Chandigarh Metro: ਰਾਜਪਾਲ ਨਾਲ ਮੀਟਿੰਗ 'ਚ ਹਰਿਆਣਾ ਦੇ ਸੀਐਮ ਨੇ ਦਿੱਤੇ ਕਈ ਸੁਝਾਅ, ਪੰਜਾਬ ਨੇ ਮੰਗਿਆ ਸਮਾਂ
ਚੰਡੀਗੜ੍ਹ 'ਚ ਮੈਟਰੋ 'ਤੇ ਲਗਭੱਗ ਸਹਿਮਤੀ ਬਣ ਗਈ ਹੈ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਦੀ ਪ੍ਰਧਾਨਤਾ 'ਚ ਚੰਡੀਗੜ੍ਹ ਸਮੇਤ ਟ੍ਰਾਈਸਿਟੀ 'ਚ ਵੱਧ ਰਹੇ ਟ੍ਰੈਫਿਕ ਜਾਮ ਨੂੰ ਖਤਮ ਕਰਨ 'ਤੇ ਚਰਚਾ ਹੋਈ। ਬੈਠਕ 'ਚ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਮੌਜੂਦ ਰਹੇ। ਉਥੇ ਹੀ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਸੰਗਰੂਰ ਦੌਰੇ 'ਤੇ ਹੋਣ ਕਾਰਨ ਮੰਤਰੀ ਅਨਮੋਲ ਗਗਨ ਮਾਨ ਨੇ ਬੈਠਕ 'ਚ ਹਿੱਸਾ ਲਿਆ।
ਚੰਡੀਗੜ੍ਹ: ਚੰਡੀਗੜ੍ਹ 'ਚ ਮੈਟਰੋ 'ਤੇ ਲਗਭੱਗ ਸਹਿਮਤੀ ਬਣ ਗਈ ਹੈ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਦੀ ਪ੍ਰਧਾਨਤਾ 'ਚ ਚੰਡੀਗੜ੍ਹ ਸਮੇਤ ਟ੍ਰਾਈਸਿਟੀ 'ਚ ਵੱਧ ਰਹੇ ਟ੍ਰੈਫਿਕ ਜਾਮ ਨੂੰ ਖਤਮ ਕਰਨ 'ਤੇ ਚਰਚਾ ਹੋਈ। ਬੈਠਕ 'ਚ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਮੌਜੂਦ ਰਹੇ। ਉਥੇ ਹੀ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਸੰਗਰੂਰ ਦੌਰੇ 'ਤੇ ਹੋਣ ਕਾਰਨ ਮੰਤਰੀ ਅਨਮੋਲ ਗਗਨ ਮਾਨ ਨੇ ਬੈਠਕ 'ਚ ਹਿੱਸਾ ਲਿਆ।
ਬੈਠਕ 'ਚ ਹਰਿਆਣਾ ਦੇ ਸੀਐਮ ਨੇ ਕੁਝ ਸੁਝਾਅ ਦਿੱਤੇ ਹਨ ਜਦੋਂਕਿ ਪੰਜਾਬ ਨੇ ਇਸ ਤੇ ਵਿਚਾਰ ਕਰਨ ਲਈ ਕੁਝ ਸਮਾਂ ਮੰਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੁਝਾਅ ਦਿੱਤਾ ਹੈ ਕਿ ਜ਼ੀਰਕਪੁਰ ਨੂੰ ਪਿੰਜ਼ੌਰ- ਕਾਲਕਾ ਤੱਕ ਮੈਟਰੋ ਨਾਲ ਜੋੜਿਆ ਜਾਵੇ। ਚੰਡੀਗੜ੍ਹ ਤੋਂ ਵੀ ਪਿੰਜ਼ੌਰ- ਕਾਲਕਾ ਤੱਕ ਜੋੜਨ ਦਾ ਕੰਮ ਮੈਟਰੋ ਕਰੇ। ਮੈਟਰੋ ਦੇ ਪਹਿਲੇ ਫੇਜ਼ 'ਚ ਹੀ ਇਹ ਰੂਟ ਸ਼ਾਮਿਲ ਕੀਤੇ ਜਾਵੇ। ਇਸ ਤੋਂ ਇਲਾਵਾ ਪੰਜਾਬ , ਹਰਿਆਣਾ ਸਕੱਤਰੇਤ, ਵਿਧਾਨ ਸਭਾ, ਹਾਈਕੋਰਟ, ਏਅਰਪੋਰਟ ਜਿਹੇ ਮਹੱਤਵਪੂਰਨ ਸਥਾਨਾਂ ਨੂੰ ਪਹਿਲੇ ਫੇਜ 'ਚ ਹੀ ਮੈਟਰੋ ਨਾਲ ਜੋੜਿਆ ਜਾਵੇ।
ਇਹ ਵੀ ਪੜ੍ਹੋ:Metro project Meeting: ਚੰਡੀਗੜ੍ਹ 'ਚ ਮੈਟਰੋ ਪ੍ਰਾਜੈਕਟ ਨੂੰ ਲੈ ਕੇ ਮੀਟਿੰਗ