ਜੰਮੂ-ਕਸ਼ਮੀਰ ਚ ਕਤਲ ਕੀਤੇ ਦੋਵੇਂ ਪੰਜਾਬੀਆਂ ਦੇ ਪਰਿਵਾਰਾਂ ਨੂੰ ਮਾਨ ਸਰਕਾਰ ਦੇਵੇਗੀ ਮਾਲੀ ਮਦਦ, ਅਕਾਲੀ ਦਲ ਦੀ ਦਖ਼ਲ ਮਗਰੋਂ ਲਿਆ ਫੈਸਲਾ
Two Punjabis shot dead by terrorist in J&K: ਲੰਘੇ ਕੱਲ੍ਹ ਪੰਜਾਬ ਦੇ ਅੰਮ੍ਰਿਤਸਰ ਦੇ ਦੋ ਨੌਜਵਾਨਾਂ ਨੂੰ ਸ੍ਰੀਨਗਰ ਵਿੱਚ ਅੱਤਵਾਦੀਆਂ ਨੇ ਆਪਣਾ ਨਿਸ਼ਾਨਾ ਬਣਾਇਆ। ਇਨ੍ਹਾਂ 'ਚੋਂ ਇਕ ਦੀ ਲਾਸ਼ ਵੀਰਵਾਰ ਨੂੰ ਉਸ ਦੇ ਜੱਦੀ ਪਿੰਡ ਚਮਿਆਰੀ ਪਹੁੰਚੀ ਪਰ ਪਰਿਵਾਰ ਵਾਲਿਆਂ ਨੇ ਉਸ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਅਜੇ ਤੱਕ ਮੈਡੀਕਲ ਰਿਪੋਰਟ ਨਹੀਂ ਦਿੱਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਲਾਸ਼ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਨੂੰ ਕੋਈ ਗੋਲੀ ਨਹੀਂ ਲੱਗੀ ਸਗੋਂ ਉਨ੍ਹਾਂ ਦੇ ਪੁੱਤ ਦੇ ਸ਼ਰੀਰ 'ਤੇ ਕੁੱਟਮਾਰ ਦੇ ਨਿਸ਼ਾਨ ਸਨ।
/ptc-news/media/media_files/YZLNRhpNSNmXSM96lrzy.jpg)
ਇਹ ਵੀ ਪੜ੍ਹੋ: PRTC ਬੱਸਾਂ 'ਚ 52 ਤੋਂ ਵੱਧ ਸਵਾਰੀਆਂ ਨਾ ਬਿਠਾਉਣ 'ਤੇ ਵੱਡੀ Update, ਬੱਸ ਮੁਲਾਜ਼ਮਾਂ ਨੇ ਕੀਤਾ ਇਹ ਐਲਾਨ
DC ਅੰਮ੍ਰਿਤਸਰ ਦੇ ਭਰੋਸਾ ਦੇਣ ਮਗਰੋਂ ਸਸਕਾਰ ਲਈ ਮੰਨਿਆ ਪਰਿਵਾਰ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਦੇ ਦਖ਼ਲ ਤੋਂ ਬਾਅਦ ਪੀੜਿਤ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਮਾਲੀ ਮਦਦ ਦਾ ਐਲਾਨ ਕੀਤਾ ਗਿਆ ਹੈ। ਅਕਾਲੀ ਆਗੂ ਨੇ ਮੀਡੀਆ ਨਾਲ ਗਲਤਬਾਤ ਕਰਦਿਆਂ ਦੱਸਿਆ ਕਿ ਸਵੇਰ ਦਾ ਕੋਈ ਵੀ ਸਰਕਾਰੀ ਅਫ਼ਸਰ ਪੀੜਤ ਪਰਿਵਾਰ ਨੂੰ ਮਿਲਣ ਨਹੀਂ ਪਹੁੰਚਿਆ ਸੀ। ਉਨ੍ਹਾਂ ਕਿਹਾ ਕਿ ਡੀ.ਸੀ. ਅੰਮ੍ਰਿਤਸਰ ਨਾਲ ਗੱਲ ਕਰਨ ਮਗਰੋਂ ਤਹਿਸੀਲਦਾਰ ਮੌਕੇ 'ਤੇ ਪਹੁੰਚੇ ਨੇ, ਜਿਨ੍ਹਾਂ ਪੀੜਤ ਪਰਿਵਾਰ ਨੂੰ ਇਹ ਭਰੋਸਾ ਦਿਵਾਇਆ ਕਿ ਪਰਿਵਾਰ ਦੀ ਜਿਹੜੀ ਮਾਲੀ ਮਦਦ ਦੀ ਮੰਗ ਸੀ, ਸਰਕਾਰ ਨੇ ਉਸਨੂੰ ਪਰਵਾਨ ਕਰ ਲਿਆ ਅਤੇ ਰਿਸ਼ਤੇਦਾਰ ਲਈ ਸਰਕਾਰੀ ਨੌਕਰੀ ਦੀ ਫਾਈਲ ਬਣਾ ਕੇ ਅੱਗੇ ਭੇਜੀ ਜਾਵੇਗੀ। ਪੀੜਤ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 2-2 ਲੱਖ ਰੁਪਏ ਦੀ ਮਾਲੀ ਮਦਦ ਦੇਣ ਦੀ ਗੱਲ ਆਖੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਦੇ ਨਾਲ ਹੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਜੰਮੂ ਅਤੇ ਕਸ਼ਮੀਰ ਸਰਕਾਰ ਵੱਲੋਂ ਵੀ ਡੇਢ-ਡੇਢ ਲੱਖ ਦੀ ਮਾਲੀ ਮਦਦ ਦਿੱਤੀ ਜਾਵੇਗੀ।
/ptc-news/media/media_files/27JW4NjpfrhYThnYKTla.jpg)
ਇਹ ਵੀ ਪੜ੍ਹੋ: ਦਿੱਲੀ-NCR 'ਚ ਕਿਸਾਨਾਂ ਦੇ ਪ੍ਰਦਰਸ਼ਨ ਦਾ ਆਵਾਜਾਈ 'ਤੇ ਅਸਰ; ਨੋਇਡਾ ’ਚ ਕਈ ਸੜਕਾਂ ਬੰਦ, ਲੋਕ ਪਰੇਸ਼ਾਨ
ਅੰਮ੍ਰਿਤਪਾਲ ਅਤੇ ਰੋਹਿਤ ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
ਮ੍ਰਿਤਕਾਂ ਦੀ ਪਛਾਣ ਅੰਮ੍ਰਿਤਪਾਲ (31) ਅਤੇ ਰੋਹਿਤ (26) ਵਜੋਂ ਹੋਈ ਹੈ। ਅੰਮ੍ਰਿਤਪਾਲ ਸਿੰਘ ਅਤੇ ਰੋਹਿਤ 7 ਫਰਵਰੀ ਦੀ ਸ਼ਾਮ 7 ਵਜੇ ਸ੍ਰੀਨਗਰ ਦੇ ਸ਼ਹੀਦ ਗੰਜ ਸਥਿਤ ਹੱਬਾ ਕਦਲ ਵਿਖੇ ਡਰਾਈ ਫਰੂਟ ਦੀ ਦੁਕਾਨ ਤੋਂ ਆਪਣੇ ਕਿਰਾਏ ਦੇ ਕਮਰੇ ਵਿੱਚ ਜਾ ਰਹੇ ਸਨ। ਇਸ ਦੌਰਾਨ ਅੱਤਵਾਦੀਆਂ ਨੇ ਦੋਵਾਂ ਨੂੰ ਏਕੇ-47 ਰਾਈਫਲਾਂ ਨਾਲ ਨੇੜਿਓਂ ਗੋਲੀ ਮਾਰ ਦਿੱਤੀ। ਜੰਮੂ ਪੁਲਿਸ ਦੇ ਬਿਆਨਾਂ ਮੁਤਾਬਕ ਅੰਮ੍ਰਿਤਪਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਰੋਹਿਤ ਨੂੰ ਜ਼ਖਮੀ ਹਾਲਤ 'ਚ ਸ਼੍ਰੀਨਗਰ ਦੇ ਸ਼੍ਰੀ ਮਹਾਰਾਜਾ ਹਰੀ ਸਿੰਘ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿੱਥੇ ਅੱਜ ਸਵੇਰੇ ਉਸ ਦੀ ਵੀ ਮੌਤ ਹੋ ਗਈ।
ਇਹ ਵੀ ਪੜ੍ਹੋ: ਬਾਰਾਤ ਵਾਲੀ ਕਾਰ ਹੋਈ ਭਿਆਨਕ ਹਾਦਸੇ ਦਾ ਸ਼ਿਕਾਰ, ਲਾੜੇ ਦੇ ਪਿਤਾ ਸਣੇ ਕਈ ਫੱਟੜ
ਸਾਲ ਦੀ ਪਹਿਲੀ ਟਾਰਗੇਟ ਕਿਲਿੰਗ
ਅੰਮ੍ਰਿਤਪਾਲ ਅਤੇ ਰੋਹਿਤ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਅੰਮ੍ਰਿਤਪਾਲ ਅਤੇ ਰੋਹਿਤ 'ਤੇ ਇਹ ਹਮਲਾ ਸ਼੍ਰੀਨਗਰ 'ਚ ਇਸ ਸਾਲ ਦੀ ਪਹਿਲੀ ਟਾਰਗੇਟ ਕਿਲਿੰਗ ਹੈ। ਪਿਛਲੇ ਸਾਲ ਸ੍ਰੀਨਗਰ ਵਿੱਚ ਇੱਕ ਦਰਜਨ ਟਾਰਗੇਟ ਕਿਲਿੰਗ ਦੀਆਂ ਘਟਨਾਵਾਂ ਹੋਈਆਂ ਸਨ। ਜਿਸ 'ਚ ਅੱਤਵਾਦੀਆਂ ਨੇ ਉਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਜੋ ਛੁੱਟੀ 'ਤੇ ਘਰ ਆਏ ਸਨ। ਇਸ ਦੇ ਨਾਲ ਹੀ 7 ਅਕਤੂਬਰ 2021 ਨੂੰ ਸ੍ਰੀਨਗਰ ਵਿੱਚ ਸਿੱਖ ਅਧਿਆਪਕਾ ਸਪਿੰਦਰ ਕੌਰ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਇਹ ਹਮਲਾ ਇਸ ਲਈ ਵੀ ਹੋਇਆ ਕਿਉਂਕਿ ਉਹ ਇੱਕ ਗ਼ੈਰ-ਮੁਸਲਿਮ ਸੀ ਅਤੇ ਸ੍ਰੀਨਗਰ ਵਿੱਚ ਰਹਿ ਕੇ ਰੋਜ਼ੀ-ਰੋਟੀ ਕਮਾ ਰਹੀ ਸੀ।
ਇਹ ਵੀ ਪੜ੍ਹੋ: ਜੱਟ ਦੀ ਪਹਿਲੀ ਪਸੰਦ ਫੋਰਡ ਟਰੈਕਟਰ ਹੁਣ ਬਣੇਗਾ ਕੈਨੇਡਾ ਦੀਆਂ ਸੜਕਾਂ ਦਾ ਸ਼ਿੰਗਾਰ
ਗੈਰ-ਮੁਸਲਿਮ ਹੋਣ ਕਾਰਨ ਕੀਤੇ ਜਾ ਰਹੇ ਕਤਲ
ਲਸ਼ਕਰ-ਏ-ਤੋਇਬਾ ਤੋਂ ਬਣੇ ਸੰਗਠਨ ਦ ਰੇਸਿਸਟੈਂਸ ਫੋਰਸ (ਟੀ.ਆਰ.ਐਫ.) ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਇਹ ਸੰਗਠਨ ਲੰਬੇ ਸਮੇਂ ਤੋਂ ਸ਼੍ਰੀਨਗਰ 'ਚ ਗੈਰ-ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਨ੍ਹਾਂ ਦਾ ਨਿਸ਼ਾਨਾ ਸਿਰਫ਼ ਆਮ ਨਾਗਰਿਕ ਹਨ ਜੋ ਗ਼ੈਰ-ਮੁਸਲਿਮ ਹਨ ਅਤੇ ਸ੍ਰੀਨਗਰ ਵਿੱਚ ਆਪਣੀ ਰੋਜ਼ੀ-ਰੋਟੀ ਕਮਾ ਰਹੇ ਹਨ।