Stock Market After Exit Polls: ਐਗਜ਼ਿਟ ਪੋਲ ਤੋਂ ਮਗਰੋਂ ਸ਼ੇਅਰ ਬਾਜ਼ਾਰ ’ਚ ਆਇਆ ਉਛਾਲ; ਸੈਂਸੈਕਸ 2621 ਅੰਕ ਵਧਿਆ

ਦੱਸ ਦਈਏ ਕਿ ਨਿਫਟੀ ਪਹਿਲੀ ਵਾਰ 23,300 ਦੇ ਉੱਪਰ ਖੁੱਲ੍ਹਿਆ ਹੈ। ਨਿਫਟੀ ਬੈਂਕ ਕਰੀਬ 1600 ਅੰਕ ਵਧਿਆ ਹੈ ਅਤੇ ਸੈਂਸੈਕਸ ਵੀ ਪਹਿਲੀ ਵਾਰ 76,000 ਦੇ ਪਾਰ ਕਾਰੋਬਾਰ ਕਰ ਰਿਹਾ ਹੈ।

By  Aarti June 3rd 2024 10:49 AM

Stock Market After Exit Polls: ਸੋਮਵਾਰ ਯਾਨੀ 3 ਜੂਨ ਨੂੰ ਲੋਕ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਬਾਅਦ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਨਾਲ ਕਾਰੋਬਾਰ ਸ਼ੁਰੂ ਹੋਇਆ ਹੈ। ਸੈਂਸੈਕਸ, ਨਿਫਟੀ ਅਤੇ ਬੈਂਕ ਨਿਫਟੀ ਨਵੇਂ ਰਿਕਾਰਡ ਉਚਾਈ 'ਤੇ ਖੁੱਲ੍ਹੇ ਹਨ।

ਦੱਸ ਦਈਏ ਕਿ ਨਿਫਟੀ ਪਹਿਲੀ ਵਾਰ 23,300 ਦੇ ਉੱਪਰ ਖੁੱਲ੍ਹਿਆ ਹੈ। ਨਿਫਟੀ ਬੈਂਕ ਕਰੀਬ 1600 ਅੰਕ ਵਧਿਆ ਹੈ ਅਤੇ ਸੈਂਸੈਕਸ ਵੀ ਪਹਿਲੀ ਵਾਰ 76,000 ਦੇ ਪਾਰ ਕਾਰੋਬਾਰ ਕਰ ਰਿਹਾ ਹੈ। ਨਿਫਟੀ 807 ਅੰਕ ਵਧ ਕੇ 23,337 ਦੇ ਪੱਧਰ 'ਤੇ ਖੁੱਲ੍ਹਿਆ। ਸੈਂਸੈਕਸ 2,622 ਅੰਕ ਵਧ ਕੇ 76,583 'ਤੇ ਅਤੇ ਨਿਫਟੀ ਬੈਂਕ 1906 ਅੰਕ ਵਧ ਕੇ 50,889 'ਤੇ ਖੁੱਲ੍ਹਿਆ। ਅੱਜ ਦੀ ਮਜ਼ਬੂਤ ​​ਸ਼ੁਰੂਆਤ ਤੋਂ ਬਾਅਦ, BSE 'ਤੇ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ $5.1 ਟ੍ਰਿਲੀਅਨ ਨੂੰ ਪਾਰ ਕਰ ਗਿਆ ਹੈ।

ਸ਼ਨੀਵਾਰ ਨੂੰ ਜਾਰੀ ਹੋਏ ਐਗਜ਼ਿਟ ਪੋਲ ਮੁਤਾਬਕ ਮੋਦੀ ਸਰਕਾਰ ਦੇ ਤੀਜੀ ਵਾਰ ਵਾਪਸੀ ਦੀਆਂ ਪੂਰੀਆਂ ਸੰਭਾਵਨਾਵਾਂ ਹਨ। ਨਤੀਜੇ ਮੰਗਲਵਾਰ ਨੂੰ ਸਾਹਮਣੇ ਆਉਣਗੇ। ਜੇਕਰ ਸ਼ੁੱਕਰਵਾਰ ਦੀ ਗੱਲ ਕਰੀਏ ਤਾਂ ਬਾਜ਼ਾਰ 'ਚ ਸੁਧਾਰ ਹੋਇਆ ਸੀ ਅਤੇ ਨਿਫਟੀ 42 ਅੰਕ ਵਧ ਕੇ 22,530 'ਤੇ ਬੰਦ ਹੋਇਆ ਸੀ। ਸੈਂਸੈਕਸ 75 ਅੰਕ ਵਧ ਕੇ 73,961 'ਤੇ ਅਤੇ ਨਿਫਟੀ ਬੈਂਕ 301 ਅੰਕ ਵਧ ਕੇ 48,983 'ਤੇ ਬੰਦ ਹੋਇਆ।

ਇਹ ਵੀ ਪੜ੍ਹੋ: Canara Bank: ਕੇਨਰਾ HSBC ਲਾਈਫ ਇੰਸ਼ੋਰੈਂਸ ਕੰਪਨੀ IPO ਲਾਂਚ ਕਰੇਗੀ, ਕੇਨਰਾ ਬੈਂਕ ਵੇਚੇਗਾ ਆਪਣੀ ਹਿੱਸੇਦਾਰੀ

Related Post