Maur Mandi Blast Case: ਮੌੜ ਮੰਡੀ ਬਲਾਸਟ ਮਾਮਲੇ ’ਚ HC ’ਚ ਦਾਖਲ ਹੋਈ ਸਟੇਟਸ ਰਿਪੋਰਟ, ਦਿੱਤੀ ਗਈ ਇਹ ਜਾਣਕਾਰੀ

ਪੰਜਾਬ ਸਰਕਾਰ ਵੱਲੋਂ ਦਾਖਲ ਸਟੇਟਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਮਾਮਲੇ ’ਚ ਤਿੰਨ ਮੁਲਜ਼ਮਾਂ ਦੀ ਜਾਇਦਾਦ ਨੂੰ ਅਟੈਚ ਕੀਤਾ ਗਿਆ ਹੈ ਇਹ ਤਿੰਨ ਮੁਲਜ਼ਮ ਅਜੇ ਤੱਕ ਭਗੌੜੇ ਹਨ।

By  Aarti July 3rd 2024 05:51 PM

Maur Mandi Blast Case: ਮੌੜ ਮੰਡੀ ਬਲਾਸਟ ਮਾਮਲੇ ’ਚ ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸਟੇਟਸ ਰਿਪੋਰਟ ਦਾਖਲ ਕਰਵਾ ਦਿੱਤੀ ਗਈ ਹੈ। ਇਸ ਸਟੇਟਸ ਰਿਪੋਰਟ ’ਚ ਹੁਣ ਤੱਕ ਦੀ ਕਾਰਵਾਈ ਦੀ ਜਾਣਕਾਰੀ ਦਿੱਤੀ ਗਈ ਹੈ।

ਪੰਜਾਬ ਸਰਕਾਰ ਵੱਲੋਂ ਦਾਖਲ ਸਟੇਟਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਮਾਮਲੇ ’ਚ ਤਿੰਨ ਮੁਲਜ਼ਮਾਂ ਦੀ ਜਾਇਦਾਦ ਨੂੰ ਅਟੈਚ ਕੀਤਾ ਗਿਆ ਹੈ ਇਹ ਤਿੰਨ ਮੁਲਜ਼ਮ ਅਜੇ ਤੱਕ ਭਗੌੜੇ ਹਨ। ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

ਪੰਜਾਬ ਸਰਕਾਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਅਟੈਚ ਕੀਤੀ ਗਈ ਜਾਇਦਾਦ ਨੂੰ ਨੀਲਾਮ ਕੀਤਾ ਜਾਵੇਗਾ। ਇੱਕ ਮੁਲਜ਼ਮ ਦੀ ਜਾਇਦਾਦ ਦੀ ਨੀਲਾਮੀ ਕੀਤੀ ਗਈ ਸੀ ਪਰ ਕੋਈ ਵੀ ਬੋਲੀ ਲਗਾਉਣ ਦੇ ਲਈ ਨਹੀਂ ਸਾਹਮਣੇ ਨਹੀਂ ਆਇਆ। ਪਰ ਬਾਕੀਆਂ ਦੀ ਜਾਇਦਾਦ ਨੂੰ ਵੀ ਅਟੈਚ ਕਰ ਉਨ੍ਹਾਂ ਦੀ ਜਾਇਦਾਦ ਦੀ ਨੀਲਾਮੀ ਕੀਤੀ ਜਾਵੇਗੀ।  

ਉਨ੍ਹਾਂ ਅੱਗੇ ਦੱਸਿਆ ਕਿ ਤਿੰਨੋ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਈਕੋਰਟ ਨੇ ਸਟੇਟਸ ਰਿਪੋਰਟ ਰਿਕਾਰਡ ’ਚ ਲੈਂਦੇ ਹੋਏ ਹੁਣ ਇਸ ’ਤੇ ਪਟੀਸ਼ਨਕਰਤਾ ਤੋਂ ਜਵਾਬ ਮੰਗਿਆ ਹੈ।  

ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਿਛਲੀ ਸੁਣਵਾਈ ’ਚ ਪੰਜਾਬ ਸਰਕਾਰ ਨੂੰ ਝਾੜ ਲਾਉਂਦੇ ਹੋਏ ਕਿਹਾ ਸੀ ਕਿ ਘਟਨਾ ਦੇ 7 ਸਾਲਾਂ ਤੋਂ ਬਾਅਦ ਵੀ ਸਰਕਾਰ ਅਜੇ ਤੱਕ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ’ਚ ਨਾਕਾਮ ਰਹੀ ਹੈ। 

ਕਾਬਿਲੇਗੌਰ ਹੈ ਕਿ ਪਾਟਦਾਂ ਦੇ ਗੁਰਜੀਤ ਸਿੰਘ ਨੇ 2018 'ਚ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਇਸ ਧਮਾਕੇ ਦੀ ਐਨਆਈਏ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਇਸ ਮਾਮਲੇ 'ਚ ਡੇਰੇ ਦਾ ਨਾਂ ਵੀ ਸਾਹਮਣੇ ਆਇਆ ਕਿਉਂਕਿ ਧਮਾਕੇ 'ਚ ਵਰਤੀ ਗਈ ਕਾਰ ਡੇਰੇ 'ਚ ਹੀ ਇਕੱਠੀ ਹੋਈ ਸੀ।

ਇਹ ਵੀ ਪੜ੍ਹੋ: Amritpal Singh Got Parole: ਵਾਰਿਸ ਪੰਜਾਬ ਦੇ ਮੁਖੀ ਤੇ ਖਡੂਰ ਸਾਹਿਬ ਤੋਂ ਜਿੱਤੇ ਅੰਮ੍ਰਿਤਪਾਲ ਸਿੰਘ ਨੂੰ ਮਿਲੀ ਪੈਰੋਲ, ਜਾਣੋ ਕਦੋਂ ਆਉਣਗੇ ਜੇਲ੍ਹ ’ਚੋਂ ਬਾਹਰ

Related Post