ਸਿਦਕ ਅਤੇ ਕੁਰਬਾਨੀ ਦੀ ਮੂਰਤ ਮਾਤਾ ਗੁਜਰ ਕੌਰ ਜੀ ਦੀ 400 ਸਾਲਾ ਜਨਮ ਸ਼ਤਾਬਦੀ 'ਤੇ ਵਿਸ਼ੇਸ਼

Mata Gujri ji : ਜੇਕਰ ਮਾਤਾ ਗੁਜਰੀ ਜੀ ਦੀਆਂ ਕੁਰਬਾਨੀਆਂ ਦੀ ਗੱਲ ਕੀਤੀ ਜਾਵੇ ਤਾਂ ਮਾਤਾ ਗੁਜਰੀ ਜੀ ਨੂੰ ਅੱਠ ਸ਼ਹੀਦੀਆਂ ਦਾ ਯੁੱਗ ਆਖ ਕੇ ਯਾਦ ਕੀਤਾ ਜਾਂਦਾ ਹੈ। ਇਹ ਸਿਰਜਨਹਾਰੀ ਭਾਵ ਮਾਤਾ ਗੁਜਰੀ ਜੀ ਦੁਨੀਆਂ ਵਿਚ ਆਉਣ ਵਾਲੀ ਹਰ ਸ਼ਖ਼ਸੀਅਤ ਤੋਂ ਵਿਲੱਖਣ ਹਨ।

By  KRISHAN KUMAR SHARMA November 22nd 2024 08:51 AM -- Updated: November 22nd 2024 08:54 AM

Mata Gujri ji 400th birth anniversary : ਧੰਨ ਮਾਤਾ ਗੁਜਰੀ, ਧੰਨ ਮਾਂ ਦਾ ਸਿਦਕ, ਧੰਨ ਮਾਤਾ ਗੁਜਰ ਕੌਰ ਜਿਨ੍ਹਾਂ ਨੂੰ ਮਾਤਾ ਗੁਜਰੀ ਜੀ ਦੇ ਨਾਮ ਨਾਲ ਨਿਵਾਜਿਆ ਜਾਂਦਾ ਹੈ। ਜੇਕਰ ਮਾਤਾ ਗੁਜਰੀ ਜੀ ਦੀਆਂ ਕੁਰਬਾਨੀਆਂ ਦੀ ਗੱਲ ਕੀਤੀ ਜਾਵੇ ਤਾਂ ਮਾਤਾ ਗੁਜਰੀ ਜੀ ਨੂੰ ਅੱਠ ਸ਼ਹੀਦੀਆਂ ਦਾ ਯੁੱਗ ਆਖ ਕੇ ਯਾਦ ਕੀਤਾ ਜਾਂਦਾ ਹੈ। ਇਹ ਸਿਰਜਨਹਾਰੀ ਭਾਵ ਮਾਤਾ ਗੁਜਰੀ ਜੀ ਦੁਨੀਆਂ ਵਿਚ ਆਉਣ ਵਾਲੀ ਹਰ ਸ਼ਖ਼ਸੀਅਤ ਤੋਂ ਵਿਲੱਖਣ ਹਨ।

ਮਾਤਾ ਗੁਜਰੀ ਕੌਰ ਦਾ ਜਨਮ ੧੬੨੨ ਵਿਚ ਲਾਲ ਚੰਦ ਸੁਭਿੱਖੀ ਦੇ ਘਰ ਕਰਤਾਰਪੁਰ ਵਿਖੇ ਹੋਇਆ। ਸੰਨ ੧੬੩੩ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਵਿਆਹੇ ਗਏ। ਗੋਬਿੰਦ (ਭਾਵ ਗੁਰੂ ਗੋਬਿੰਦ ਸਿੰਘ ਜੀ) ਦਾ ਜਨਮ ਹੋਣ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਜਿੱਥੇ ਗੁਰਗੱਦੀ ਅਨੁਸਾਰ ਆਪਣੇ ਕੰਮ ਕਰਦੇ ਸੀ, ਉੱਥੇ ਮਾਤਾ ਗੁਜਰੀ ਆਪਣੇ ਪੁੱਤਰ ਗੋਬਿੰਦ ਜੀ ਨੂੰ ਮਨੋਬਲ ਤੇ ਜਿਸਮਾਨੀ ਤਾਕਤ ਦੇਣ ਲਈ ਗੱਤਕਾਬਾਜੀ, ਤੀਰਅੰਦਾਜ਼ੀ, ਨੇਜ਼ਾਬਾਜ਼ੀ ਅਤੇ ਢਾਲ-ਤਲਵਾਰ ਵਿਚ ਪੂਰਨ ਕਰਨ 'ਚ ਜੁਟੇ ਰਹੇ। ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਤੋਂ ਬਾਅਦ ਮਾਤਾ ਜੀ ਨੇ ਇੱਕ ਸੈਨਾਪਤੀ ਦੀ ਤਰ੍ਹਾਂ ਮਨੁੱਖਤਾ ਦੀ ਭਲਾਈ 'ਚ ਡਟੇ ਰਹੇ।

ਇਸ ਸਮੇਂ ਗੋਬਿੰਦ ਸਿੰਘ ਜੀ ੯ ਸਾਲ ਦੇ ਸਨ। ਪਰ ਹਰ ਸਮੇਂ ਆਪਣੇ ਪੁੱਤਰ ਵਿਚ ਧਰਮ, ਦੇਸ਼ ਤੇ ਮਨੁੱਖਤਾ ਨਾਲ ਪਿਆਰ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਸੂਰਬੀਰਤਾ ਵਾਲੀ ਕੌਮ ਨੂੰ ਉਜਾਗਰ ਕਰਨ ਲਈ ਪ੍ਰੇਰਿਆ। ਚਾਰੋ ਸਾਹਿਬਜ਼ਾਦਿਆਂ ਵਿਚ ਦ੍ਰਿੜਤਾ ਭਰਨ ਵਿਚ ਮਹੱਤਵਪੂਰਨ ਕੰਮ ਮਾਤਾ ਗੁਜਰੀ ਜੀ ਨੇ ਹੀ ਕੀਤਾ।

ਮਾਤਾ ਗੁਜਰ ਕੌਰ ਜੀ ਦੀਆਂ ਇਨ੍ਹਾਂ ਸਿੱਖਿਆਵਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਮੌਤ ਦਾ ਡਰ ਹੀ ਭੁਲਾ ਦਿੱਤਾ ਸੀ। ਕੰਧਾਂ ਵਿਚ ਚਿਣੇ ਗਏ ਪਰ ਕੋਈ ਲੋਭ-ਲਾਲਚ ਉਨ੍ਹਾਂ ਨੂੰ ਨਾ ਜਿਤ ਸਕਿਆ। ਦੁੱਖਾਂ ਵਿਚ ਕਿਤੇ ਵੀ ਨਾ ਥਿੜਕੇ।ਮਾਤਾ ਗੁਜਰੀ ਨੇ ਗੁਰੂ ਮਾਤਾ ਤੇ ਗੁਰੂ ਪਤਨੀ ਹੁੰਦੇ ਹੋਇਆਂ ਵੀ ਅੰਤਾਂ ਦੇ ਦੁੱਖ-ਸੁੱਖ ਭੋਗੇ। ੭੯ ਸਾਲ ਦੀ ਉਮਰ ਵਿਚ ਸ਼ਹੀਦੀ ਪਾਈ।ਸੋ ਮਾਤਾ ਗੁਜਰੀ ਸਿੱਖੀ ਦੀ ਢਹਿੰਦੀ ਕਲਾਂ ਨੂੰ ਉਸਾਰੂ ਬਣਾਉਣ ਲਈ ਪੰਥ ਪ੍ਰਦਰਸ਼ਕ ਹਨ।

Related Post