Manipur Violence News : ਮਣੀਪੁਰ 'ਚ ਮੁੜ ਹੋਈ ਹਿੰਸਾ, ਰਾਕੇਟ ਹਮਲੇ ਤੋਂ ਬਾਅਦ ਗੋਲੀਬਾਰੀ; 5 ਹਲਾਕ

ਅਧਿਕਾਰੀ ਮੁਤਾਬਕ ਅੱਤਵਾਦੀਆਂ ਨੇ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਇਕੱਲੇ ਇਕੱਲੇ ਰਹਿਣ ਵਾਲੇ ਵਿਅਕਤੀ ਦੇ ਘਰ ਵਿਚ ਦਾਖ਼ਲ ਹੋ ਕੇ ਉਸ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ।

By  Aarti September 7th 2024 02:00 PM

Manipur Violence News :  ਮਣੀਪੁਰ ਵਿੱਚ ਪਿਛਲੇ ਸਾਲ ਮਈ ਤੋਂ ਚੱਲ ਰਿਹਾ ਤਣਾਅ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਬਿਸ਼ਨੂਪੁਰ 'ਚ ਰਾਕੇਟ ਹਮਲੇ ਤੋਂ ਬਾਅਦ ਹੋਈ ਹਿੰਸਾ 'ਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇਹ ਅੰਕੜਾ ਵੀ ਵਧ ਸਕਦਾ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਜਦੋਂ ਉਹ ਸੌਂ ਰਿਹਾ ਸੀ, ਜਦਕਿ ਬਾਅਦ ਵਿੱਚ ਹੋਈ ਗੋਲੀਬਾਰੀ ਵਿੱਚ ਚਾਰ ਹਥਿਆਰਬੰਦ ਵਿਅਕਤੀ ਮਾਰੇ ਗਏ।

ਅਧਿਕਾਰੀ ਮੁਤਾਬਕ ਅੱਤਵਾਦੀਆਂ ਨੇ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਇਕੱਲੇ ਇਕੱਲੇ ਰਹਿਣ ਵਾਲੇ ਵਿਅਕਤੀ ਦੇ ਘਰ ਵਿਚ ਦਾਖ਼ਲ ਹੋ ਕੇ ਉਸ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਕਤਲ ਤੋਂ ਬਾਅਦ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ ਸੱਤ ਕਿਲੋਮੀਟਰ ਦੂਰ ਪਹਾੜੀ ਇਲਾਕੇ ਵਿੱਚ ਲੜਾਕੂ ਭਾਈਚਾਰਿਆਂ ਦੇ ਹਥਿਆਰਬੰਦ ਵਿਅਕਤੀਆਂ ਦਰਮਿਆਨ ਗੋਲੀਬਾਰੀ ਹੋਈ, ਜਿਸ ਵਿੱਚ ਤਿੰਨ ਪਹਾੜੀ ਅੱਤਵਾਦੀਆਂ ਸਮੇਤ ਚਾਰ ਹਥਿਆਰਬੰਦ ਵਿਅਕਤੀ ਮਾਰੇ ਗਏ।

ਜਾਣਕਾਰੀ ਮੁਤਾਬਿਕ ਗੋਲੀਬਾਰੀ 'ਚ ਮਰਨ ਵਾਲੇ ਲੋਕ ਕੂਕੀ ਅਤੇ ਮੇਤੇਈ ਦੋਹਾਂ ਭਾਈਚਾਰਿਆਂ ਨਾਲ ਸਬੰਧਤ ਸਨ। ਮਣੀਪੁਰ ਵਿੱਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਤੋਂ ਬਾਅਦ ਪਿਛਲੇ ਪੰਜ ਦਿਨਾਂ ਵਿੱਚ ਤਣਾਅ ਬਹੁਤ ਵੱਧ ਗਿਆ ਹੈ। ਬਿਸ਼ਨੂਪੁਰ 'ਚ ਸ਼ੁੱਕਰਵਾਰ ਰਾਤ ਨੂੰ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ 2 ਮਣੀਪੁਰ ਰਾਈਫਲਜ਼ ਅਤੇ 7 ਮਣੀਪੁਰ ਰਾਈਫਲਜ਼ ਦੇ ਹੈੱਡਕੁਆਰਟਰ ਤੋਂ ਹਥਿਆਰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ।

ਪਿਛਲੇ 17 ਮਹੀਨਿਆਂ ਤੋਂ ਜਾਰੀ ਹਿੰਸਾ ਵਿੱਚ ਪਹਿਲੀ ਵਾਰ ਰਾਕੇਟ ਹਮਲਾ ਵੀ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਕੁਕੀ ਅੱਤਵਾਦੀਆਂ ਨੇ ਲੰਬੀ ਦੂਰੀ ਦਾ ਰਾਕੇਟ ਵੀ ਦਾਗਿਆ। ਇਸ ਰਾਕੇਟ ਦੀ ਲੰਬਾਈ ਕਰੀਬ ਚਾਰ ਫੁੱਟ ਦੱਸੀ ਜਾ ਰਹੀ ਹੈ। ਹਿੰਸਾ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਸੂਬੇ ਭਰ ਦੇ ਸਕੂਲ ਅਤੇ ਕਾਲਜ ਬੰਦ ਕਰਨ ਦੇ ਹੁਕਮ ਦਿੱਤੇ ਹਨ। 

ਦੱਸ ਦਈਏ ਕਿ ਪਿਛਲੇ ਸਾਲ 3 ਮਈ ਤੋਂ ਮਣੀਪੁਰ ਜਾਤੀ ਹਿੰਸਾ ਦਾ ਸ਼ਿਕਾਰ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵੀ ਸੰਭਵ ਹੈ ਕਿ ਗੋਲਾ ਬਾਰੂਦ ਇੱਕ ਲੰਬੀ ਪਾਈਪ ਵਿੱਚ ਭਰਿਆ ਗਿਆ ਸੀ ਅਤੇ ਰਾਕੇਟ ਲਾਂਚਰ ਦੀ ਮਦਦ ਨਾਲ ਫਾਇਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : Haryana Politics : ਹੁੱਡਾ ਦੀ ਸੀ ਸਾਰੀ ਸਾਜ਼ਿਸ਼, ਕਾਂਗਰਸ ਦਫਤਰ 'ਚ ਲਿਖੀ ਗਈ ਸੀ ਅੰਦੋਲਨ ਦੀ ਸਕ੍ਰਿਪਟ... ਬ੍ਰਿਜ ਭੂਸ਼ਣ ਸਿੰਘ ਦਾ ਵਿਨੇਸ਼ ਫੋਗਾਟ 'ਤੇ ਹਮਲਾ

Related Post