Migrant Boat Sinking: ਗ੍ਰੀਸ 'ਚ ਪ੍ਰਵਾਸੀਆਂ ਨਾਲ ਭਰਿਆ ਜਹਾਜ਼ ਡੁੱਬਿਆ; ਹੁਣ ਤੱਕ 79 ਲੋਕਾਂ ਦੀ ਮੌਤ, ਕਈ ਲਾਪਤਾ
ਗ੍ਰੀਸ ਦੇ ਤੱਟ 'ਤੇ ਸੈਂਕੜੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਦੇ ਪਲਟ ਜਾਣ ਦੀ ਜਾਣਕਾਰੀ ਹਾਸਿਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਕਾਰਨ ਘੱਟੋ-ਘੱਟ 79 ਲੋਕਾਂ ਦੀ ਮੌਤ ਹੋ ਗਈ ਹੈ।
Migrant Boat Sinking: ਗ੍ਰੀਸ ਦੇ ਤੱਟ 'ਤੇ ਸੈਂਕੜੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਦੇ ਪਲਟ ਜਾਣ ਦੀ ਜਾਣਕਾਰੀ ਹਾਸਿਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਕਾਰਨ ਘੱਟੋ-ਘੱਟ 79 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਤੋਂ ਬਾਅਦ ਗ੍ਰੀਸ ਦੇ ਕੋਸਟ ਗਾਰਡ ਨੇ ਬਚਾਅ ਮੁਹਿੰਮ ਚਲਾਉਂਦੇ ਹੋਏ 104 ਪ੍ਰਵਾਸੀਆਂ ਨੂੰ ਸੁਰੱਖਿਅਤ ਬਚਾ ਲਿਆ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਬੁੱਧਵਾਰ ਸਵੇਰੇ ਵਾਪਰੀ। ਬਚਾਏ ਗਏ ਲੋਕਾਂ ਨੂੰ ਕਲਾਮਾਤਾ ਸ਼ਹਿਰ ਲਿਜਾਇਆ ਗਿਆ ਹੈ। ਕਲਾਮਾਤਾ ਦੇ ਮੇਅਰ ਨੇ ਦੱਸਿਆ ਕਿ ਬਚਾਏ ਗਏ ਸਾਰੇ ਲੋਕਾਂ ਦੀ ਉਮਰ 16-41 ਸਾਲ ਦੇ ਵਿਚਕਾਰ ਹੈ। ਉਨ੍ਹਾਂ ਦੱਸਿਆ ਕਿ ਕਿਸ਼ਤੀ 'ਤੇ ਔਰਤਾਂ ਅਤੇ ਬੱਚੇ ਵੀ ਸਵਾਰ ਸੀ।
ਮੀਡੀਆ ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਕੋਸਟ ਗਾਰਡ ਨੇ ਕਿਹਾ ਹੈ ਕਿ ਰਾਤ ਦੇ ਹਨੇਰੇ ਕਾਰਨ ਖੋਜ ਅਤੇ ਬਚਾਅ ਮੁਹਿੰਮ ਨੂੰ ਰੱਦ ਕਰਨਾ ਪਿਆ। ਡੁੱਬੇ ਲੋਕਾਂ ਨੂੰ ਲੱਭਣ ਦੀ ਮੁਹਿੰਮ ਵੀਰਵਾਰ ਨੂੰ ਦੁਬਾਰਾ ਸ਼ੁਰੂ ਕੀਤੀ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਸਪੱਸ਼ਟ ਨਹੀਂ ਹੈ ਕਿ ਹਾਦਸੇ ਦੇ ਸਮੇਂ ਕਿਸ਼ਤੀ 'ਤੇ ਕਿੰਨੇ ਲੋਕ ਸਵਾਰ ਸਨ। ਬਚੇ ਲੋਕਾਂ ਅਨੁਸਾਰ ਕਿਸ਼ਤੀ ਵਿੱਚ 750 ਯਾਤਰੀ ਸਵਾਰ ਹੋ ਸਕਦੇ ਸਨ। ਯੂਨਾਨ ਦੇ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਜਤਾਈ ਹੈ। ਅਧਿਕਾਰੀਆਂ ਮੁਤਾਬਕ ਕਿਸ਼ਤੀ ਲੀਬੀਆ ਦੇ ਤੋਬਰੁਕ ਤੋਂ ਰਵਾਨਾ ਹੋਈ ਸੀ।
ਇਹ ਵੀ ਪੜ੍ਹੋ: Avatar Singh Khanda: UK ‘ਚ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀ ਅਵਤਾਰ ਸਿੰਘ ਖੰਡਾ ਦੀ ਹੋਈ ਮੌਤ-ਸੂਤਰ