ਸੰਗਰੂਰ 'ਚ ਸਾਹਮਣੇ ਆਇਆ ਵੋਟ ਪਾਉਣ ਦਾ ਸ਼ਾਹੀ ਅੰਦਾਜ਼, ਵੇਖੋ ਵਾਇਰਲ ਵੀਡੀਓ

ਸ਼ੌਂਕੀ ਸਰਦਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਕੋਲ ਹੋਰ ਵੀ ਦੋ ਘੋੜੀਆਂ ਹਨ, ਜੋ ਪਿੰਡ ਵਿੱਚ ਹੀ ਦੋ ਹੋਰ ਥਾਂਵਾਂ 'ਤੇ ਗਈਆਂ ਹਨ। ਉਸ ਨੇ ਵੋਟ ਪਾਉਣ ਤੋਂ ਬਾਅਦ ਆਪਣੇ ਹੱਥ 'ਤੇ ਲੱਗੀ ਸਿਆਹੀ ਵਿਖਾਉਂਦਿਆਂ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਲਈ ਉਤਸ਼ਾਹਤ ਕੀਤਾ।

By  KRISHAN KUMAR SHARMA June 1st 2024 04:27 PM

ਇਹ ਕਿਸੇ ਫਿਲਮ ਦਾ ਸੀਨ ਨਹੀਂ ਹੈ, ਜਿਸ ਵਿੱਚ ਘੋੜੇ 'ਤੇ ਬੈਠ ਕੇ ਇੱਕ ਵਿਅਕਤੀ ਦਗੜ-ਦਗੜ ਕਰਦਾ ਜਾ ਰਿਹਾ ਹੈ। ਜੀ ਹਾਂ, ਇਹ ਰੀਅਲ ਲਾਈਵ ਦਾ ਘੋੜਸਵਾਰ ਹੈ, ਜੋ ਕਿ ਆਪਣੇ ਘਰ ਤੋਂ ਲੋਕ ਸਭਾ ਚੋਣਾਂ 2024 ਵਿੱਚ ਆਪਣੇ ਵੋਟ ਹੱਕ ਦੀ ਵਰਤੋਂ ਕਰਨ ਲਈ ਘੋੜੇ 'ਤੇ ਵੋਟ ਪਾਉਣ ਪਹੁੰਚਿਆ।

ਚੋਣਾਂ ਦਾ ਇਹ ਵੱਖਰਾ ਰੰਗ ਪੰਜਾਬ ਦੇ ਸੰਗਰੂਰ 'ਚ ਵੇਖਣ ਨੂੰ ਆਇਆ ਹੈ, ਜਿਥੇ ਇੱਕ ਵਿਅਕਤੀ ਵੋਟਰਾਂ ਨੂੰ ਉਤਸ਼ਾਹਤ ਕਰਨ ਦੇ ਮਕਸਦ ਨਾਲ ਘੋੜੀ 'ਤੇ ਸਵਾਰ ਹੋ ਕੇ ਵੋਟ ਪਾਉਣ ਲਈ ਬੂਥ 'ਤੇ ਪਹੁੰਚਿਆ।

Related Post