Pilibhit Encounter News: ਯੂਪੀ 'ਚ ਵੱਡਾ ਮੁਕਾਬਲਾ, ਗਰਮਖਿਆਲੀ ਕਮਾਂਡੋ ਫੋਰਸ ਦੇ ਤਿੰਨ ਮੈਂਬਰ ਢੇਰ, ਪੰਜਾਬ ਪੁਲਿਸ ਦੀ ਚੌਕੀ 'ਤੇ ਕੀਤਾ ਸੀ ਗ੍ਰਨੇਡ ਹਮਲਾ

Punjab News: ਯੂਪੀ ਪੁਲਿਸ ਦਾ ਗਰਮਖਿਆਲੀ ਕਮਾਂਡੋ ਫੋਰਸ ਦੇ ਤਿੰਨ ਮੈਂਬਰਾ ਨਾਲ ਮੁਕਾਬਲਾ ਹੋਇਆ ਜਿਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਪੰਜਾਬ ਦੇ ਗੁਰਦਾਸਪੁਰ ਪੁਲਿਸ ਚੌਕੀ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਸੀ।

By  Amritpal Singh December 23rd 2024 09:09 AM -- Updated: December 23rd 2024 01:02 PM

Punjab News: ਯੂਪੀ ਪੁਲਿਸ ਦਾ ਗਰਮਖਿਆਲੀ ਕਮਾਂਡੋ ਫੋਰਸ ਦੇ ਤਿੰਨ ਮੈਂਬਰਾ ਨਾਲ ਮੁਕਾਬਲਾ ਹੋਇਆ ਜਿਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਪੰਜਾਬ ਦੇ ਗੁਰਦਾਸਪੁਰ ਪੁਲਿਸ ਚੌਕੀ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਸੀ। ਯੂਪੀ ਪੁਲਿਸ ਅਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ ਵਿੱਚ ਗਰਮਖਿਆਲੀ ਕਮਾਂਡੋ ਫੋਰਸ ਦੇ ਤਿੰਨ ਅੱਤਵਾਦੀ ਮਾਰੇ ਗਏ। ਮਾਰੇ ਗਏ 3 ਮੈਂਬਰਾ  ਕੋਲੋਂ ਦੋ ਏਕੇ-47 ਰਾਈਫਲਾਂ, ਦੋ ਗਲੋਕ ਪਿਸਤੌਲ ਅਤੇ ਵੱਡੀ ਮਾਤਰਾ ਵਿਚ ਕਾਰਤੂਸ ਬਰਾਮਦ ਹੋਏ ਹਨ।



ਜਾਣਕਾਰੀ ਮੁਤਾਬਕ ਇਹ ਮੁਕਾਬਲਾ ਪੀਲੀਭੀਤ ਦੇ ਪੂਰਨਪੁਰ ਕੋਤਵਾਲੀ ਇਲਾਕੇ 'ਚ ਹੋਇਆ। ਜਿਸ ਵਿੱਚ ਗੁਰਦਾਸਪੁਰ ਵਾਸੀ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਉਰਫ਼ ਰਵੀ ਅਤੇ ਜਸਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ ਦੀ ਮੌਤ ਹੋ ਗਈ। ਗੋਲੀਆਂ ਨਾਲ ਜ਼ਖਮੀ ਹੋਏ ਸਾਰੇ ਦੋਸ਼ੀਆਂ ਨੂੰ ਸੀ.ਐੱਚ.ਸੀ. ਪੂਰਨਪੁਰ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ।

ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਸਾਨੂੰ ਪੰਜਾਬ ਪੁਲਿਸ ਤੋਂ ਇਨਪੁਟ ਮਿਲਿਆ ਸੀ ਕਿ ਗੁਰਦਾਸਪੁਰ ਪੁਲਿਸ ਚੌਕੀ 'ਤੇ ਹੋਏ ਹਮਲੇ ਦੇ ਦੋਸ਼ੀ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਵਿੱਚ ਲੁਕੇ ਹੋ ਸਕਦੇ ਹਨ। ਇਸ ਇਨਪੁਟ ਤੋਂ ਬਾਅਦ ਜ਼ਿਲ੍ਹਾ ਪੁਲਿਸ ਸਰਗਰਮ ਹੋ ਗਈ ਅਤੇ ਐਤਵਾਰ ਦੇਰ ਰਾਤ ਯੂਪੀ ਪੁਲਿਸ ਅਤੇ ਪੰਜਾਬ ਪੁਲਿਸ ਦੀ ਟੀਮ ਨਾਲ ਲਾਈਵ ਮੁਕਾਬਲੇ ਵਿੱਚ ਤਿੰਨੋਂ ਮੈਂਬਰ ਗੋਲੀਆਂ ਨਾਲ ਜ਼ਖਮੀ ਹੋ ਗਏ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਡੀਜੀਪੀ ਨੇ ਕਿਹਾ ਕਿ ਇਸ ਆਪਰੇਸ਼ਨ ਦੀ ਅਗਵਾਈ ਪੀਲੀਭੀਤ ਦੇ ਪੁਲਿਸ ਸੁਪਰਡੈਂਟ ਨੇ ਖੁਦ ਕੀਤੀ ਸੀ।

ਡੀਜੀਪੀ ਨੇ ਕਿਹਾ ਕਿ ਇਹ ਐਨਕਾਊਂਟਰ ਇੱਕ ਵੱਡੀ ਪ੍ਰਾਪਤੀ ਹੈ, ਕਿਉਂਕਿ ਦੂਜੇ ਰਾਜਾਂ ਨਾਲ ਜਾਣਕਾਰੀ ਸਾਂਝੀ ਕਰਕੇ ਸਫਲਤਾ ਹਾਸਲ ਕੀਤੀ ਗਈ ਹੈ। ਅਪਰਾਧੀਆਂ ਲਈ ਚੇਤਾਵਨੀ ਵੀ ਹੈ। ਉਨ੍ਹਾਂ ਦੱਸਿਆ ਕਿ ਮਾਰੇ ਗਏ ਗਰਮਖਿਆਲੀ ਕਮਾਂਡੋ ਫੋਰਸ ਦੇ ਤਿੰਨ ਮੈਂਬਰਾ ਕੋਲੋਂ ਦੋ ਏਕੇ-47 ਸਮੇਤ ਵੱਡੀ ਮਾਤਰਾ ਵਿੱਚ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਵਧੀਆ ਕੰਮ ਕੀਤਾ ਹੈ। ਪੁਲਿਸ ਅਲਰਟ 'ਤੇ ਹੈ। ਤਿੰਨੋਂ ਪੀਲੀਭੀਤ ਦੇ ਪੂਰਨਪੁਰ ਵਿੱਚ ਲੁਕੇ ਹੋਏ ਸਨ।

Related Post