America Texas Shooting: ਮੁੜ ਗੋਲੀਬਾਰੀ ਨਾਲ ਦਹਿਲਿਆ ਅਮਰੀਕਾ, ਟੈਕਸਾਸ ’ਚ ਹੋਈ ਫਾਇਰਿੰਗ ਕਾਰਨ 9 ਦੀ ਮੌਤ

ਟੈਕਸਾਸ ਦੇ ਇਕ ਮਾਲ ਵਿਚ ਸ਼ਨੀਵਾਰ ਸ਼ਾਮ ਨੂੰ ਇਕ ਬੰਦੂਕਧਾਰੀ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਦੌਰਾਨ ਤਕਰੀਬਨ ਨੌ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਤੋਂ ਇਹ ਜਾਣਕਾਰੀ ਹਾਸਿਲ ਹੋਈ ਹੈ।

By  Aarti May 7th 2023 08:52 AM -- Updated: May 7th 2023 10:18 AM

America Texas Shooting: ਟੈਕਸਾਸ ਦੇ ਇਕ ਮਾਲ ਵਿਚ ਸ਼ਨੀਵਾਰ ਸ਼ਾਮ ਨੂੰ ਇਕ ਬੰਦੂਕਧਾਰੀ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਦੌਰਾਨ ਤਕਰੀਬਨ ਨੌ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਤੋਂ ਇਹ ਜਾਣਕਾਰੀ ਹਾਸਿਲ ਹੋਈ ਹੈ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਤੋਂ ਪਹਿਲਾਂ, ਐਲਨ ਪੁਲਿਸ ਵਿਭਾਗ ਨੇ ਟਵਿੱਟਰ 'ਤੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਬੰਦੂਕਧਾਰੀ ਨੇ ਟੈਕਸਾਸ ਵਿੱਚ ਐਲਨ ਪ੍ਰੀਮੀਅਮ ਆਉਟਲੈਟਸ 'ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਘੱਟੋ-ਘੱਟ 9 ਲੋਕ ਜ਼ਖਮੀ ਹੋ ਗਏ ਅਤੇ ਸਾਰੇ ਪੀੜਤਾਂ ਨੂੰ ਐਲਨ ਫਾਇਰ ਵਿਭਾਗ ਦੁਆਰਾ ਹਸਪਤਾਲਾਂ ਵਿੱਚ ਲਿਜਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਕੋਈ ਖ਼ਤਰਾ ਨਹੀਂ ਹੈ।

ਹਮਲਾਵਰ ਨੇ ਅੰਨ੍ਹੇਵਾਹ ਕੀਤੀ ਫਾਇਰਿੰਗ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇੱਕ ਚਸ਼ਮਦੀਦ ਨੇ ਕਿਹਾ ਕਿ ਮੈਂ ਖਰੀਦਦਾਰੀ ਕਰ ਰਿਹਾ ਸੀ। ਮੇਰੇ ਕੋਲ ਹੈੱਡਫੋਨ ਸਨ। ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ। ਮੈਂ ਲੁਕ ਗਿਆ ਜਦੋਂ ਪੁਲਿਸ ਨੇ ਸਾਨੂੰ ਮਾਲ ਛੱਡਣ ਲਈ ਕਿਹਾ ਤਾਂ ਮੈਂ ਬਹੁਤ ਸਾਰੀਆਂ ਲਾਸ਼ਾਂ ਦੇਖੀਆਂ। ਮੈਂ ਸਿਰਫ਼ ਪ੍ਰਾਰਥਨਾ ਕਰ ਰਿਹਾ ਸੀ ਕਿ ਉਨ੍ਹਾਂ ਚ ਬੱਚਿਆਂ ਦੀ ਲਾਸ਼ਾਂ ਨਾ ਹੋਣ। ਪਰ ਲਾਸ਼ਾਂ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਬੱਚਿਆਂ ਦੀਆਂ ਹੀ ਸਨ।

ਹਮਲੇ ਦੇ ਕਾਰਨਾਂ ਦੀ ਨਹੀਂ ਹੋਈ ਪੁਸ਼ਟੀ 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ- ਐਲਨ ਸ਼ਹਿਰ ਦੇ ਇੱਕ ਮਾਲ ਵਿੱਚ ਗੋਲੀਬਾਰੀ ਹੋਈ। ਹਮਲਾਵਰ ਨੇ ਲੋਕਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਉਸ ਨੂੰ ਮਾਰ ਦਿੱਤਾ। ਇਸ ਦੇ ਨਾਲ ਹੀ ਹਮਲਾਵਰ ਸਮੇਤ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਸਪਤਾਲ 'ਚ ਇਲਾਜ ਦੌਰਾਨ 2 ਲੋਕਾਂ ਦੀ ਮੌਤ ਹੋ ਗਈ। ਸਾਨੂੰ ਫਿਲਹਾਲ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਹੈ। ਜਿਸਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਮੂਸੇਵਾਲਾ ਦੇ ਪਿਤਾ ਨੇ ਮਾਨ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ, ਕਿਹਾ 'ਆਪ' ਨੂੰ ਛੱਡ ਕੇ ਕਿਸੇ ਨੂੰ ਦਿਓ ਵੋਟ

Related Post