਲਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਗ੍ਰਾਮ ਪੰਚਾਇਤਾਂ ਲਈ ਵੋਟਿੰਗ ਮੁਕੰਮਲ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ 'ਸਰਪੰਚ' ਅਤੇ 'ਪੰਚ' ਦੇ ਅਹੁਦਿਆਂ ਲਈ ਬੈਲਟ ਪੇਪਰਾਂ ਰਾਹੀਂ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 4 ਵਜੇ ਸਮਾਪਤ ਹੋਈ। ਵੋਟਾਂ ਪੈਣ ਤੋਂ ਬਾਅਦ ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਦੱਸਿਆ ਜਾ ਰਿਹਾ ਹੈ ਕਿ ਸਰਪੰਚ ਦੇ ਅਹੁਦਿਆਂ ਲਈ 3798 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ।

ਉੱਥੇ ਹੀ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਡਗਾਣਾ ਖੁਰਦ ਤੋਂ ਹੈ ਜਿੱਥੇ ਕਿ ਸਰਪੰਚੀ ਦੇ ਉਮੀਦਵਾਰ ਪ੍ਰਵਾਸੀ ਮਜ਼ਦੂਰ ਰਾਮ ਬਾਈ 107 ਵੋਟਾਂ ਚੋਂ 47 ਵੋਟਾਂ ਲੈ ਕੇ ਜਿੱਤ ਹਾਸਿਲ ਕੀਤੀ ਹੈ। ਜਿੱਥੇ ਉਨ੍ਹਾਂ ਦੇ ਖਿਲਾਫ ਖੜੀ ਵਿਰੋਧੀ ਉਮੀਦਵਾਰ ਸੀਮਾ ਨੂੰ ਸਿਰਫ 17 ਵੋਟਾਂ ਹੀ ਪਈਆਂ।

ਇਸ ਮੌਕੇ ਰਾਮ ਬਾਈ ਨੇ ਦੱਸਿਆ ਕਿ ਉਹ ਪਿਛਲੇ 25-30 ਸਾਲ ਤੋਂ ਇਸ ਪਿੰਡ ਵਿੱਚ ਰਹਿ ਰਹੇ ਹਨ ਅਤੇ ਇਸ ਤੋਂ ਪਹਿਲਾਂ ਵੀ ਉਹ ਇਸ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਜੋ ਪਿਛਲੇ ਪੰਜ ਸਾਲ ’ਚ ਰਹਿੰਦਾ ਪਿੰਡ ਦਾ ਵਿਕਾਸ ਕੰਮ ਪੂਰਾ ਕਰਨਗੇ। ਨਾਲ ਹੀ ਉਨ੍ਹਾਂ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਿੰਡ ਵਾਸੀਆਂ ਨੇ ਲਗਾਤਾਰ ਉਨ੍ਹਾਂ ਨੂੰ ਦੂਜੀ ਵਾਰ ਸਰਪੰਚ ਚੁਣ ਕੇ ਪਿੰਡ ਦੇ ਵਿਕਾਸ ਲਈ ਉਹਨਾਂ ’ਤੇ ਭਰੋਸਾ ਜਤਾਇਆ ਹੈ। 

ਇਹ ਵੀ ਪੜ੍ਹੋ : Punjab By Election 2024 : ਪੰਚਾਇਤੀ ਚੋਣਾਂ ਮਗਰੋਂ ਹੁਣ ਪੰਜਾਬ ’ਚ ਜ਼ਿਮਨੀ ਚੋਣਾਂ ਦਾ ਹੋਇਆ ਐਲਾਨ, ਜਾਣੋ ਕਦੋਂ ਅਤੇ ਕਿਹੜੀਆਂ ਸੀਟਾਂ ’ਤੇ ਹੋਵੇਗੀ ਵੋਟਿੰਗ

Related Post