Ludhiana News : ਜਗਰਾਉਂ ਚ ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ, 52 ਸਾਲਾ ਸ਼ਖਸ ਦੀ ਮੌਤ
Mullanpur News : ਐਸਐਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲਵਲੀ ਆਪਣੇ ਦੋਸਤ ਨਾਲ ਮੁੱਲਾਂਪੁਰ ਦਾਖਾ ਤੋ ਪਿੰਡ ਮਲਕ ਜਾਗੋ ਸਮਾਗਮ ਵਿਚ ਆਇਆ ਸੀ ਤੇ ਅਚਾਨਕ ਕਿਸੇ ਦੇ ਰਿਵਾਲਵਰ ਵਿੱਚੋ ਗੋਲੀ ਚੱਲ ਗਈ, ਜਿਸ ਨਾਲ ਉਸਦੀ ਮੌਤ ਹੋ ਗਈ। ਬਾਕੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Man Shot Dead in Marriage : ਪਿੰਡ ਮਲਕ ਵਿਚ ਵਿਆਹ ਦੇ ਜਾਗੋ ਸਮਾਗਮ ਦੌਰਾਨ ਮੁੱਲਾਂਪੁਰ ਦਾਖਾ ਦੇ 52 ਸਾਲਾ ਦੇ ਲਵਲੀ ਨਾਮ ਦੇ ਇੱਕ ਸੁਨਆਰੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਦੇ ਚਲਦੀਆਂ ਮੌਕੇ 'ਤੇ ਭਗਦੜ ਮੱਝ ਗਈ ਤੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਜਿੱਥੇ ਸਿਵਿਲ ਹਸਪਤਾਲ ਜਗਰਾਓਂ ਪਹੁੰਚਾਇਆ,ਉਥੇ ਹੀ ਇਸ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਮੌਕੇ 'ਤੇ ਪਹੁੰਚੇ ਥਾਣਾ ਸਦਰ ਦੇ ਐਸਐਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲਵਲੀ ਆਪਣੇ ਦੋਸਤ ਨਾਲ ਮੁੱਲਾਂਪੁਰ ਦਾਖਾ ਤੋ ਪਿੰਡ ਮਲਕ ਜਾਗੋ ਸਮਾਗਮ ਵਿਚ ਆਇਆ ਸੀ ਤੇ ਅਚਾਨਕ ਕਿਸੇ ਦੇ ਰਿਵਾਲਵਰ ਵਿੱਚੋ ਗੋਲੀ ਚੱਲ ਗਈ, ਜਿਸ ਨਾਲ ਉਸਦੀ ਮੌਤ ਹੋ ਗਈ। ਬਾਕੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਬੇਸ਼ੱਕ ਪੁਲਿਸ ਨੇ ਸੁਨਆਰੇ ਦੇ ਇੱਕ ਗੋਲੀ ਵੱਜਣ ਦੀ ਗੱਲ ਕਹੀ ਹੈ, ਪਰ ਹਸਪਤਾਲ ਦੀ ਡਾਕਟਰ ਸ਼ੀਤਲ ਨੇ ਮ੍ਰਿਤਕ ਦੇ ਦੋ ਗੋਲੀਆਂ ਵੱਜਣ ਦੀ ਗੱਲ ਕਹੀ ਹੈ।ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਲਵਲੀ ਨੂੰ ਫਿਰੌਤੀ ਲਈ ਕਾਲਾਂ ਵੀ ਆਈਆਂ ਸਨ। ਪਰ ਫਿਲਹਾਲ ਪੁਲਿਸ ਹੁਣ ਬਾਕੀ ਪਹਿਲੂਆਂ 'ਤੇ ਵੀ ਜਾਂਚ ਕਰ ਰਹੀ ਹੈ।