Memory Booster Foods : ਯਾਦ ਸ਼ਕਤੀ ਨੂੰ ਬਰਕਰਾਰ ਰੱਖਣ 'ਚ ਸਹਾਈ ਹੁੰਦੀਆਂ ਹਨ ਇਹ ਚੀਜ਼ਾਂ, ਖੁਰਾਕ 'ਚ ਕਰੋ ਸ਼ਾਮਲ

Memory Booster Foods : ਅੱਜਕਲ ਖਾਣ-ਪੀਣ ਦੀਆਂ ਆਦਤਾਂ 'ਚ ਇੰਨੇ ਬਦਲਾਅ ਆਏ ਹਨ ਕਿ ਬੱਚੇ ਅਤੇ ਨੌਜਵਾਨ ਪੌਸ਼ਟਿਕ ਭੋਜਨ ਲੈਣਾ ਬਿਲਕੁਲ ਵੀ ਪਸੰਦ ਨਹੀਂ ਕਰਦੇ। ਜਿਨ੍ਹਾਂ ਕਾਰਨਾਂ ਕਰਕੇ ਯਾਦਾਸ਼ਤ ਸ਼ਕਤੀ ਹੌਲੀ-ਹੌਲੀ ਘੱਟ ਹੋ ਰਹੀ ਹੈ।

By  KRISHAN KUMAR SHARMA August 17th 2024 07:00 AM

Memory Booster Foods : ਪੁਰਾਣੇ ਸਮੇਂ ਤੋਂ ਹੀ ਯਾਦ ਸ਼ਕਤੀ ਦਾ ਕਮਜ਼ੋਰ ਹੋਣਾ, ਉਮਰ ਦੀ ਨਿਸ਼ਾਨੀ ਸੀ। ਪਰ ਹੁਣ ਛੋਟੀ ਉਮਰ ਵਿੱਚ ਵੀ ਯਾਦ ਸ਼ਕਤੀ ਦੀ ਕਮਜ਼ੋਰੀ ਦੇਖਣ ਨੂੰ ਮਿਲਦੀ ਹੈ, ਜਿਸ ਦਾ ਕਾਰਨ ਮਨੁੱਖ 'ਤੇ ਬਹੁਤ ਜ਼ਿਆਦਾ ਮਾਨਸਿਕ ਦਬਾਅ ਅਤੇ ਤਣਾਅਪੂਰਨ ਮਾਹੌਲ ਹਨ। ਅੱਜਕਲ ਖਾਣ-ਪੀਣ ਦੀਆਂ ਆਦਤਾਂ 'ਚ ਇੰਨੇ ਬਦਲਾਅ ਆਏ ਹਨ ਕਿ ਬੱਚੇ ਅਤੇ ਨੌਜਵਾਨ ਪੌਸ਼ਟਿਕ ਭੋਜਨ ਲੈਣਾ ਬਿਲਕੁਲ ਵੀ ਪਸੰਦ ਨਹੀਂ ਕਰਦੇ। ਜਿਨ੍ਹਾਂ ਕਾਰਨਾਂ ਕਰਕੇ ਯਾਦਾਸ਼ਤ ਸ਼ਕਤੀ ਹੌਲੀ-ਹੌਲੀ ਘੱਟ ਹੋ ਰਹੀ ਹੈ। ਮਾਹਿਰਾਂ ਮੁਤਾਬਕ ਆਪਣੀਆਂ ਖਾਣ-ਪੀਣ ਦੀਆਂ ਆਦਤਾਂ 'ਚ ਕੁਝ ਬਦਲਾਅ ਕਰਕੇ ਤੁਸੀਂ ਆਪਣੀ ਯਾਦ ਸ਼ਕਤੀ ਨੂੰ ਬਰਕਰਾਰ ਰੱਖ ਸਕਦੇ ਹੋ।

ਸੇਬ : ਮਾਹਿਰਾਂ ਮੁਤਾਬਕ ਸੇਬ ਦਾ ਸੇਵਨ ਦਿਮਾਗੀ ਨਸਾਂ ਲਈ ਚੰਗਾ ਹੁੰਦਾ ਹੈ। ਖਾਣਾ ਖਾਣ ਤੋਂ 15 ਮਿੰਟ ਪਹਿਲਾਂ ਹਰ ਰੋਜ਼ ਇੱਕ ਸੇਬ ਜ਼ਰੂਰ ਖਾਣਾ ਚਾਹੀਦਾ ਹੈ। ਕਿਉਂਕਿ ਇਸ ਦਾ ਸੇਵਨ ਸਿਰ ਦਰਦ ਤੋਂ ਵੀ ਰਾਹਤ ਦਿੰਦਾ ਹੈ ਅਤੇ ਯਾਦ ਸ਼ਕਤੀ ਵਧਾਉਂਦਾ ਹੈ। ਨਾਲ ਹੀ ਸੇਬ ਚਮੜੀ ਨੂੰ ਸੁੰਦਰ ਬਣਾਉਣ 'ਚ ਵੀ ਮਦਦ ਕਰਦਾ ਹੈ।

ਬਦਾਮ : ਤੁਸੀਂ ਬਦਾਮ ਨੂੰ ਭਿਉ ਕੇ ਜਾਂ ਬਿਨਾਂ ਛਿਲਕਾ ਉਤਾਰੇ ਵੀ ਖਾ ਸਕਦੇ ਹੋ। ਸਵੇਰ ਦੇ ਨਾਸ਼ਤੇ 'ਚ 5 ਗ੍ਰਾਮ ਭਿੱਜੇ ਹੋਏ ਬਦਾਮ ਦੇ ਛਿਲਕੇ, 5 ਗ੍ਰਾਮ ਖੰਡ ਅਤੇ ਸੌਂਫ ਨੂੰ ਪੀਸ ਕੇ ਕੋਸੇ ਦੁੱਧ ਨਾਲ ਪੀਓ। ਦਸ ਦਈਏ ਕਿ ਨਿਯਮਤ ਸੇਵਨ ਨਾਲ ਯਾਦ ਸ਼ਕਤੀ ਅਤੇ ਅੱਖਾਂ ਦੀ ਰੋਸ਼ਨੀ ਤੇਜ਼ ਰੱਖੀ ਜਾ ਸਕਦੀ ਹੈ। ਜੇਕਰ ਤੁਸੀਂ ਇਸ ਨੂੰ ਦੁੱਧ ਦੇ ਨਾਲ ਨਹੀਂ ਲੈਣਾ ਚਾਹੁੰਦੇ ਤਾਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਮੱਖਣ ਦੇ ਨਾਲ ਵੀ ਲੈ ਸਕਦੇ ਹੋ।

ਪੁੰਗਰੀ ਹੋਈ ਕਣਕ ਤੇ ਦਾਲਾਂ : ਪੁੰਗਰੀ ਹੋਈ ਦਾਲਾਂ ਅਤੇ ਕਣਕ ਨੂੰ ਸਲਾਦ ਦੇ ਰੂਪ 'ਚ ਭੋਜਨ ਤੋਂ ਪਹਿਲਾਂ ਲਓ। ਇਨ੍ਹਾਂ ਨੂੰ ਸੁਆਦੀ ਬਣਾਉਣ ਲਈ ਤੁਸੀਂ ਖੀਰਾ, ਪਿਆਜ਼, ਟਮਾਟਰ, ਉਬਲੇ ਹੋਏ ਆਲੂ, ਸਵਾਦ ਮੁਤਾਬਕ ਨਮਕ ਅਤੇ ਮਿਰਚ ਅਤੇ ਨਿੰਬੂ ਦਾ ਰਸ ਪਾ ਸਕਦੇ ਹੋ।

ਆਂਵਲਾ : ਆਂਵਲੇ ਦਾ ਹਰ ਰੂਪ 'ਚ ਸੇਵਨ ਕਰਨਾ ਵਿਟਾਮਿਨ ਸੀ ਲਈ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ 'ਚ ਮਦਦ ਕਰਦਾ ਹੈ।

ਸੌਂਫ : ਇਸ ਨੂੰ ਮੋਟੇ ਤੌਰ 'ਤੇ ਪੀਸ ਲਓ, ਫਿਰ ਬਰਾਬਰ ਮਾਤਰਾ 'ਚ ਖੰਡ ਮਿਕਸ ਕਰੋ, ਪਾਊਡਰ ਤਿਆਰ ਕਰੋ ਅਤੇ ਇਸ ਨੂੰ ਇਕ ਬੋਤਲ 'ਚ ਰੱਖੋ। ਫਿਰ ਰੋਜ਼ਾਨਾ 1 ਚਮਚ ਦੁੱਧ ਜਾਂ ਪਾਣੀ ਦੇ ਨਾਲ ਸੇਵਨ ਕਰੋ।

ਨਾਲ ਹੀ ਕਾਲੀ ਮਿਰਚ ਅਤੇ ਅਖਰੋਟ ਦਾ ਸੇਵਨ ਵੀ ਫਾਇਦੇਮੰਦ ਹੁੰਦਾ ਹੈ। ਕੋਸ਼ਿਸ਼ ਕਰੋ ਕਿ ਜ਼ਿੰਦਗੀ 'ਚ ਤਣਾਅ ਨੂੰ ਤੁਹਾਡੇ 'ਤੇ ਹਾਵੀ ਨਾ ਹੋਣ ਦਿਓ। ਸਵੇਰੇ ਸਮਾਂ ਕੱਢ ਕੇ ਹਰੇ ਘਾਹ 'ਤੇ ਸੈਰ ਕਰੋ ਅਤੇ ਮਨ ਨੂੰ ਸ਼ਾਂਤ ਰੱਖੋ। ਮਨ ਦੀ ਸ਼ਾਂਤੀ ਲਈ ਸਿਮਰਨ ਕਰੋ। ਨਾਲ ਹੀ ਹਲਕੀ ਕਸਰਤ ਵੀ ਤਣਾਅ ਤੋਂ ਰਾਹਤ ਦਿਵਾਉਣ 'ਚ ਮਦਦ ਕਰਦੀ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

Related Post