Majitha Firing News : ਬਿਕਰਮ ਸਿੰਘ ਮਜੀਠੀਆ ਨੇ ਘੇਰੀ ਮਾਨ ਸਰਕਾਰ ,ਕਿਹਾ -ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਇਟੈਲੀਜੈਂਸ ਕੰਮ ਕਿਉਂ ਨਹੀਂ ਕਰਦਾ ,ਪੰਜਾਬ ਨਾਲੋਂ ਵੱਧ ਤਾਂ ਜੰਮੂ ਕਸ਼ਮੀਰ ਸੁਰੱਖਿਅਤ

Majitha Firing News : ਮਜੀਠਾ ਨੇੜੇ ਪਿੰਡ ਕਲੇਰ ਮਾਂਗਟ ’ਚ ਪੈਟਰੋਲ ਪੰਪ ’ਤੇ ਫਾਇਰਿੰਗ ਹੋਣ ਦਾ ਮਾਮਲਾ ਭਖਿਆ ਹੋਇਆ ਹੈ। ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਘਟਨਾ ਵਾਲੀ ਥਾਂ 'ਤੇ ਪਹੁੰਚੇ ਹਨ। ਬਿਕਰਮ ਸਿੰਘ ਮਜੀਠੀਆ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਕਰੀਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ

By  Shanker Badra April 14th 2025 12:53 PM
Majitha Firing News : ਬਿਕਰਮ ਸਿੰਘ ਮਜੀਠੀਆ ਨੇ ਘੇਰੀ ਮਾਨ ਸਰਕਾਰ ,ਕਿਹਾ -ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਇਟੈਲੀਜੈਂਸ ਕੰਮ ਕਿਉਂ ਨਹੀਂ ਕਰਦਾ ,ਪੰਜਾਬ ਨਾਲੋਂ ਵੱਧ ਤਾਂ ਜੰਮੂ ਕਸ਼ਮੀਰ ਸੁਰੱਖਿਅਤ

Majitha Firing News : ਮਜੀਠਾ ਨੇੜੇ ਪਿੰਡ ਕਲੇਰ ਮਾਂਗਟ ’ਚ ਪੈਟਰੋਲ ਪੰਪ ’ਤੇ ਫਾਇਰਿੰਗ ਹੋਣ ਦਾ ਮਾਮਲਾ ਭਖਿਆ ਹੋਇਆ ਹੈ। ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਘਟਨਾ ਵਾਲੀ ਥਾਂ 'ਤੇ ਪਹੁੰਚੇ ਹਨ। ਬਿਕਰਮ ਸਿੰਘ ਮਜੀਠੀਆ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਕਰੀਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ 4 ਦਿਨ ਪਹਿਲਾਂ ਧਮਕੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਬਦਮਾਸ਼ ਹਮਲਾ ਕਰਨ ਦੀ ਨੀਅਤ ਨਾਲ ਆਏ ਸਨ ਅਤੇ ਕਿਸੇ ਤਰ੍ਹਾਂ ਦੀ ਲੁੱਟ ਨਹੀਂ ਕੀਤੀ ਗਈ। 

ਬਿਕਰਮ ਸਿੰਘ ਮਜੀਠੀਆ ਨੇ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ 'ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਇਟੈਲੀਜੈਂਸ ਕੰਮ ਕਿਉਂ ਨਹੀਂ ਕਰਦਾ। 'ਇੰਟੈਲੀਜੈਂਸ ਫੇਲੀਅਰ 'ਤੇ ਬੋਲਣ ਖਿਲਾਫ ਪ੍ਰਤਾਪ ਬਾਜਵਾ 'ਤੇ ਪਰਚਾ ਕੀਤਾ ਗਿਆ। ਮਜੀਠੀਆ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਜਲੰਧਰ 'ਚ ਕਿਸੇ ਦੇ ਭੋਗ 'ਤੇ ਚਲੇ ਗਏ ਪਰ ਮਨੋਰੰਜਨ ਕਾਲੀਆ ਦੇ ਘਰ ਨਹੀਂ ਗਏ। ਉਨ੍ਹਾਂ ਕਿਹਾ ਕਿ ਪੰਜਾਬ ਨਾਲੋਂ ਵੱਧ ਤਾਂ ਜੰਮੂ ਕਸ਼ਮੀਰ ਸੁਰੱਖਿਅਤ ਹੈ। 

 ਦਰਅਸਲ 'ਚ ਮਜੀਠਾ ਕੱਥੂਨੰਗਲ ਰੋਡ ’ਤੇ ਪਿੰਡ ਕਲੇਰ ਮਾਂਗਟ ਸਥਿਤ ਪੈਟਰੋਲ ਪੰਪ ’ਤੇ ਕਰੀਬ 8 ਵਜੇ ਕੁੱਝ ਅਣਪਛਾਤੇ ਨਕਾਬਪੋਸ਼ ਹਥਿਆਰਬੰਦ ਵਿਅਕਤੀ ਤੇਲ ਪਵਾਉਣ ਵਾਸਤੇ ਪੰਪ 'ਤੇ ਆਏ ਅਤੇ ਪੰਪ ਬੰਦ ਸੀ। ਜਿਸ ਕਰਕੇ ਪੰਪ ਦੇ ਕਰਿੰਦਿਆਂ ਨੇ ਤੇਲ ਪਾਉਣ ਤੋਂ ਇਨਕਾਰ ਕਰ ਦਿੱਤਾ। ਜਿਸ 'ਤੇ ਗੁੱਸੇ ਵਿਚ ਆਏ ਹਮਲਾਵਰਾਂ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ।

ਜਿਸ ਦੌਰਾਨ ਫਾਇਰਿੰਗ 'ਚ ਇੱਕ ਵਿਅਕਤੀ ਦੀ ਛਾਤੀ ਵਿੱਚ ਗੋਲੀ ਲੱਗੀ ,ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ,ਜਿਸ ਦੀ ਜ਼ੇਰੇ ਇਲਾਜ ਮੌਤ ਹੋ ਗਈ। ਦੂਜੇ ਦੋਵੇਂ ਕਰਿੰਦੇ ਵੀ ਮਾਮੂਲੀ ਜ਼ਖਮੀ ਹੋ ਗਏ। ਗੋਤਮ ਵਾਸੀ ਯੂਪੀ ਦੀ ਛਾਤੀ ਉੱਪਰ ਗੋਲੀ ਲੱਗੀ ,ਜਿਸ ਦੀ ਹਸਪਤਾਲ ਜਾਂਦਿਆਂ ਮੌਤ ਹੋ ਗਈ। ਅਮਿਤ ਅਤੇ ਅਰਪਨ ਦੋਵੇਂ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ। ਇਹ ਦੋਵੇਂ ਕਰਿੰਦੇ ਹਿਮਾਚਲ ਦੇ ਰਹਿਣ ਵਾਲੇ ਸਨ।


Related Post