Mexico Road Accident : ਮੈਕਸੀਕੋ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰੈਕਟਰ ਟਰਾਲੀ ਨਾਲ ਬੱਸ ਦੀ ਟੱਕਰ, 24 ਲੋਕਾਂ ਦੀ ਮੌਤ

ਮਿਲੀ ਜਾਣਕਾਰੀ ਮੁਤਾਬਿਕ ਜ਼ਕਾਟੇਕਸ ’ਚ ਨੈਸ਼ਨਲ ਹਾਈਵੇਅ ’ਤੇ ਟਰਾਲੇ ਨਾਲ ਇੱਕ ਬੱਸ ਟਕਰਾ ਗਈ। ਇਹ ਟੱਕਰ ਇੰਨ੍ਹੀ ਜਿਆਦਾ ਭਿਆਨਕ ਸੀ ਕਿ ਟੱਕਰ ਮਗਰੋਂ ਬੱਸ ਡੂੰਘੀ ਖੱਡ ’ਚ ਜਾ ਡਿੱਗੀ। ਜਿਸ ਕਾਰਨ ਮੌਕੇ ’ਤੇ ਹੀ 24 ਲੋਕਾਂ ਦੀ ਮੌਤ ਹੋ ਗਈ।

By  Aarti October 27th 2024 09:47 AM

Mexico Road Accident : ਮੈਕਸੀਕੋ ਦੇ ਜ਼ਕਾਟੇਕਸ ਸੂਬੇ 'ਚ ਨੈਸ਼ਨਲ ਹਾਈਵੇਅ 'ਤੇ ਹੋਏ ਭਿਆਨਕ ਸੜਕ ਹਾਦਸੇ 'ਚ 24 ਲੋਕਾਂ ਦੀ ਮੌਤ ਹੋ ਗਈ ਅਤੇ 6 ਗੰਭੀਰ ਜ਼ਖਮੀ ਹੋ ਗਏ। ਦੱਸ ਦਈਏ ਕਿ ਜ਼ਕਾਟੇਕਸ ਦੇ ਗਵਰਨਰ ਡੇਵਿਡ ਮੋਨਰੀਅਲ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਜ਼ਕਾਟੇਕਸ ’ਚ ਨੈਸ਼ਨਲ ਹਾਈਵੇਅ ’ਤੇ ਟਰਾਲੇ ਨਾਲ ਇੱਕ ਬੱਸ ਟਕਰਾ ਗਈ। ਇਹ ਟੱਕਰ ਇੰਨ੍ਹੀ ਜਿਆਦਾ ਭਿਆਨਕ ਸੀ ਕਿ ਟੱਕਰ ਮਗਰੋਂ ਬੱਸ ਡੂੰਘੀ ਖੱਡ ’ਚ ਜਾ ਡਿੱਗੀ। ਜਿਸ ਕਾਰਨ ਮੌਕੇ ’ਤੇ ਹੀ 24 ਲੋਕਾਂ ਦੀ ਮੌਤ ਹੋ ਗਈ। 

ਅਮਰੀਕਾ-ਮੈਕਸੀਕੋ ਸਰਹੱਦ 'ਤੇ ਚਿਹੁਆਹੁਆ ਸੂਬੇ ਦੇ ਸਿਉਦਾਦ ਜੁਆਰੇਜ਼ ਸ਼ਹਿਰ ਜਾ ਰਹੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਦੀ ਮੱਕੀ ਨਾਲ ਲੱਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਦੋਵੇਂ ਵਾਹਨ ਖਾਈ 'ਚ ਡਿੱਗ ਗਏ। ਮੌਕੇ 'ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਜ਼ਖਮੀਆਂ ਨੂੰ ਤੁਰੰਤ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ। ਮਰਨ ਵਾਲੇ ਸਾਰੇ 19 ਲੋਕ ਮੈਕਸੀਕਨ ਸਨ। 

ਅਟਾਰਨੀ ਜਨਰਲ ਦੇ ਦਫਤਰ ਨੇ ਕਿਹਾ ਕਿ ਉਹ ਟਰੈਕਟਰ-ਟ੍ਰੇਲਰ ਦੇ ਡਰਾਈਵਰ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਕ ਸਥਾਨਕ ਸਰਕਾਰੀ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੋਲਦਿਆਂ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਸ਼ਨੀਵਾਰ ਸਵੇਰੇ ਹਾਦਸੇ ਤੋਂ ਬਾਅਦ ਖਾਈ ਵਿੱਚ ਡਿੱਗੀਆਂ ਕੁਝ ਲਾਸ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਟਾਰਨੀ ਜਨਰਲ ਦਫਤਰ ਦੇ ਅਨੁਸਾਰ ਹਾਦਸਾਗ੍ਰਸਤ ਬੱਸ ਅਮਰੀਕਾ-ਮੈਕਸੀਕੋ ਸਰਹੱਦ 'ਤੇ ਚਿਹੁਆਹੁਆ ਰਾਜ ਦੇ ਸ਼ਹਿਰ ਸਿਉਦਾਦ ਜੁਆਰੇਜ਼ ਵੱਲ ਜਾ ਰਹੀ ਸੀ। ਅਟਾਰਨੀ ਜਨਰਲ ਦੇ ਦਫ਼ਤਰ ਨੇ ਇਹ ਵੀ ਕਿਹਾ ਕਿ ਪ੍ਰਵਾਸੀ ਪੀੜਤਾਂ ਵਿੱਚ ਸ਼ਾਮਲ ਨਹੀਂ ਸਨ, ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਬਚਾਅ ਟੀਮਾਂ ਨੂੰ ਘਟਨਾ ਸਥਾਨ ਤੋਂ ਲਾਸ਼ਾਂ ਨੂੰ ਹਟਾਇਆ ਗਿਆ।

Related Post