School Hostel Fire : ਕੀਨੀਆ 'ਚ ਸਕੂਲ ਦੇ ਹੋਸਟਲ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 17 ਬੱਚੇ ; 13 ਗੰਭੀਰ

ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਇੱਕ ਸਕੂਲ ਦੇ ਹੋਸਟਲ ਵਿੱਚ ਅੱਗ ਲੱਗਣ ਕਾਰਨ 17 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 13 ਦੇ ਕਰੀਬ ਵਿਦਿਆਰਥੀ ਬੁਰੀ ਤਰ੍ਹਾਂ ਝੁਲਸ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

By  Dhalwinder Sandhu September 6th 2024 06:50 PM

Kenya School Hostel Fire Kenya : ਕੀਨੀਆ ਵਿੱਚ ਇੱਕ ਸਕੂਲ ਦੇ ਹੋਸਟਲ ਵਿੱਚ ਅੱਗ ਲੱਗਣ ਕਾਰਨ 17 ਵਿਦਿਆਰਥੀ ਜ਼ਿੰਦਾ ਸੜ ਗਏ ਤੇ 13 ਹੋਰ ਗੰਭੀਰ ਰੂਪ ਵਿੱਚ ਝੁਲਸ ਗਏ ਹਨ। ਇਹ ਘਟਨਾ ਨਏਰੀ ਕਾਉਂਟੀ ਦੇ ਹਿੱਲਸਾਈਡ ਅੰਦਾਰਾਸ਼ਾ ਪ੍ਰਾਇਮਰੀ ਸਕੂਲ ਵਿੱਚ ਵਾਪਰੀ ਹੈ। ਹਾਲਾਂਕਿ, ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ਕਿਉਂਕਿ ਬਹੁਤ ਸਾਰੇ ਵਿਦਿਆਰਥੀਆਂ ਨੂੰ ਗੰਭੀਰ ਹਨ। ਮੌਕੇ 'ਤੇ ਪਹੁੰਚੀ ਪੁਲਿਸ ਅਤੇ ਰਾਹਤ ਟੀਮਾਂ ਨੇ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ।

ਪੁਲਿਸ ਬੁਲਾਰੇ ਰੇਸੀਲਾ ਓਨਯਾਂਗੋ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹੋਸਟਲ ਵਿੱਚ 14 ਸਾਲ ਤੱਕ ਦੇ ਬੱਚੇ ਰਹਿੰਦੇ ਹਨ ਅਤੇ ਇਸ ਵਿੱਚ 150 ਤੋਂ ਵੱਧ ਵਿਦਿਆਰਥੀ ਰਹਿੰਦੇ ਸਨ। ਸਕੂਲ ਦੀਆਂ ਇਮਾਰਤਾਂ ਮੁੱਖ ਤੌਰ 'ਤੇ ਲੱਕੜ ਦੀਆਂ ਬਣੀਆਂ ਹੋਈਆਂ ਹਨ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਇਸ ਘਟਨਾ ਨੂੰ “ਭਿਆਨਕ” ਦੱਸਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਮਾਮਲੇ ਦੀ ਪੂਰੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਜਵਾਬਦੇਹੀ ਕੀਤੀ ਜਾਵੇਗੀ।

ਘਟਨਾ 'ਤੇ ਉਪ ਰਾਸ਼ਟਰਪਤੀ ਨੇ ਕੀ ਕਿਹਾ?

ਕੀਨੀਆ ਦੇ ਉਪ-ਰਾਸ਼ਟਰਪਤੀ ਰਿਗਾਥੀ ਗਾਚਾਗੁਆ ਨੇ ਸਕੂਲ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਰਿਹਾਇਸ਼ੀ ਸਕੂਲਾਂ ਲਈ ਸਿੱਖਿਆ ਮੰਤਰਾਲੇ ਦੁਆਰਾ ਸਿਫ਼ਾਰਸ਼ ਕੀਤੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, ਮੈਂ ਸਬੰਧਤ ਅਧਿਕਾਰੀਆਂ ਨੂੰ ਇਸ ਭਿਆਨਕ ਘਟਨਾ ਦੀ ਪੂਰੀ ਤਰ੍ਹਾਂ ਜਾਂਚ ਕਰਨ ਦਾ ਨਿਰਦੇਸ਼ ਦਿੰਦਾ ਹਾਂ। ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ।

ਪਹਿਲਾਂ ਵੀ ਵਾਪਰ ਚੁੱਕੀਆਂ ਹਨ ਅਜਿਹੀਆਂ ਘਟਨਾਵਾਂ 

ਹਾਲ ਹੀ ਦੇ ਸਾਲਾਂ ਵਿੱਚ ਕੀਨੀਆ ਵਿੱਚ ਸਕੂਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਇਹ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਖਤਰਾ ਬਣ ਰਹੇ ਹਨ। 2017 ਵਿੱਚ, ਨੈਰੋਬੀ ਦੇ ਇੱਕ ਸਕੂਲ ਵਿੱਚ ਅੱਗ ਲੱਗਣ ਕਾਰਨ 10 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਸਭ ਤੋਂ ਘਾਤਕ ਸਕੂਲ ਅੱਗ 2001 ਵਿੱਚ ਵਾਪਰੀ ਸੀ ਜਦੋਂ ਮਚਾਕੋਸ ਕਾਉਂਟੀ ਵਿੱਚ ਇੱਕ ਹੋਸਟਲ ਵਿੱਚ ਅੱਗ ਲੱਗਣ ਕਾਰਨ 67 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : 100 ਕਰੋੜ ਦੇ ਸਾਈਬਰ ਫਰਾਡ ਮਾਮਲੇ ਸਬੰਧੀ CBI ਜਾਂਚ ਦੇ ਹੁਕਮ ਦੇਣ ਮੁੱਖ ਮੰਤਰੀ ਮਾਨ : ਬਿਕਰਮ ਸਿੰਘ ਮਜੀਠੀਆ

Related Post