Gujarat Horrible Bus Accident : ਡਰਾਈਵਰ ਦੇ Reel ਬਣਾਉਣ ਦੇ ਚੱਕਰ 'ਚ 8 ਲੋਕਾਂ ਦੀ ਗਈ ਜਾਨ, ਬੇਕਾਬੂ ਹੋ ਕੇ ਰੇਲਿੰਗ ਨਾਲ ਟਕਰਾਈ ਬੱਸ

ਇਹ ਹਾਦਸਾ ਅੰਬਾਜੀ ਦੇ ਤ੍ਰਿਸ਼ੂਲੀਆ ਘਾਟ 'ਤੇ ਉਸ ਸਮੇਂ ਵਾਪਰਿਆ ਜਦੋਂ ਬੱਸ ਬੇਕਾਬੂ ਹੋ ਕੇ ਘਾਟੀ ਦੀ ਰੇਲਿੰਗ ਨਾਲ ਟਕਰਾ ਕੇ ਪਲਟ ਗਈ। ਜ਼ਖਮੀਆਂ ਨੂੰ ਪਾਲਨਪੁਰ ਅਤੇ ਅੰਬਾਜੀ ਦੇ ਸਿਵਲ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ।

By  Aarti October 7th 2024 02:19 PM -- Updated: October 7th 2024 02:51 PM

Gujarat Horrible Bus Accident : ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਮਸ਼ਹੂਰ ਤੀਰਥ ਸਥਾਨ ਅੰਬਾਜੀ ਵਿੱਚ ਸੋਮਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਹ ਹਾਦਸਾ ਇੰਨ੍ਹਾਂ ਜਿਆਦਾ ਭਿਆਨਕ ਸੀ ਕਿ 6 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ 35 ਤੋਂ ਜ਼ਿਆਦਾ ਜ਼ਖਮੀ ਹੋ ਗਏ। 5-6 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ 50 ਤੋਂ ਵੱਧ ਯਾਤਰੀ ਸਵਾਰ ਸਨ।


ਇਹ ਹਾਦਸਾ ਅੰਬਾਜੀ ਦੇ ਤ੍ਰਿਸ਼ੂਲੀਆ ਘਾਟ 'ਤੇ ਉਸ ਸਮੇਂ ਵਾਪਰਿਆ ਜਦੋਂ ਬੱਸ ਬੇਕਾਬੂ ਹੋ ਕੇ ਘਾਟੀ ਦੀ ਰੇਲਿੰਗ ਨਾਲ ਟਕਰਾ ਕੇ ਪਲਟ ਗਈ। ਜ਼ਖਮੀਆਂ ਨੂੰ ਪਾਲਨਪੁਰ ਅਤੇ ਅੰਬਾਜੀ ਦੇ ਸਿਵਲ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ।


ਪੁਲਿਸ ਨੇ ਦੱਸਿਆ ਕਿ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਅੰਬਾਜੀ ਮੰਦਰ ਸ਼ਹਿਰ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਨਿੱਜੀ ਬੱਸ ਸੋਮਵਾਰ ਸਵੇਰੇ ਪਲਟ ਗਈ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 34 ਲੋਕ ਜ਼ਖਮੀ ਹੋ ਗਏ।

ਹਾਦਸੇ ਨੂੰ ਲੈ ਕੇ ਇੱਕ ਯਾਤਰੀ ਨੇ ਦੱਸਿਆ ਕਿ ਘਾਟ 'ਤੇ ਬੱਸ 'ਚ ਚੜ੍ਹਦੇ ਸਮੇਂ ਡਰਾਈਵਰ ਆਪਣੇ ਮੋਬਾਇਲ ਨਾਲ ਰੀਲ ਬਣਾ ਰਿਹਾ ਸੀ। ਇਸ ਲਈ ਉਸਨੂੰ ਰੋਕਿਆ ਵੀ ਗਿਆ ਸੀ ਪਰ ਉਹ ਨਹੀਂ ਰੁਕਿਆ। ਜਿਸ ਦੇ ਕਾਰਨ ਬੱਸ ਘਾਟ ’ਤੇ ਹਨੂੰਮਾਨ ਮੰਦਰ ਨੇੜੇ ਰੇਲਿੰਗ ਨਾਲ ਟਕਰਾ ਕੇ ਪਲਟ ਗਈ। ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ।

ਇਹ ਵੀ ਪੜ੍ਹੋ : Chennai Airshow Incident : ਚੇਨਈ ’ਚ ਏਅਰ ਸ਼ੋਅ ਤੋਂ ਬਾਅਦ ਭੀੜ ਹੋਈ ਕਾਬੂ ਤੋਂ ਬਾਹਰ; 3 ਲੋਕਾਂ ਦੀ ਮੌਤ, 200 ਤੋਂ ਵੱਧ ਹਸਪਤਾਲ ਦਾਖਲ

Related Post