Major Dhyan Chand Khel Ratna Award 2024 ਦਾ ਐਲਾਨ, ਪੰਜਾਬ ਦੇ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਸਣੇ ਚਾਰ ਖਿਡਾਰੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ
ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਅਤੇ ਜਾਂਚ ਤੋਂ ਬਾਅਦ ਸਰਕਾਰ ਨੇ ਕਈ ਖਿਡਾਰੀਆਂ, ਕੋਚਾਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਨੂੰ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ।
Major Dhyan Chand Khel Ratna Award 2024 : ਖੇਡ ਮੰਤਰਾਲੇ ਨੇ 2024 ਲਈ ਰਾਸ਼ਟਰੀ ਖੇਡ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਚਾਰ ਅਥਲੀਟਾਂ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਲਈ ਚੁਣਿਆ ਗਿਆ ਹੈ। ਇਸ ਵਾਰ ਖੇਡ ਰਤਨ ਹਾਸਲ ਕਰਨ ਵਾਲੇ ਖਿਡਾਰੀਆਂ ਵਿੱਚ ਵਿਸ਼ਵ ਚੈਂਪੀਅਨ ਗ੍ਰੈਂਡਮਾਸਟਰ ਡੀ ਗੁਕੇਸ਼, ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਪੈਰਿਸ ਓਲੰਪਿਕ ਵਿੱਚ ਨਿਸ਼ਾਨੇਬਾਜ਼ੀ ਵਿੱਚ ਦੋ ਤਗ਼ਮੇ ਜਿੱਤਣ ਵਾਲੇ ਪੈਰਾ ਓਲੰਪਿਕ ਸੋਨ ਤਗ਼ਮਾ ਜੇਤੂ ਪ੍ਰਵੀਨ ਕੁਮਾਰ ਅਤੇ ਮਨੂ ਭਾਕਰ ਸ਼ਾਮਲ ਹਨ।
ਪੁਰਸਕਾਰ ਜੇਤੂਆਂ ਨੂੰ 17 ਜਨਵਰੀ, 2025 (ਸ਼ੁੱਕਰਵਾਰ) ਨੂੰ ਰਾਸ਼ਟਰਪਤੀ ਭਵਨ ਵਿੱਚ ਇੱਕ ਵਿਸ਼ੇਸ਼ ਸਮਾਰੋਹ ਵਿੱਚ ਪੁਰਸਕਾਰ ਦਿੱਤੇ ਜਾਣਗੇ। ਇਸ ਵਾਰ ਖੇਡ ਮੰਤਰਾਲੇ ਵੱਲੋਂ ਅਰਜੁਨ ਪੁਰਸਕਾਰ ਲਈ 17 ਪੈਰਾ ਐਥਲੀਟਾਂ ਸਮੇਤ ਕੁੱਲ 32 ਐਥਲੀਟਾਂ ਦੀ ਚੋਣ ਕੀਤੀ ਗਈ ਹੈ। ਹਾਲਾਂਕਿ ਇਸ ਵਾਰ ਅਜਿਹਾ ਕੋਈ ਕ੍ਰਿਕਟਰ ਨਹੀਂ ਹੈ ਜਿਸ ਨੂੰ ਇਹ ਅਵਾਰਡ ਮਿਲ ਰਿਹਾ ਹੋਵੇ।