Audi ਕਾਰ ਚਲਾਉਂਦੇ ਸਮੇਂ ਇਹ ਵਿਅਕਤੀ ਹਮੇਸ਼ਾ ਪਾਉਂਦਾ ਹੈ ਹੈਲਮੇਟ, ਕਾਰਨ ਜਾਣ ਹੋ ਜਾਓਗੇ ਹੈਰਾਨ

ਇਹੀ ਕਾਰਨ ਹੈ ਕਿ ਜਦੋਂ ਵੀ ਬਹਾਦਰ ਸਿੰਘ ਪਰਿਹਾਰ ਆਪਣੀ ਔਡੀ ਲੈ ਕੇ ਕਿਤੇ ਜਾਂਦੇ ਹਨ ਤਾਂ ਹਮੇਸ਼ਾ ਹੈਲਮੇਟ ਪਹਿਨਦੇ ਹਨ। ਇਸ ਲਈ ਨਹੀਂ ਕਿ ਉਹ ਫਾਰਮੂਲਾ 1 ਕਾਰ ਚਲਾ ਰਿਹਾ ਹੈ ਜਾਂ ਡਕਾਰ ਵਿੱਚ ਰੈਲੀ ਰੇਸਿੰਗ ਵਿੱਚ ਜਾ ਰਿਹਾ ਹੈ, ਪਰ ਕਿਉਂਕਿ ਪਿਛਲੀ ਵਾਰ ਉਸਨੇ ਅਜਿਹਾ ਨਹੀਂ ਕੀਤਾ ਸੀ

By  Aarti May 16th 2024 02:41 PM

Man Drives Audi With a Helmet: ਝਾਂਸੀ ਵਿੱਚ ਇੱਕ ਅਜੀਬ ਘਟਨਾ ਦੇਖਣ ਨੂੰ ਮਿਲੀ। ਜਿੱਥੇ ਇੱਕ ਵਿਅਕਤੀ ਦਾ ਬਿਨਾਂ ਹੈਲਮੇਟ ਪਾਏ ਕਾਰ ਚਲਾਉਣ 'ਤੇ ਚਲਾਨ ਕੀਤਾ ਗਿਆ। ਵਿਅਕਤੀ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਉਸ ਦੇ ਫੋਨ 'ਤੇ ਮੈਸੇਜ ਆਇਆ। ਇਸ ਮਾਮਲੇ ਸਬੰਧੀ ਜਦੋਂ ਉਹ ਟਰੈਫਿਕ ਪੁਲਿਸ ਕੋਲ ਪਹੁੰਚਿਆਂ ਤਾਂ ਉਨ੍ਹਾਂ ਵੱਲੋਂ ਚੋਣਾਂ ਮਗਰੋਂ ਆਉਣ ਦੀ ਗੱਲ ਆਖੀ ਗਈ। ਇਸ ਕਾਰਨ ਹੁਣ ਉਹ ਅਕਸਰ ਕਾਰ ਚਲਾਉਂਦੇ ਸਮੇਂ ਹੈਲਮੇਟ ਪਹਿਨਦਾ ਹੈ।

ਇਹੀ ਕਾਰਨ ਹੈ ਕਿ ਜਦੋਂ ਵੀ ਬਹਾਦਰ ਸਿੰਘ ਪਰਿਹਾਰ ਆਪਣੀ ਔਡੀ ਲੈ ਕੇ ਕਿਤੇ ਜਾਂਦੇ ਹਨ ਤਾਂ ਹਮੇਸ਼ਾ ਹੈਲਮੇਟ ਪਹਿਨਦੇ ਹਨ। ਇਸ ਲਈ ਨਹੀਂ ਕਿ ਉਹ ਫਾਰਮੂਲਾ 1 ਕਾਰ ਚਲਾ ਰਿਹਾ ਹੈ ਜਾਂ ਡਕਾਰ ਵਿੱਚ ਰੈਲੀ ਰੇਸਿੰਗ ਵਿੱਚ ਜਾ ਰਿਹਾ ਹੈ, ਪਰ ਕਿਉਂਕਿ ਪਿਛਲੀ ਵਾਰ ਉਸਨੇ ਅਜਿਹਾ ਨਹੀਂ ਕੀਤਾ ਸੀ, ਜਿਸ ਕਾਰਨ ਝਾਂਸੀ ਵਿੱਚ ਟ੍ਰੈਫਿਕ ਪੁਲਿਸ ਨੇ ਉਸਨੂੰ 1,000 ਰੁਪਏ ਦਾ ਜੁਰਮਾਨਾ ਲਗਾ ਦਿੱਤਾ ਸੀ। 

ਟਰੱਕ ਯੂਨੀਅਨ ਦੇ ਪ੍ਰਧਾਨ ਬਹਾਦਰ ਸਿੰਘ ਨੂੰ ਮਾਰਚ ਵਿੱਚ ਉਸਦੇ ਸੈੱਲਫੋਨ 'ਤੇ ਇੱਕ ਮੈਸੇਜ ਮਿਲਿਆ। ਜਿਸ ਵਿੱਚ ਦੱਸਿਆ ਗਿਆ ਸੀ ਕਿ ਉਸ ਦੀ ਕਾਰ ਦਾ ਚਲਾਨ ਕਰ ਦਿੱਤਾ ਗਿਆ ਹੈ। ਜਦੋਂ ਉਹ ਵੇਰਵਿਆਂ ਦੀ ਜਾਂਚ ਕਰਨ ਲਈ ਟਰਾਂਸਪੋਰਟ ਦੀ ਵੈੱਬਸਾਈਟ 'ਤੇ ਗਿਆ ਤਾਂ ਉਹ ਅੱਖਾਂ ਰਗੜਦਾ ਰਹਿ ਗਿਆ ਕਿਉਂਕਿ ਉਨ੍ਹਾਂ ਨੇ ਹੈਲਮੇਟ ਨਾ ਪਹਿਨਣ ਕਾਰਨ ਚਲਾਨ ਜਾਰੀ ਕੀਤਾ ਸੀ। ਜਦਕਿ ਚਲਾਨ ਵਿੱਚ ਫੋਟੋ ਦੋਪਹੀਆ ਵਾਹਨ ਦੀ ਹੈ, ਉਥੇ ਵਾਹਨ ਦੀ ਸ਼੍ਰੇਣੀ 'ਮੋਟਰ ਕਾਰ' ਵਜੋਂ ਸਪਸ਼ਟ ਤੌਰ 'ਤੇ ਦਰਸਾਈ ਗਈ ਹੈ।

ਝਾਂਸੀ ਦੀ ਨੰਦੂ ਕਲੋਨੀ ਦੇ ਵਸਨੀਕ ਨੇ ਟ੍ਰੈਫਿਕ ਪੁਲਿਸ ਅਧਿਕਾਰੀਆਂ ਤੱਕ ਪਹੁੰਚ ਕੀਤੀ, ਪਰ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਲੋਕ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕਰਨਗੇ। ਕਿਉਂਕਿ ਉੱਤਰ ਪ੍ਰਦੇਸ਼ ਵਿੱਚ ਸਾਰੇ ਸੱਤ ਪੜਾਵਾਂ ਵਿੱਚ ਵੋਟਿੰਗ ਹੋਣੀ ਹੈ, ਯਾਨੀ 1 ਜੂਨ ਨੂੰ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ, ਮਤਲਬ ਇਸ ਤੋਂ ਬਾਅਦ ਉਨ੍ਹਾਂ ਨੂੰ ਘੱਟੋ-ਘੱਟ ਤਿੰਨ ਦਿਨ ਹੋਰ ਉਡੀਕ ਕਰਨੀ ਪਵੇਗੀ।

ਇਹ ਵੀ ਪੜ੍ਹੋ: Lok sabha election 2024: ਪੰਜਾਬ 'ਚ ਕੇਂਦਰੀ ਬਲਾਂ ਦੀਆਂ 250 ਕੰਪਨੀਆਂ ਦੀ ਪਹਿਰੇ 'ਚ ਹੋਵੇਗੀ ਵੋਟਿੰਗ

Related Post