Punjab MC Election In High Court : ਨਗਰ ਨਿਗਮ ਤੇ ਨਗਰ ਕੌਂਸਲ ਚੌਣਾਂ ਦਾ ਮਾਮਲਾ ਪਹੁੰਚਿਆ ਹਾਈਕੋਰਟ; ਵੋਟਿੰਗ ਤੋਂ ਪਹਿਲਾਂ ਹੋਵੇਗੀ ਮਾਮਲੇ ’ਤੇ ਸੁਣਵਾਈ
ਦੱਸ ਦਈਏ ਕਿ ਪਟੀਸ਼ਨ ਨੇ ਵਕੀਲ ਪਰਮਬੀਰ ਸਿੰਘ ਨੇ ਪਟਿਆਲਾ ਸਣੇ ਕਈ ਥਾਵਾਂ ’ਤੇ ਨਾਮਜ਼ਦਗੀ ਦੇ ਦੌਰਾਨ ਹੋਈ ਧੱਕੇਸ਼ਾਹੀ ਦਾ ਮਾਮਲਾ ਚੁੱਕਿਆ ਹੈ। ਉਨ੍ਹਾਂ ਨੇ ਇਸ ਸਬੰਧੀ ਕਈ ਤੱਥ ਵੀ ਪੇਸ਼ ਕੀਤੇ ਗਏ।
Punjab MC Election In High Court : ਪੰਜਾਬ ਨਗਰ ਨਿਗਮ ਚੋਣਾਂ ਦੇ ਲਈ ਵੋਟਿੰਗ ਲਈ ਕੁਝ ਹੀ ਸਮਾਂ ਰਹਿ ਗਿਆ ਹੈ। ਉੱਥੇ ਹੀ ਦੂਜੇ ਹੁਣ ਪੰਜਾਬ ਨਗਰ ਨਿਗਮ ਚੋਣਾਂ ਦਾ ਮਾਮਲਾ ਇੱਕ ਵਾਰ ਫਿਰ ਤੋਂ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਪਹੁੰਚ ਗਿਆ ਹੈ। ਦੱਸ ਦਈਏ ਕਿ ਇਸ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ। ਹੁਣ ਮਾਮਲੇ ਸਬੰਧੀ ਸੁਣਵਾਈ 18 ਦਸੰਬਰ ਨੂੰ ਹੋਵੇਗੀ।
ਦੱਸ ਦਈਏ ਕਿ ਪਟੀਸ਼ਨ ਨੇ ਵਕੀਲ ਪਰਮਬੀਰ ਸਿੰਘ ਨੇ ਪਟਿਆਲਾ ਸਣੇ ਕਈ ਥਾਵਾਂ ’ਤੇ ਨਾਮਜ਼ਦਗੀ ਦੇ ਦੌਰਾਨ ਹੋਈ ਧੱਕੇਸ਼ਾਹੀ ਦਾ ਮਾਮਲਾ ਚੁੱਕਿਆ ਹੈ। ਉਨ੍ਹਾਂ ਨੇ ਇਸ ਸਬੰਧੀ ਕਈ ਤੱਥ ਵੀ ਪੇਸ਼ ਕੀਤੇ ਗਏ। ਇਸ ਤੋਂ ਬਾਅਦ ਅਦਾਲਤ ਵੱਲੋਂ ਮਾਮਲੇ ਦੀ ਅਗਲੀ ਸੁਣਵਾਈ 18 ਦਸੰਬਰ ਨੂੰ ਹੋਵੇਗੀ। ਜਦਕਿ ਨਗਰ ਨਿਗਮ ਲਈ ਵੋਟਿੰਗ 21 ਦਸਬੰਰ ਨੂੰ ਹੋਵੇਗੀ।
ਕਾਬਿਲੇਗੌਰ ਹੈ ਕਿ 12 ਦਸੰਬਰ ਨੂੰ ਨਗਰ ਨਿਗਮ ਚੋਣਾਂ ਦੇ ਨਾਮਜ਼ਦਗੀ ਭਰਨ ਦੀ ਆਖਰੀ ਤਰੀਕ ਸੀ। ਪਰ ਇਸ ਦੌਰਾਨ ਪਟਿਆਲਾ ’ਚ ਕਾਫੀ ਹੰਗਾਮਾ ਹੋਇਆ ਸੀ। ਉਸ ਸਮੇਂ ਲੋਕ ਲਾਈਨਾਂ ’ਚ ਲੱਗੇ ਹੋਏ ਸੀ। ਇਸ ਸਮੇਂ ਕਾਂਗਰਸ ਅਤੇ ਬੀਜੇਪੀ ਦੇ ਉਮੀਦਵਾਰ ਦੇ ਕੁਝ ਲੋਕ ਫਾਈਲਾਂ ਖੋਹ ਕੇ ਫਰਾਰ ਹੋ ਗਏ ਸੀ। ਜਿਸ ਕਾਰਨ ਕਈ ਲੋਕ ਤਾਂ ਨਾਮਜ਼ਦਗੀ ਤੱਕ ਦਾਖਲ ਨਹੀਂ ਕਰ ਪਾਏ ਸੀ।
ਮੌਕੇ ’ਤੇ ਭਾਜਪਾ ਤੇ ਕਾਂਗਰਸ ਦੇ ਸੀਨੀਅਰ ਆਗੂ ਵੀ ਪਹੁੰਚੇ ਸੀ। ਨਾਲ ਹੀ ਉਨ੍ਹਾਂ ਵੱਲੋਂ ਇਸ ਮਾਮਲੇ ਦੇ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਵੀ ਕੀਤੀ ਗਈ ਸੀ। ਹਾਲਾਂਕਿ ਉਸ ਸਮੇਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਸੀ ਕਿ ਬੀਜੇਪੀ ਤੇ ਕਾਂਗਰਸ ਵਾਲੇ ਹਾਰ ਤੋਂ ਖੌਫ ਖਾ ਰਹੇ ਹਨ। ਤਾਂਹਿ ਇਸ ਕਾਰਨ ਉਹ ਡਰਾਮਾ ਕਰ ਰਹੇ ਹਨ।
ਇਹ ਵੀ ਪੜ੍ਹੋ : Jagjit Singh Dallewal On MSP : ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੇ ਐਮਐਸਪੀ ’ਤੇ ਕੇਂਦਰ ਨੂੰ ਘੇਰਿਆ, ਦੱਸੇ ਹਰ ਇੱਕ ਅੰਕੜੇ