ਬੈਂਗਲੁਰੂ 'ਚ ਟ੍ਰੈਫਿਕ ਦੀ ਉਲੰਘਣਾ ਕਰਨ 'ਤੇ ਰੋਕੇ ਜਾਣ 'ਤੇ ਵਿਅਕਤੀ ਨੇ ਪੁਲਿਸ ਮੁਲਾਜ਼ਮ ਦੀ ਉਂਗਲ 'ਤੇ ਕੱਟਿਆ

By  Jasmeet Singh February 13th 2024 02:34 PM

Man bites Traffic Cop: ਬੈਂਗਲੁਰੂ ਵਿੱਚ ਸੋਮਵਾਰ ਨੂੰ ਇੱਕ 28 ਸਾਲਾ ਵਿਅਕਤੀ ਨੂੰ ਪੁਲਿਸ ਨਾਲ ਬਦਸਲੂਕੀ ਕਰਨ ਅਤੇ ਉਸ ਨੂੰ ਕੁੱਟਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਮੁਤਾਬਕ 28 ਸਾਲਾ ਸਈਅਦ ਸਫੀ ਬੀ.ਟੀ.ਐਮ. ਬੈਂਗਲੁਰੂ ਦਾ ਰਹਿਣ ਵਾਲਾ ਹੈ। ਪੁਲਿਸ ਮੁਤਾਬਕ ਅੱਜ ਸਵੇਰੇ 11.30 ਤੋਂ 12 ਵਜੇ ਦੇ ਦਰਮਿਆਨ ਮੁਲਜ਼ਮ ਬਿਨਾਂ ਹੈਲਮੇਟ ਤੋਂ ਆਪਣੇ ਸਕੂਟਰ ’ਤੇ ਸਵਾਰ ਸੀ।

ਇਹ ਖ਼ਬਰਾਂ ਵੀ ਪੜ੍ਹੋ: 

ਪੁਲਿਸ ਮੁਲਾਜ਼ਮ ਦਾ ਫੋਨ ਵੀ ਖੋਇਆ

ਹੈੱਡ ਕਾਂਸਟੇਬਲ ਸਿੱਧਰਮੇਸ਼ਵਰ ਕੌਜਲਾਗੀ ਨੇ ਉਸ ਦੇ ਖਿਲਾਫ ਚਲਾਨ ਦਰਜ ਕਰਨ ਲਈ ਆਪਣੇ ਮੋਬਾਈਲ ਫੋਨ 'ਤੇ ਉਸ ਦੀ ਫੋਟੋ ਕਲਿੱਕ ਕੀਤੀ ਸੀ। ਉਦੋਂ ਮੁਲਜ਼ਮ ਨੇ ਕਥਿਤ ਤੌਰ ’ਤੇ ਪਹਿਲਾਂ ਪੁਲਿਸ ਮੁਲਾਜ਼ਮ ਦਾ ਫੋਨ ਖੋਹ ਲਿਆ ਅਤੇ ਫਿਰ ਪੁੱਛਿਆ ਕਿ ਉਸ ਦੀ ਫੋਟੋ ਕਿਉਂ ਖਿੱਚੀ ਜਾ ਰਹੀ ਹੈ। ਇਸ ਤੋਂ ਬਾਅਦ ਮੁਲਜ਼ਮ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਵਿਲਸਨ ਗਾਰਡਨ 'ਚ ਅਧਿਕਾਰੀ ਦਾ ਖੱਬਾ ਹੱਥ ਫੜਿਆ ਅਤੇ ਉਸ ਦੀ ਉਂਗਲ 'ਤੇ ਕੱਟ ਲਿਆ। ਜਿਸ ਕਾਰਨ ਮੁਲਜ਼ਮ ਜ਼ਖਮੀ ਹੋ ਗਿਆ।

ਦੋਸ਼ੀ ਗ੍ਰਿਫਤਾਰ

ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਵਿਲਸਨ ਗਾਰਡਨ ਥਾਣੇ ਵਿਚ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀਆਂ ਧਾਰਾ 392 (ਡਕੈਤੀ ਦੀ ਸਜ਼ਾ), ਧਾਰਾ  341 (ਗਲਤ ਰੋਕ ਲਗਾਉਣ ਦੀ ਸਜ਼ਾ), ਧਾਰਾ  332 (ਸਰਕਾਰੀ ਕਰਮਚਾਰੀ ਨੂੰ ਉਸਦੀ ਡਿਊਟੀ ਤੋਂ ਰੋਕਣ ਲਈ ਆਪਣੀ ਮਰਜ਼ੀ ਨਾਲ ਨੁਕਸਾਨ ਪਹੁੰਚਾਉਣਾ), ਧਾਰਾ 353 (ਸਰਕਾਰੀ ਕਰਮਚਾਰੀ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਣ ਲਈ ਹਮਲਾ), 504 (ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਜਾਣਬੁੱਝ ਕੇ ਅਪਮਾਨ) ਅਤੇ 506 (ਅਪਰਾਧਿਕ ਧਮਕੀ ਦੀ ਸਜ਼ਾ) ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਖ਼ਬਰਾਂ ਵੀ ਪੜ੍ਹੋ:

Related Post