Nakodar School Student: ਨਕੋਦਰ ਦੇ ਇਸ ਸਕੂਲ 'ਚ ਪਾਣੀ ਪੀਣ ਨਾਲ ਕਈ ਬੱਚੇ ਹੋਏ ਬੀਮਾਰ
ਮਿਲੀ ਜਾਣਕਾਰੀ ਮੁਤਾਬਿਕ ਜਿੱਥੋਂ ਦੇ ਇੱਕ ਸੈਂਟ ਜੂਦ ਸਕੂਲ ਦੇ ਵਿੱਚ ਪਾਣੀ ਪੀਣ ਦੇ ਨਾਲ 10 ਤੋਂ 12 ਬੱਚੇ ਅਚਾਨਕ ਬੀਮਾਰ ਹੋ ਗਏ ਜਿਨ੍ਹਾਂ ਨੂੰ ਸਕੂਲ ਦੇ ਸਟਾਫ ਦੇ ਵੱਲੋਂ ਨਕੋਦਰ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ।
Nakodar School Student: ਬੀਤੇ ਦਿਨ ਸੰਗਰੂਰ ਦੇ ਸਰਕਾਰੀ ਸਕੂਲ ਦੇ ਵਿੱਚ ਖਾਣਾ ਖਾਣ ਤੋਂ ਬਾਅਦ 60 ਬੱਚੇ ਬੀਮਾਰ ਹੋਏ, ਹਾਲਾਂਕਿ ਸਿੱਖਿਆ ਮੰਤਰੀ ਦੇ ਵੱਲੋਂ ਇਸ ਦੇ ਉੱਤੇ ਸਖਤ ਐਕਸ਼ਨ ਲੈਂਦੇ ਹੋਏ ਕਾਰਵਾਈ ਕਰਕੇ ਸਕੂਲ ਦਾ ਲਾਇਸੈਂਸ ਰੱਦ ਕੀਤਾ ਸੀ। ਫਿਲਹਾਲ ਇਹ ਮਾਮਲਾ ਅਜੇ ਠੰਢਾ ਨਹੀਂ ਹੋਇਆ ਸੀ ਕਿ ਨਕੋਦਰ ਦੇ ਵਿੱਚੋਂ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਟ ਜੂਦ ਸਕੂਲ ਦੇ ਵਿੱਚ ਪਾਣੀ ਪੀਣ ਦੇ ਨਾਲ 10 ਤੋਂ 12 ਬੱਚੇ ਅਚਾਨਕ ਬੀਮਾਰ ਹੋ ਗਏ ਜਿਨ੍ਹਾਂ ਨੂੰ ਸਕੂਲ ਦੇ ਸਟਾਫ ਦੇ ਵੱਲੋਂ ਨਕੋਦਰ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਬੱਚਿਆਂ ਦੇ ਮਾਂ ਪਿਓ ਦਾ ਕਹਿਣਾ ਹੈ ਕਿ ਸਕੂਲ ਦਾ ਪ੍ਰਸ਼ਾਸਨ ਬੱਚਿਆਂ ਦੇ ਲਈ ਬਹੁਤ ਹੀ ਜ਼ਿਆਦਾ ਲਾਪਰਵਾਹ ਹੈ।
ਬੱਚਿਆਂ ਦੇ ਕਹਿਣ ਮੁਤਾਬਕ ਸਕੂਲ ਦੇ ਪਾਣੀ ਵਾਲੇ ਕੂਲਰ ਵਿੱਚ ਛਿਪਕਲੀਆਂ ਅਤੇ ਚੂਹੇ ਮਰੇ ਪਏ ਸਨ। ਨਕੋਦਰ ਦੇ ਕੋਨਵੈਂਟ ਸਕੂਲ ਵਿੱਚ ਪਾਣੀ ਪੀਣ ਦੇ ਨਾਲ ਜੋ ਬੱਚੇ ਬੀਮਾਰ ਹੋਏ ਹਨ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਬਹੁਤ ਹੀ ਜ਼ਿਆਦਾ ਨਿਰਾਸ਼ ਨਜ਼ਰ ਆ ਰਹੇ ਨੇ ਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਸਕੂਲ ਦਾ ਪ੍ਰਸ਼ਾਸਨ ਪੂਰੀ ਤਰ੍ਹਾਂ ਲਾਪਰਵਾਹ ਹੈ।
ਇਸ ਸਬੰਧੀ ਨਿੱਜੀ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਨਕੋਦਰ ਦੇ ਲੋਕਲ ਕਾਨਵੈਂਟ ਸਕੂਲ ਤੋਂ ਪਾਣੀ ਪੀਣ ਤੋਂ ਬਾਅਦ ਵਿਦਿਆਰਥੀ ਬੀਮਾਰ ਹੋਏ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਉਲਟੀਆਂ ਅਤੇ ਫੂਡ ਪੋਇਸਨਿੰਗ ਦੀ ਸ਼ਿਕਾਇਤ ਦੇਖਣ ਨੂੰ ਮਿਲ ਰਹੀ ਹੈ ਫਿਲਹਾਲ ਬੱਚੇ ਖਤਰੇ ਤੋਂ ਬਾਹਰ ਨੇ ਇਲਾਜ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ: Lakhbir Singh Rode Died: ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਭਤੀਜੇ ਲਖਬੀਰ ਸਿੰਘ ਰੋਡੇ ਦੀ ਹੋਈ ਮੌਤ