Female Conductor Death : ਬਠਿੰਡਾ ’ਚ ਵਾਪਰਿਆ ਵੱਡਾ ਹਾਦਸਾ; ਸਕੂਲ ਵੈਨ ਦੇ ਥੱਲੇ ਆਉਣ ਕਾਰਨ ਮਹਿਲਾ ਕੰਡਕਟਰ ਦੀ ਹੋਈ ਮੌਤ

ਦੱਸ ਦਈਏ ਕਿ ਮ੍ਰਿਤਕ ਮਹਿਲਾ ਦਾ ਨਾਮ ਰਾਜਵਿੰਦਰ ਕੌਰ ਪਤੀ ਪਾਲ ਸਿੰਘ ਉਮਰ 45 ਤੋਂ 50 ਸਾਲ ਜਾਪਦੀ ਹੈ ਜਿਸ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੇ ਮੋਰਚਰੀ ਘਰ ਵਿਖੇ ਰਖਵਾਇਆ ਗਿਆ ਹੈ। ਪੁਲਿਸ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।

By  Aarti February 5th 2025 02:34 PM
Female Conductor Death : ਬਠਿੰਡਾ ’ਚ ਵਾਪਰਿਆ ਵੱਡਾ ਹਾਦਸਾ; ਸਕੂਲ ਵੈਨ ਦੇ ਥੱਲੇ ਆਉਣ ਕਾਰਨ ਮਹਿਲਾ ਕੰਡਕਟਰ ਦੀ ਹੋਈ ਮੌਤ

Female Conductor Death :  ਬਠਿੰਡਾ ਦੇ ਪਿੰਡ ਕੋਟਸ਼ਮੀਰ ਰਾਮਾ ਰੋਡ ’ਤੇ ਸਕੂਲ ਵੈਨ ਥੱਲੇ ਆਉਣ ਕਾਰਨ ਔਰਤ ਕੰਡਕਟਰ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਵੈਨ ’ਚ ਚੜਾਉਣ ਤੋਂ ਬਾਅਦ ਮਹਿਲਾ ਦਾ ਪੈਰ ਤਿਲਕ ਗਿਆ ਜਿਸ ਦੇ ਕਾਰਨ ਉਹ ਵੈਨ ਥੱਲੇ ਆ ਗਈ ਅਤੇ ਉਸਦੀ ਤੁਰੰਤ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਅਤੇ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ। 

ਦੱਸ ਦਈਏ ਕਿ ਮ੍ਰਿਤਕ ਮਹਿਲਾ ਦਾ ਨਾਮ ਰਾਜਵਿੰਦਰ ਕੌਰ ਪਤੀ ਪਾਲ ਸਿੰਘ ਉਮਰ 45 ਤੋਂ 50 ਸਾਲ ਜਾਪਦੀ ਹੈ ਜਿਸ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੇ ਮੋਰਚਰੀ ਘਰ ਵਿਖੇ ਰਖਵਾਇਆ ਗਿਆ ਹੈ। ਪੁਲਿਸ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।  

ਮਾਮਲੇ ਸਬੰਧੀ ਸਹਾਰਾ ਜਨ ਸੇਵਾ ਸੰਸਥਾ ਦੇ ਵਰਕਰ ਸੰਦੀਪ ਸਿੰਘ ਨੇ ਦੱਸਿਆ ਹੈ ਕਿ ਐਕਸੀਡੈਂਟ ਦੀ ਸੂਚਨਾ ਪ੍ਰਾਪਤ ਹੋਈ ਸੀ ਜੋ ਕਿ ਕੋਟਸ਼ਮੀਰ ਨਜ਼ਦੀਕ ਐਕਸੀਡੈਂਟ ਦੱਸਿਆ ਗਿਆ ਸੀ ਜਦੋ ਮੌਕੇ ’ਤੇ ਜਾ ਕੇ ਦੇਖਿਆ ਤਾਂ ਮਹਿਲਾ ਦੀ ਮੌਤ ਹੋ ਚੁੱਕੀ ਸੀ ਜੋਕਿ ਸੜਕ ਕਿਨਾਰੇ ਪਈ ਸੀ। 

ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਸਕੂਲ ਵੈਨ ਦੇ ਵਿੱਚ ਇਹ ਮਹਿਲਾ ਕੰਡਕਟਰ ਦੇ ਤੌਰ ’ਤੇ ਕੰਮ ਕਰਦੀ ਸੀ ਅਤੇ ਜਦੋਂ ਪਿੰਡ ਦੇ ਵਿੱਚ ਸਕੂਲ ਲਿਜਾਣ ਲਈ ਬੱਚੇ ਚੜਾ ਰਹੇ ਸੀ ਤਾਂ ਤਾਕੀ ਖੁੱਲੀ ਹੋਣ ਦੇ ਕਾਰਨ ਜਦ ਵੈਨ ਚੱਲੀ ਤਾਂ ਉਸ ਦੇ ਉੱਪਰੋਂ ਥੱਲੇ ਡਿੱਗੀ ਅਤੇ ਪਿਛਲੇ ਟਾਇਰ ਦੇ ਨੀਚੇ ਆਨ ਕਾਰਨ ਉਸ ਦੀ ਮੌਤ ਹੋ ਗਈ। 

ਦੂਜੇ ਪਾਸੇ ਸਿਵਲ ਹਸਪਤਾਲ ਦੇ ਐਮਰਜੰਸੀ ਵਾਰਡ ਦੇ ਡਾਕਟਰ ਹਰਸ਼ਿਤ ਗੋਇਲ ਨੇ ਕਿਹਾ ਹੈ ਕਿ ਸਕੂਲ ਵੈਨ ਦੇ ਵਿੱਚ ਮਹਿਲਾ ਕੰਡਕਟਰ ਤੌਰ ’ਤੇ ਕੰਮ ਕਰਦੀ ਸੀ ਜੋ ਕਿ ਪੈਰ ਫਿਸਲਣ ਦੇ ਕਾਰਨ ਵੈਨ ਦੇ ਥੱਲੇ ਆਈ ਹੈ ਜਿਸ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : Patiala Rajindra Hospital : ਰਾਜਿੰਦਰਾ ਹਸਪਤਾਲ 'ਚ ਮੁੜ ਹੋਈ 'ਬੱਤੀ ਗੁੱਲ'! ਮਰੀਜ਼ਾਂ ਨੂੰ ਟਾਰਚ ਰਾਹੀਂ ਕਰਵਾਉਣਾ ਪਿਆ ਇਲਾਜ

Related Post