Gurugram Fireball Factory: ਗੁਰੂਗ੍ਰਾਮ ਦੀ ਫੈਕਟਰੀ 'ਚ ਧਮਾਕੇ ਤੋਂ ਬਾਅਦ ਲੱਗੀ ਅੱਗ, 8 ਲੋਕਾਂ ਦੇ ਜ਼ਿੰਦਾ ਸੜਨ ਦਾ ਸ਼ੱਕ

ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ 2 ਵਜੇ ਫੈਕਟਰੀ 'ਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ 3 ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ।

By  Aarti June 22nd 2024 10:01 AM

Gurugram Fireball Factory: ਗੁਰੂਗ੍ਰਾਮ ਦੇ ਦੌਲਤਾਬਾਦ ਇੰਡਸਟਰੀਅਲ ਏਰੀਆ 'ਚ ਅੱਗ ਬੁਝਾਊ ਯੰਤਰ ਬਣਾਉਣ ਵਾਲੀ ਫੈਕਟਰੀ 'ਚ ਸ਼ੁੱਕਰਵਾਰ ਦੇਰ ਰਾਤ ਜ਼ਬਰਦਸਤ ਧਮਾਕੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ ਸੜ ਕੇ 8 ਮਜ਼ਦੂਰਾਂ ਦੀ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਰਾਤ ਤੋਂ ਹੀ ਫਾਇਰ ਬ੍ਰਿਗੇਡ ਦੀਆਂ 10 ਤੋਂ ਵੱਧ ਗੱਡੀਆਂ ਮੌਕੇ 'ਤੇ ਮੌਜੂਦ ਹਨ।

ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ 2 ਵਜੇ ਫੈਕਟਰੀ 'ਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ 3 ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਅੱਗ ਦੀਆਂ ਲਪਟਾਂ ਅਤੇ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਟਨਾ ਵਾਲੀ ਥਾਂ ਤੋਂ 100 ਮੀਟਰ ਤੋਂ ਜ਼ਿਆਦਾ ਦੂਰ ਨੇੜੇ ਦੀਆਂ ਫੈਕਟਰੀਆਂ 'ਚ ਕੁਝ ਲਾਸ਼ਾਂ ਮਿਲੀਆਂ।

ਪੁਲਸ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਅਜੇ ਵੀ ਅੰਦਰ ਫਸੇ ਲੋਕਾਂ ਨੂੰ ਕੱਢਣ 'ਚ ਜੁਟੀ ਹੋਈ ਹੈ। ਇਸ ਹਾਦਸੇ ਵਿੱਚ ਆਸਪਾਸ ਦੀਆਂ 10 ਤੋਂ ਵੱਧ ਫੈਕਟਰੀਆਂ ਵਿੱਚ ਭਾਰੀ ਲੋਹੇ ਦੇ ਗੇਟ, ਐਂਗਲ ਅਤੇ ਲੋਹੇ ਦੀਆਂ ਭਾਰੀ ਚਾਦਰਾਂ ਡਿੱਗ ਗਈਆਂ। ਇਸ ਵਿੱਚ ਵੀ ਭਾਰੀ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: CNG Price Hike: ਦਿੱਲੀ-ਐੱਨਸੀਆਰ ’ਚ CNG ਹੋਈ ਮਹਿੰਗੀ, CNG ਦੀ 1 ਰੁਪਏ ਪ੍ਰਤੀ ਕਿਲੋ ਵਧਾਈ ਕੀਮਤ, ਜਾਣੋ ਨਵੀਂਆਂ ਕੀਮਤਾਂ

Related Post