Martys2024 : ਚੰਡੀਗੜ੍ਹ 'ਚ ਲੱਗੇਗੀ 2 ਰੋਜ਼ਾ Art Exhibition, ਸਿੱਖ ਸ਼ਹੀਦਾਂ ਤੋਂ ਕਰਵਾਏਗੀ ਰੂਬਰੂ

Martys2024 : ਇਸਦਾ ਮੁੱਖ ਉਦੇਸ਼ ਸਿੱਖ ਨੌਜਵਾਨਾਂ 'ਚ ਇਤਿਹਾਸ ਨੂੰ ਲੈ ਕੇ ਜਾਗਰੂਕਤਾ ਅਤੇ ਸ਼ਹੀਦ ਸਿੰਘ-ਸਿੰਘਣੀਆਂ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਿਜਦਾ ਕਰਨਾ ਹੈ। ਕਲਾਕਾਰ ਆਪਣੀ ਕਲਾ ਰਾਹੀਂ ਇਤਿਹਾਸ ਦੇ ਖਜਾਨੇ ਨੂੰ ਸਹਿਜ ਬੁੱਧੀ ਰਾਹੀਂ ਮੁੜ ਸੁਰਜੀਤ ਕਰਨਗੇ।

By  KRISHAN KUMAR SHARMA July 10th 2024 01:18 PM -- Updated: July 10th 2024 01:25 PM

Punjab Heritage Art Collective ਵਲੋਂ Martys2024 ਸਿੱਖ ਸ਼ਹਾਦਤਾਂ ਤੋਂ ਰੂ-ਬ-ਰੂ ਕਰਵਾਉਣ ਲਈ Art Exhibition ਕਰਵਾਈ ਜਾ ਰਹੀ ਹੈ। ਇਸਦਾ ਮੁੱਖ ਉਦੇਸ਼ ਸਿੱਖ ਨੌਜਵਾਨਾਂ 'ਚ ਇਤਿਹਾਸ ਨੂੰ ਲੈ ਕੇ ਜਾਗਰੂਕਤਾ ਅਤੇ ਸ਼ਹੀਦ ਸਿੰਘ-ਸਿੰਘਣੀਆਂ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਿਜਦਾ ਕਰਨਾ ਹੈ। ਕਲਾਕਾਰ ਆਪਣੀ ਕਲਾ ਰਾਹੀਂ ਇਤਿਹਾਸ ਦੇ ਖਜਾਨੇ ਨੂੰ ਸਹਿਜ ਬੁੱਧੀ ਰਾਹੀਂ ਮੁੜ ਸੁਰਜੀਤ ਕਰਨਗੇ। 

ਇਹ Exhibition 3 ਅਤੇ 4 ਅਗਸਤ 2024  ਨੂੰ ਕਲਾ ਭਵਨ, ਸੈਕਟਰ 16 B, ਚੰਡੀਗੜ੍ਹ ਸ਼ਹਿਰ 'ਚ ਹੋਵੇਗੀ। ਇਸ Exhibition 'ਚ ਮੁੱਖ ਤੌਰ 'ਤੇ Exclusive Art work ਲੱਗਣਗੇ।

ਇਸ Exhibition ਦੀ ਖਾਸੀਅਤ ਇਹ ਹੈ ਕਿ ਇਸ Exhibition 'ਚ ਸਾਰੇ Artist ਉਨ੍ਹਾਂ ਇਤਿਹਾਸ ਦੇ ਸ਼ਹੀਦਾਂ ਦੀ ਗਾਥਾ ਦਰਸਾਉਣਗੇ ਜਿਨ੍ਹਾਂ ਦਾ ਜਿਕਰ ਆਮ ਤੌਰ 'ਤੇ ਨਹੀਂ ਹੁੰਦਾ ਜਾਂ ਬਹੁਤ ਘੱਟ ਹੁੰਦਾ ਹੈ।

ਹਰ Artist ਨੂੰ ਇਤਿਹਾਸ ਵਿੱਚੋਂ ਵੱਖੋ-ਵੱਖਰੇ ਸ਼ਹੀਦ ਸਿੰਘ-ਸਿੰਘਣੀਆਂ ਦੇ ਜੀਵਨ ਅਤੇ ਸ਼ਹਾਦਤ ਸੰਬੰਧੀ ਆਰਟ ਬਣਾਉਣ ਦੇ ਵਿਸ਼ੇ ਦਿੱਤੇ ਜਾਣਗੇ।ਸੋ ਆਪ ਜੀ ਕਿਰਪਾ ਕਰਕੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ ਤਾਂ ਜੋ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਜੋ ਸਾਡੇ ਲਈ ਆਪਣਾ ਸਭ ਕੁੱਝ ਕੁਰਬਾਨ ਕਰ ਗਏ।

Related Post