Tamil Nadu Train Fire: ਤਾਮਿਲਨਾਡੂ 'ਚ ਵਾਪਰਿਆ ਰੂਹ ਕੰਬਾਉ ਵੱਡਾ ਟਰੇਨ ਹਾਦਸਾ, 10 ਦੀ ਮੌਤ, ਜਾਣੋ ਹਾਦਸੇ ਦਾ ਕਾਰਨ

ਤਾਮਿਲਨਾਡੂ 'ਚ ਉਸ ਸਮੇਂ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਜਦੋਂ ਇੱਕ ਯਾਤਰੀ ਨਾਲ ਭਰੀ ਟਰੇਨ ਨੂੰ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਿਕ ਇਸ ਭਿਆਨਕ ਹਾਦਸੇ ’ਚ 10 ਲੋਕਾਂ ਦੀ ਮੌਤ ਹੋ ਗਈ ਹੈ।

By  Aarti August 26th 2023 10:00 AM -- Updated: August 26th 2023 10:54 AM

Tamil Nadu Train Fire: ਤਾਮਿਲਨਾਡੂ 'ਚ ਉਸ ਸਮੇਂ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਜਦੋਂ ਇੱਕ ਯਾਤਰੀ ਨਾਲ ਭਰੀ ਟਰੇਨ ਨੂੰ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਿਕ ਇਸ ਭਿਆਨਕ ਹਾਦਸੇ ’ਚ 10 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 20 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। 


ਦੱਖਣੀ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਪੁਨਾਲੂਰ-ਮਦੁਰਾਈ ਐਕਸਪ੍ਰੈਸ ਵਿੱਚ ਅੱਜ ਸਵੇਰੇ 5:15 ਵਜੇ ਮਦੁਰਾਈ ਯਾਰਡ ਵਿੱਚ ਨਿੱਜੀ/ਵਿਅਕਤੀਗਤ ਕੋਚ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਅਤੇ ਕਿਸੇ ਹੋਰ ਡੱਬੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਗੈਸ ਸਿਲੰਡਰ ਗੈਰ-ਕਾਨੂੰਨੀ ਤਰੀਕੇ ਨਾਲ ਯਾਤਰੀਆਂ ਦੇ ਡੱਬੇ 'ਚ ਲਿਆਂਦੇ ਗਏ ਸਨ, ਜਿਸ ਕਾਰਨ ਅੱਗ ਲੱਗ ਗਈ। 

ਮੀਡੀਆ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਮਦੁਰਾਈ ਕਲੈਕਟਰ ਐਮਐਸ ਸੰਗੀਤਾ ਨੇ ਦੱਸਿਆ ਕਿ ਕੋਚ ਵਿੱਚ ਸਵਾਰ ਸਾਰੇ ਸ਼ਰਧਾਲੂ ਯੂਪੀ ਦੇ ਸਨ। ਇਸ ਕੋਚ ਨੇ ਦੋ ਦਿਨ ਮਦੁਰਾਈ ਵਿਖੇ ਰੁਕਣਾ ਸੀ। ਅੱਜ ਸਵੇਰੇ ਜਦੋਂ ਯਾਤਰੀਆਂ ਨੇ ਕੌਫੀ ਬਣਾਉਣ ਲਈ ਸਟੋਵ ਜਗਾਇਆ ਤਾਂ ਸਿਲੰਡਰ ਵਿੱਚ ਧਮਾਕਾ ਹੋ ਗਿਆ।

 ਇਹ ਵੀ ਪੜ੍ਹੋ: PM Modi ISRO Visit: ਪੀਐੱਮ ਮੋਦੀ ਨੇ ਇਸਰੋ ਦੇ ਵਿਗਿਆਨੀਆਂ ਨਾਲ ਕੀਤੀ ਮੁਲਾਕਾਤ, ਭਾਵੁਕ ਹੋ ਆਖੀਆਂ ਇਹ ਗੱਲ੍ਹਾਂ

Related Post