Meta LayOff : ਇੰਸਟਾਗ੍ਰਾਮ ਅਤੇ ਵਟਸਐਪ 'ਚ ਮੇਟਾ ਕਿਉਂ ਕਰ ਰਿਹਾ ਹੈ ਛਾਂਟੀ ? ਜਾਣੋ ਕਾਰਨ
ਇੰਸਟਾਗ੍ਰਾਮ ਅਤੇ ਵਟਸਐਪ ਕਰਮਚਾਰੀਆਂ ਦੀਆਂ ਨੌਕਰੀਆਂ ਖ਼ਤਰੇ ਵਿੱਚ ਹਨ। ਮੇਟਾ, ਕੰਪਨੀ ਜੋ ਇਹਨਾਂ ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਮਾਲਕ ਹੈ, ਨੇ ਨੌਕਰੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮੇਟਾ ਨੇ ਇਹ ਫੈਸਲਾ ਕਿਉਂ ਲਿਆ ਹੈ? ਜਾਣੋ ਇਸ ਦਾ ਕਾਰਨ...
Meta LayOff : ਮੀਡੀਆ ਰਿਪੋਰਟਾਂ ਮੁਤਾਬਕ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਸਮੇਤ ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਮਾਲਕੀ ਵਾਲੀ ਕੰਪਨੀ ਮੇਟਾ ਨੇ ਨੌਕਰੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮੈਟਾ ਇੰਸਟਾਗ੍ਰਾਮ, ਵਟਸਐਪ ਅਤੇ ਰਿਐਲਿਟੀ ਲੈਬਸ ਸਮੇਤ ਕਈ ਵਿਭਾਗਾਂ 'ਚ ਕਰਮਚਾਰੀਆਂ ਦੀ ਛਾਂਟੀ ਕਰ ਰਿਹਾ ਹੈ। ਤਾਂ ਆਓ ਜਾਣਦੇ ਹਾਂ ਇੰਸਟਾਗ੍ਰਾਮ ਅਤੇ ਵਟਸਐਪ 'ਚ ਮੇਟਾ ਛਾਂਟੀ ਕਿਉਂ ਕਰ ਰਿਹਾ ਹੈ? ਅਤੇ ਇਸ ਦਾ ਕੀ ਕਾਰਨ ਹੈ?
ਛਾਂਟੀ ਦਾ ਕਾਰਨ :
ਮੇਟਾ 'ਚ ਹੋਣ ਵਾਲੀ ਛਾਂਟੀ ਦੇ ਬਾਰੇ 'ਚ ਕੰਪਨੀ ਦੇ ਬੁਲਾਰੇ ਨੇ ਕਿਹਾ ਹੈ ਕਿ ਕੰਪਨੀ 'ਚ ਬਦਲਾਅ ਹੋਣ ਜਾ ਰਹੇ ਹਨ। ਇਸ ਬਦਲਾਅ 'ਚ ਕੁਝ ਟੀਮਾਂ ਨੂੰ ਵੱਖ-ਵੱਖ ਸਥਾਨਾਂ 'ਤੇ ਭੇਜਣਾ ਅਤੇ ਕੁਝ ਕਰਮਚਾਰੀਆਂ ਨੂੰ ਵੱਖ-ਵੱਖ ਭੂਮਿਕਾਵਾਂ ਸੌਂਪਣਾ ਸ਼ਾਮਲ ਹਨ। ਇਸ ਤੋਂ ਇਲਾਵਾ ਬੁਲਾਰੇ ਨੇ ਦੱਸਿਆ ਹੈ ਕਿ ਜਦੋਂ ਕੋਈ ਛਾਂਟੀ ਹੁੰਦੀ ਹੈ, ਅਸੀਂ ਕਰਮਚਾਰੀਆਂ ਲਈ ਹੋਰ ਮੌਕੇ ਲੱਭਣ ਲਈ ਕੰਮ ਕਰਦੇ ਹਾਂ।
ਮੇਟਾ ਕਿੰਨੇ ਲੋਕਾਂ ਦੀ ਛਾਂਟੀ ਕਰ ਰਿਹਾ ਹੈ?
ਦਿ ਵਰਜ ਦੀ ਰਿਪੋਰਟ ਦੇ ਮੁਤਾਬਕ, ਇਹ ਨਹੀਂ ਦੱਸਿਆ ਗਿਆ ਹੈ ਕਿ ਮੈਟਾ ਕਿੰਨੇ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਵੈਸੇ ਤਾਂ ਇੱਕ ਹੋਰ ਰਿਪੋਰਟ ਮੁਤਾਬਕ ਇਹ ਖੁਲਾਸਾ ਹੋਇਆ ਹੈ ਕਿ ਮੇਟਾ ਨੇ ਹਾਲ ਹੀ 'ਚ ਆਪਣੇ ਲਾਸ ਏਂਜਲਸ ਦਫਤਰ 'ਚ ਦੋ ਦਰਜਨ ਦੇ ਕਰੀਬ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਕਰਮਚਾਰੀ ਆਪਣੇ ਰੋਜ਼ਾਨਾ ਫੂਡ ਕ੍ਰੈਡਿਟ ਦੀ ਦੁਰਵਰਤੋਂ ਕਰਦੇ ਸਨ। ਇਹ ਛਾਂਟੀ ਪਿਛਲੇ ਹਫ਼ਤੇ ਹੋਈ ਦੱਸੀ ਜਾਂਦੀ ਹੈ।
ਮੇਟਾ 'ਚ ਪਹਿਲਾਂ ਕਦੋਂ ਛਾਂਟੀ ਹੋਈ ਸੀ?
ਲਾਗਤਾਂ ਨੂੰ ਘੱਟ ਰੱਖਣ ਲਈ, ਮੇਟਰਾ ਨੇ ਨਵੰਬਰ 2022 'ਚ ਲਗਭਗ 21,000 ਨੌਕਰੀਆਂ 'ਚ ਕਟੌਤੀ ਕੀਤੀ ਸੀ। ਇੰਨੇ ਵੱਡੇ ਪੱਧਰ 'ਤੇ ਕੰਪਨੀ ਦੀ ਛਾਂਟੀ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਪਹਿਲਾਂ ਵੀ ਮੇਟਾ ਨੇ ਕਰੀਬ 600 ਮੁਲਾਜ਼ਮਾਂ ਨੂੰ ਛਾਂਟਣ ਦਾ ਸੰਕੇਤ ਦਿੱਤਾ ਸੀ। ਦਸ ਦਈਏ ਕਿ ਇਹ ਛਾਂਟੀ ਕੰਪਨੀ ਦੇ ਰਿਐਲਿਟੀ ਲੈਬ ਡਿਵੀਜ਼ਨ 'ਚ ਕੰਮ ਕਰਦੇ ਕਰਮਚਾਰੀਆਂ ਦੀ ਕੀਤੀ ਗਈ ਸੀ।
ਇਹ ਵੀ ਪੜ੍ਹੋ : OTP Scam : OTP ਘੁਟਾਲਾ ਕੀ ਹੁੰਦਾ ਹੈ ? ਜਾਣੋ ਇਸ ਤੋਂ ਬਚਣ ਦੇ ਆਸਾਨ ਤਰੀਕੇ