ਦਿੱਲੀ ਚ ਚਾਰ ਮੰਜ਼ਿਲਾ ਇਮਾਰਤ ਚ ਲੱਗੀ ਭਿਆਨਕ ਅੱਗ, ਦੋ ਬੱਚਿਆਂ ਸਣੇ 4 ਮੌਤਾਂ

By  Aarti March 14th 2024 09:43 AM
ਦਿੱਲੀ ਚ ਚਾਰ ਮੰਜ਼ਿਲਾ ਇਮਾਰਤ ਚ ਲੱਗੀ ਭਿਆਨਕ ਅੱਗ, ਦੋ ਬੱਚਿਆਂ ਸਣੇ 4 ਮੌਤਾਂ

Delhi Fire News: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸ਼ਾਸਤਰੀ ਨਗਰ 'ਚ ਗੀਤਾ ਕਾਲੋਨੀ ਇਲਾਕੇ 'ਚ ਵੀਰਵਾਰ ਸਵੇਰੇ 5.22 ਵਜੇ ਦੇ ਕਰੀਬ ਇਕ ਘਰ 'ਚ ਭਿਆਨਕ ਅੱਗ ਲੱਗ ਗਈ। ਦੱਸ ਦਈਏ ਕਿ ਜਿਸ ਜਗ੍ਹਾ 'ਤੇ ਅੱਗ ਲੱਗਣ ਦੀ ਘਟਨਾ ਵਾਪਰੀ ਹੈ, ਉਹ ਰਿਹਾਇਸ਼ੀ ਘਰ ਹੈ, ਜਿਸ ਦੀਆਂ 4 ਮੰਜ਼ਿਲਾਂ ਹਨ ਅਤੇ ਗਰਾਊਂਡ ਫਲੋਰ 'ਤੇ ਪਾਰਕਿੰਗ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਪਾਰਕਿੰਗ ਤੋਂ ਸ਼ੁਰੂ ਹੋਈ ਅਤੇ ਪੂਰੀ ਇਮਾਰਤ ਧੂੰਏਂ ਦੀ ਲਪੇਟ ਵਿੱਚ ਆ ਗਈ।

ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਹਰ ਮੰਜ਼ਿਲ ਦੀ ਤਲਾਸ਼ੀ ਵੀ ਲਈ ਗਈ। ਇਸ ਘਟਨਾ 'ਚ ਜ਼ਖਮੀ ਹੋਏ ਕੁੱਲ 3 ਪੁਰਸ਼, 4 ਔਰਤਾਂ ਅਤੇ 2 ਬੱਚਿਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ 'ਚੋਂ ਹੁਣ ਤੱਕ ਕੁੱਲ ਚਾਰ ਲੋਕਾਂ ਦੀ ਜਾਨ ਜਾਣ ਦੀ ਖਬਰ ਹੈ। ਇਨ੍ਹਾਂ ਲੋਕਾਂ ਵਿੱਚ ਮਨੋਜ, ਸੁਮਨ, ਰਾਕੇਸ਼ ਅਤੇ ਲੜਕੇ ਦੇ ਨਾਮ ਸ਼ਾਮਲ ਹਨ।

ਇਹ ਵੀ ਪੜ੍ਹੋ: ਦਿੱਲੀ ਦੇ ਮਯੂਰ ਵਿਹਾਰ ’ਚ ਤੇਜ਼ ਰਫਤਾਰ ਦਾ ਕਹਿਰ; ਇੱਕ ਔਰਤ ਦੀ ਮੌਤ, ਕਈਆਂ ਨੂੰ ਦਰੜਿਆਂ

Related Post