Pakistan News : ਪਾਕਿਸਤਾਨ ਦੇ ਬਲੋਚਿਸਤਾਨ 'ਚ ਵੱਡਾ ਹਮਲਾ, ਬੰਦੂਕਧਾਰੀਆਂ ਨੇ 20 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ

ਦੱਖਣੀ-ਪੱਛਮੀ ਪਾਕਿਸਤਾਨ 'ਚ ਬੰਦੂਕਧਾਰੀਆਂ ਨੇ 20 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਸ ਦੌਰਾਨ ਸੱਤ ਹੋਰ ਜ਼ਖ਼ਮੀ ਹੋਏ ਹਨ। ਇੱਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਹਾਲ ਹੀ ਵਿੱਚ ਇਹ ਸਭ ਤੋਂ ਘਾਤਕ ਹਮਲਾ ਹੈ।

By  Dhalwinder Sandhu October 11th 2024 10:43 AM

Pakistan News : ਪਾਕਿਸਤਾਨ ਇਕ ਵਾਰ ਫਿਰ ਗੋਲੀਬਾਰੀ ਨਾਲ ਹਿੱਲ ਗਿਆ ਹੈ। ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਇੱਕ ਵੱਡਾ ਹਮਲਾ ਹੋਇਆ ਹੈ। ਹਥਿਆਰਬੰਦ ਬੰਦੂਕਧਾਰੀਆਂ ਨੇ ਬਲੋਚਿਸਤਾਨ ਦੇ ਕੋਲਿਆ ਖਾਨ 'ਤੇ ਹਮਲਾ ਕੀਤਾ ਅਤੇ 20 ਲੋਕਾਂ ਨੂੰ ਗੋਲੀਆਂ ਮਾਰਕੇ ਮਾਰ ਦਿੱਤਾ। ਇਸ ਗੋਲੀਬਾਰੀ 'ਚ 7 ਹੋਰ ਲੋਕ ਜ਼ਖਮੀ ਵੀ ਹੋਏ ਹਨ।

ਦਰਅਸਲ, ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਇਹ ਹਮਲਾ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਰਾਜਧਾਨੀ ਵਿੱਚ ਇੱਕ ਵੱਡਾ ਸੁਰੱਖਿਆ ਸੰਮੇਲਨ ਹੋਣ ਵਾਲਾ ਹੈ। ਪੁਲਿਸ ਅਧਿਕਾਰੀ ਹਮਾਯੂੰ ਖਾਨ ਨਾਸਿਰ ਨੇ ਦੱਸਿਆ ਕਿ ਬੰਦੂਕਧਾਰੀ ਵੀਰਵਾਰ ਦੇਰ ਰਾਤ ਡੂਕੀ ਜ਼ਿਲ੍ਹੇ 'ਚ ਕੋਲੇ ਦੀ ਖਾਨ 'ਚ ਬਣੇ ਘਰਾਂ 'ਚ ਦਾਖਲ ਹੋਏ। ਉਨ੍ਹਾਂ ਨੇ ਲੋਕਾਂ ਨੂੰ ਘੇਰ ਲਿਆ ਅਤੇ ਗੋਲੀਆਂ ਚਲਾ ਦਿੱਤੀਆਂ।

ਮਾਰੇ ਗਏ ਜ਼ਿਆਦਾਤਰ ਲੋਕ ਬਲੋਚਿਸਤਾਨ ਦੇ ਪਸ਼ਤੂਨ ਬੋਲਦੇ ਇਲਾਕਿਆਂ ਦੇ ਸਨ। ਮਰਨ ਵਾਲਿਆਂ 'ਚੋਂ ਤਿੰਨ ਅਤੇ ਜ਼ਖਮੀਆਂ 'ਚੋਂ ਚਾਰ ਅਫਗਾਨ ਸਨ। ਇਸ ਹਮਲੇ ਦੀ ਤੁਰੰਤ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਇਹ ਸੂਬਾ ਵੱਖਵਾਦੀ ਸਮੂਹਾਂ ਦਾ ਘਰ ਹੈ ਜੋ ਪਾਕਿਸਤਾਨ ਤੋਂ ਆਜ਼ਾਦੀ ਚਾਹੁੰਦੇ ਹਨ। ਉਹ ਇਸਲਾਮਾਬਾਦ ਦੀ ਸ਼ਾਹਬਾਜ਼ ਸਰਕਾਰ 'ਤੇ ਸਥਾਨਕ ਲੋਕਾਂ ਦੀ ਕੀਮਤ 'ਤੇ ਤੇਲ ਅਤੇ ਖਣਿਜਾਂ ਨਾਲ ਭਰਪੂਰ ਬਲੋਚਿਸਤਾਨ ਦਾ ਨਾਜਾਇਜ਼ ਸ਼ੋਸ਼ਣ ਕਰਨ ਦਾ ਇਲਜ਼ਾਮ ਲਗਾਉਂਦੇ ਹਨ।

ਇਹ ਵੀ ਪੜ੍ਹੋ : Panchayat Election Update : ਪੰਚਾਇਤੀ ਚੋਣਾਂ ਨਾਲ ਸਬੰਧਤ 100 ਪਟੀਸ਼ਨਾਂ 'ਤੇ ਸੁਣਵਾਈ ਅੱਜ, 250 ਪੰਚਾਇਤਾਂ ਦੀ ਚੋਣ ਪ੍ਰਕਿਰਿਆ 16 ਤੱਕ ਮੁਲਤਵੀ

Related Post