Makar Sankranti 2023: ਮਕਰ ਸੰਕ੍ਰਾਂਤੀ 'ਤੇ ਖਾਈ ਜਾਂਦੀ ਹੈ ਖਿਚੜੀ, ਜਾਣੋ ਮਾਨਤਾਵਾਂ ਅਤੇ ਪਰੰਪਰਾਵਾਂ
ਚੰਡੀਗੜ੍ਹ: ਭਾਰਤੀ ਸੰਸਕ੍ਰਿਤੀ ਵਿੱਚ ਪੋਹ ਅਤੇ ਮਾਘ ਦੇ ਮਹੀਨੇ ਦਾ ਵਿਸ਼ੇਸ਼ ਮਹੱਤਵ ਹੈ। ਸਾਧੂ ਅਤੇ ਗ੍ਰਹਿਸਤੀ ਲੋਕਾਂ ਲਈ ਇਹ ਦੋ ਮਹੀਨੇ ਖਾਸ ਮੰਨੇ ਜਾਂਦੇ ਹਨ। ਸਨਾਤਨ ਧਰਮ ਦੀਆਂ ਰਹੁ-ਰੀਤਾਂ ਮੁਤਾਬਕ ਇੰਨ੍ਹਾਂ ਮਹੀਨਿਆਂ ਵਿੱਚ ਪਾਠ-ਪੂਜਾ ਕਰਨ ਦਾ ਇਕ ਵਿਸ਼ੇਸ਼ ਵਿਧੀ ਹੁੰਦੀ ਹੈ ਜਿਸ ਮੁਤਾਬਕ ਪੂਜਾ ਵਧੇਰੇ ਫਲ ਦਾਇਕ ਹੁੰਦੀ ਹੈ।
ਮਕਰ ਸੰਕ੍ਰਾਂਤੀ ਉਤੇ ਖਿਚੜੀ ਦਾ ਵਿਸ਼ੇਸ਼ ਮਹੱਤਵ
ਲੋਹੜੀ ਤੋਂ ਅਗਲੇ ਦਿਨ ਮਾਘ ਦਾ ਮਹੀਨਾ ਚੜ੍ਹਦਾ ਹੈ। ਇਸ ਨੂੰ ਮਕਰ ਸੰਕ੍ਰਾਂਤੀ ਵਜੋਂ ਤਿਉਹਾਰ ਮਨਾਇਆ ਜਾਂਦਾ ਹੈ। ਮਕਰ ਸੰਕ੍ਰਾਂਤੀ ਦਾ ਤਿਉਹਾਰ ਉਦੋਂ ਮਨਾਇਆ ਜਾਂਦਾ ਹੈ ਜਦੋਂ ਸੂਰਜ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ।ਮਕਰ ਸੰਕ੍ਰਾਂਤੀ ਦੇ ਦਿਨ ਗੰਗਾ ਇਸ਼ਨਾਨ ਅਤੇ ਦਾਨ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਕੀਤੇ ਗੰਗਾ ਇਸ਼ਨਾਨ ਨੂੰ ਮਹਾ ਇਸ਼ਨਾਨ ਮੰਨਿਆ ਜਾਂਦਾ ਹੈ। ਮਕਰ ਸੰਕ੍ਰਾਂਤੀ ਨੂੰ ਖਿਚੜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਖਿਚੜੀ ਦਾ ਸੇਵਨ ਕਰਨ ਦਾ ਵਿਸ਼ੇਸ਼ ਮਹੱਤਵ ਹੈ ਇਸੇ ਕਰਕੇ ਮਕਰ ਸੰਕ੍ਰਾਂਤੀ 'ਤੇ ਖਿਚੜੀ ਖਾਧੀ ਜਾਂਦੀ ਹੈ।
ਚੌਲਾਂ ਦਾ ਚੰਦਰਮਾ ਨਾਲ ਸੰਬੰਧ
ਧਾਰਮਿਕ ਨਜ਼ਰੀਏ ਤੋਂ ਇਸ ਦਿਨ ਖਿਚੜੀ ਖਾਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਖਿਚੜੀ ਦਾ ਸਬੰਧ ਕਿਸੇ ਨਾ ਕਿਸੇ ਗ੍ਰਹਿ ਨਾਲ ਹੈ। ਖਿਚੜੀ ਵਿੱਚ ਵਰਤੇ ਜਾਣ ਵਾਲੇ ਚੌਲਾਂ ਦਾ ਸਬੰਧ ਚੰਦਰਮਾ ਨਾਲ ਹੈ। ਉੜਦ ਦੀ ਦਾਲ, ਜੋ ਖਿਚੜੀ ਵਿੱਚ ਪਾਈ ਜਾਂਦੀ ਹੈ, ਦਾ ਸਬੰਧ ਸ਼ਨੀ ਦੇਵ ਨਾਲ ਹੈ। ਜਦਕਿ ਖਿਚੜੀ ਵਿੱਚ ਘਿਓ ਦਾ ਸਬੰਧ ਸੂਰਜ ਦੇਵਤਾ ਨਾਲ ਹੈ। ਇਸੇ ਲਈ ਮਕਰ ਸੰਕ੍ਰਾਂਤੀ ਦੀ ਖਿਚੜੀ ਨੂੰ ਬਹੁਤ ਖਾਸ ਮੰਨਿਆ ਜਾਂਦਾ ਹੈ।
ਖਿਚੜੀ ਸਰੀਰ ਲਈ ਲਾਹੇਵੰਦ
ਖਿਚੜੀ ਸਬੰਧੀ ਧਾਰਮਿਕ ਮਾਨਤਾ ਤੋਂ ਇਲਾਵਾ ਵਿਗਿਆਨਕ ਮਹੱਤਤਾ ਵੀ ਹੈ। ਦਹੀਂ ਚੂਰਾ ਅਤੇ ਖਿਚੜੀ ਨੂੰ ਪੌਸ਼ਟਿਕ ਭੋਜਨ ਮੰਨਿਆ ਜਾਂਦਾ ਹੈ। ਦੂਜੇ ਪਾਸੇ, ਚੂਰਾ ਚੌਲਾਂ ਤੋਂ ਬਣਾਇਆ ਜਾਂਦਾ ਹੈ, ਇਸ ਵਿੱਚ ਬਹੁਤ ਜ਼ਿਆਦਾ ਫਾਈਬਰ ਹੁੰਦਾ ਹੈ, ਜੋ ਪਾਚਨ ਸ਼ਕਤੀ ਨੂੰ ਸੁਧਾਰਦਾ ਹੈ।