Amritsar News : ਕੰਧ ਡਿੱਗਣ ਦੇ ਨਾਲ ਕਈ ਕਾਰਾਂ ਦਾ ਨੁਕਸਾਨ

ਅੰਮ੍ਰਿਤਸਰ ਦੇ ਗਵਾਲ ਮੰਡੀ ਇਲਾਕੇ ਵਿੱਚ ਇੱਕ ਕੰਧ ਡਿੱਗਣ ਕਾਰਨ ਨੇੜੇ ਖੜੀਆਂ ਚਾਰ ਤੋਂ ਪੰਜ ਗੱਡੀਆਂ ਦਾ ਭਾਰੀ ਨੁਕਸਾਨ ਹੋ ਗਿਆ।

By  Dhalwinder Sandhu July 26th 2024 05:46 PM

Amritsar News : ਅੰਮ੍ਰਿਤਸਰ ਦੇ ਗਵਾਲ ਮੰਡੀ ਇਲਾਕੇ ਵਿੱਚ ਇੱਕ ਕੰਧ ਡਿੱਗਣ ਕਾਰਨ ਨੇੜੇ ਖੜੀਆਂ ਚਾਰ ਤੋਂ ਪੰਜ ਗੱਡੀਆਂ ਦਾ ਭਾਰੀ ਨੁਕਸਾਨ ਹੋ ਗਿਆ। ਕੰਧ ਦੇ ਪਿਛਲੇ ਪਾਸੇ ਇੱਕ ਨਜਾਇਜ਼ ਬਿਲਡਿੰਗ ਤਿਆਰ ਕੀਤੀ ਜਾ ਰਹੀ ਸੀ, ਜਿਸ ਕਾਰਨ ਇਹ ਕੱਧ ਡਿੱਗੀ ਹੈ।

ਕਈ ਕਾਰਾਂ ਦਾ ਨੁਕਸਾਨ

ਗੱਡੀ ਦੇ ਮਾਲਕਾਂ ਨੇ ਦੱਸਿਆ ਕਿ ਅਸੀਂ ਇੱਥੇ ਗੱਡੀ ਖੜੀ ਕਰਕੇ ਸਾਹਮਣੇ ਆਰਟੀਓ ਦੇ ਦਫਤਰ ਗਏ ਸੀ ਤਾਂ ਪਿੱਛੋਂ ਪਤਾ ਲੱਗਾ ਕਿ ਕੰਧ ਡਿੱਗ ਗਈ ਹੈ, ਜਿਸ ਦੇ ਨਾਲ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ ਹੈ। ਉਹਨਾਂ ਕਿਹਾ ਕਿ ਪਤਾ ਨਹੀਂ ਇਹ ਬਿਲਡਿੰਗ ਕਿਸਦੀ ਹੈ ਤੇ ਦੁਬਾਰਾ ਕਿਸ ਤਰ੍ਹਾਂ ਡਿੱਗੀ ਹੈ। ਇਸ ਦੇ ਬਾਰੇ ਵੀ ਉਹਨਾਂ ਨੂੰ ਨਹੀਂ ਪਤਾ, ਪਰ ਉਹਨਾਂ ਦੀ ਸਾਰੀ ਗੱਡੀ ਟੁੱਟ ਗਈ ਹੈ।

ਜਾਂਚ ਜਾਰੀ

ਉਥੇ ਹੀ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਮੌਕੇ ਉੱਤੇ ਪੁੱਜੇ ਉਹਨਾਂ ਦਾ ਕਹਿਣਾ ਸੀ ਸਾਨੂੰ ਪਤਾ ਲੱਗਾ ਹੈ ਕਿ ਕੰਧ ਡਿੱਗਣ ਦੇ ਨਾਲ ਗੱਡੀਆਂ ਦਾ ਨੁਕਸਾਨ ਹੋ ਗਿਆ ਹੈ। ਕਾਰਪੋਰੇਸ਼ਨ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਕਾਨੂੰਨ ਦੀ ਉਲੰਘਣਾ ਕਰਦਾ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। 

ਮੌਕੇ ਉੱਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗਵਾਲ ਮੰਡੀ ਇਲਾਕੇ ਵਿੱਚ ਆਰਟੀਓ ਦਫਤਰ ਦੇ ਸਾਹਮਣੇ ਇੱਕ ਕੰਧ ਡਿੱਗਣ ਦੇ ਨਾਲ ਉੱਥੇ ਖੜੀਆਂ ਚਾਲ ਤੋਂ ਪੰਜ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ ਹੈ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।

ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਜਿਹੜੀ ਬਿਲਡਿੰਗ ਦੀ ਦੀਵਾਰ ਡਿੱਗੀ ਸੀ, ਉਹ ਦੀਵਾਰ ਬਿਲਕੁਲ ਕੱਚੀ ਸੀ ਤੇ ਉਸਦੇ ਪਿੱਛੇ ਬਿਲਡਿੰਗ ਮਾਲਕ ਵੱਲੋਂ ਨਜਾਇਜ਼ ਬਿਲਡਿੰਗ ਤਿਆਰ ਕੀਤੀ ਜਾ ਰਹੀ ਸੀ। ਮਲਬਾ ਸੁੱਟਣ ਦੇ ਨਾਲ ਉਹ ਕੱਚੀ ਦੀਵਾਰ ਹੇਠਾਂ ਡਿੱਗ ਪਈ ਹੈ।

ਇਹ ਵੀ ਪੜ੍ਹੋ: US Elections : ਬਰਾਕ ਓਬਾਮਾ ਨੇ ਕਮਲਾ ਹੈਰਿਸ ਦੇ ਨਾਂ ਨੂੰ ਦਿੱਤੀ ਮਨਜ਼ੂਰੀ, ਪਤਨੀ ਮਿਸ਼ੇਲ ਨੇ ਵੀ ਕੀਤਾ ਸਮਰਥਨ

Related Post