Meerut Stampede: ਸ਼ਿਵ ਮਹਾਪੁਰਾਣ ਕਥਾ ਚ ਭੀੜ ਹੋਈ ਬੇਕਾਬੂ, ਕਈ ਮਹਿਲਾਂ ਡਿੱਗਈਆਂ, 4 ਜ਼ਖਮੀ

Meerut Shivpuran Katha News: ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਪੰਡਿਤ ਪ੍ਰਦੀਪ ਮਿਸ਼ਰਾ ਦੀ ਕਥਾ ਦੌਰਾਨ ਭਗਦੜ ਮੱਚ ਗਈ। ਇਸ ਦੌਰਾਨ ਚਾਰ ਔਰਤਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ।

By  Amritpal Singh December 20th 2024 02:07 PM
Meerut Stampede: ਸ਼ਿਵ ਮਹਾਪੁਰਾਣ ਕਥਾ ਚ ਭੀੜ ਹੋਈ ਬੇਕਾਬੂ, ਕਈ ਮਹਿਲਾਂ ਡਿੱਗਈਆਂ, 4 ਜ਼ਖਮੀ

Meerut Shivpuran Katha News: ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਪੰਡਿਤ ਪ੍ਰਦੀਪ ਮਿਸ਼ਰਾ ਦੀ ਕਥਾ ਦੌਰਾਨ ਭਗਦੜ ਮੱਚ ਗਈ। ਇਸ ਦੌਰਾਨ ਚਾਰ ਔਰਤਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਪਰਤਾਪੁਰ ਦੇ ਮੈਦਾਨ ਵਿੱਚ ਸ਼ਿਵ ਮਹਾਪੁਰਾਣ ਦੀ ਕਥਾ ਚੱਲ ਰਹੀ ਸੀ। ਜਾਣਕਾਰੀ ਅਨੁਸਾਰ ਇਹ ਪ੍ਰੋਗਰਾਮ ਪਿਛਲੇ ਪੰਜ ਦਿਨਾਂ ਤੋਂ ਚੱਲ ਰਿਹਾ ਸੀ ਅਤੇ ਅੱਜ ਆਖਰੀ ਦਿਨ ਸੀ। ਮੁਢਲੀ ਜਾਣਕਾਰੀ ਅਨੁਸਾਰ ਕਥਾ ਦੇ ਆਖ਼ਰੀ ਦਿਨ ਪੁਲਿਸ ਵੱਲੋਂ ਸੁਰੱਖਿਆ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਸਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ।

ਮੌਕੇ 'ਤੇ ਮੌਜੂਦ ਲੋਕਾਂ ਨੇ ਖੁਦ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਸਾਰੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਗੇਟ ਨੰਬਰ 1 'ਤੇ ਵਾਪਰੀ ਹੈ। ਆਸ-ਪਾਸ ਦੇ ਪਿੰਡਾਂ ਦੇ ਲੋਕ ਮਦਦ ਲਈ ਆਏ।

ਫਿਲਹਾਲ ਇਸ ਘਟਨਾ ਬਾਰੇ ਅਧਿਕਾਰੀਆਂ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਐਂਟਰੀ ਅਤੇ ਐਗਜ਼ਿਟ ਲਈ ਵੱਖ-ਵੱਖ ਗੇਟ ਬਣਾਏ ਗਏ ਸਨ ਪਰ ਭਾਰੀ ਭੀੜ ਹੋਣ ਕਾਰਨ ਹਰ ਕੋਈ ਐਂਟਰੀ ਗੇਟ ਤੋਂ ਹੀ ਬਾਹਰ ਆਉਣ ਲੱਗਾ।

Related Post